Barnala news: ਕਿਸਾਨ ਨੇ ਕੀਤੀ ਖੁਦਕੁਸ਼ੀ, ਆੜ੍ਹਤੀਏ ਨੇ ਪੈਸੇ ਵਾਪਿਸ ਕਰਨ ਤੋਂ ਕੀਤਾ ਇਨਕਾਰ
ਬਰਨਾਲਾ ਦੇ ਕਸਬਾ ਭਦੌੜ ‘ਚ ਕਿਸਾਨ ਵਲੋਂ ਖ਼ੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ।
Barnala news: ਬਰਨਾਲਾ ਦੇ ਕਸਬਾ ਭਦੌੜ ‘ਚ ਕਿਸਾਨ ਵਲੋਂ ਖ਼ੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ।
ਆੜ੍ਹਤੀਏ ਨੇ ਕਿਸਾਨ ਦੇ ਨਹੀਂ ਦਿੱਤੇ 44 ਲੱਖ ਰੁਪਏ
ਜਾਣਕਾਰੀ ਮੁਤਾਬਕ ਇੱਕ ਆੜ੍ਹਤੀਏ ਨੇ ਕਿਸਾਨ ਦੇ 44 ਲੱਖ ਰੁਪਏ ਮਾਰ ਲਏ ਹਨ, ਜਿਸ ਕਰਕੇ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ ਹੈ।
ਪੁਲਿਸ ਅਧਿਕਾਰੀ ਨੇ ਦਿੱਤੀ ਜਾਣਕਾਰੀ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਸਬੇ ਦੇ ਰਹਿਣ ਵਾਲੇ ਅਜਮੇਰ ਸਿੰਘ ਨੇ ਖੁਦਕੁਸ਼ੀ ਕਰ ਲਈ ਹੈ। ਇਸ ਦੇ ਨਾਲ ਹੀ ਪੁਲਿਸ ਨੇ ਮ੍ਰਿਤਕ ਅਜਮੇਰ ਸਿੰਘ ਪਤਨੀ ਪਰਮਜੀਤ ਕੌਰ ਦੇ ਬਿਆਨਾਂ ਦੇ ਅਧਾਰ ‘ਤੇ ਆੜ੍ਹਤੀ ਹਰਦੀਪ ਕੁਮਾਰ ਉਰਫ ਲਾਲੀ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ।
ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਅਜਮੇਰ ਸਿੰਘ ਨੇ ਆੜ੍ਹਤੀਏ ਨੂੰ 44 ਲੱਖ ਰੁਪਏ ਦਿੱਤੇ ਸੀ ਅਤੇ ਹੁਣ ਪ੍ਰਦੀਪ ਕੁਮਾਰ ਪੈਸੇ ਦੇਣ ਤੋਂ ਮਨ੍ਹਾ ਕਰ ਰਿਹਾ ਸੀ। ਇਸ ਕਰਕੇ ਉਸ ਦਾ ਪਤੀ ਹਮੇਸ਼ਾ ਪਰੇਸ਼ਾਨ ਰਹਿੰਦਾ ਸੀ। ਪੈਸੈ ਵਾਪਸ ਨਾ ਦੇਣ ਕਰਕੇ ਉਸ ਦੇ ਪਤੀ ਅਜਮੇਰ ਸਿੰਘ ਨੇ ਘਰ ਵਿੱਚ ਖੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਰਮਲ ਗੋਇਲ ਸਣੇ 4 ਕੌਂਸਲਰਾਂ ਨੂੰ ਕਾਂਗਰਸ ਨੇ ਬਾਹਰ ਦਾ ਰਸਤਾ ਦਿਖਾਇਆ