ਮੰਡੀ ਗੋਬਿੰਦਗੜ੍ਹ 'ਚ 100 ਕਰੋੜ ਦੇ GST ਘਪਲੇ ਦਾ ਪਰਦਾਫਾਸ਼, 3 ਗ੍ਰਿਫ਼ਤਾਰ
ਮੰਡੀ ਗੋਬਿੰਦਗੜ੍ਹ ਵਿੱਚ ਰਾਜ ਜੀਐਸਟੀ ਵਿਭਾਗ ਨੇ 100 ਕਰੋੜ ਦੇ ਜਾਅਲੀ ਬਿਲਿੰਗ ਘਪਲੇ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਵਿਭਾਗ ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ। ਇਸ ਸਬੰਧੀ ਸਟੇਟ ਟੈਕਸਸ ਲੁਧਿਆਣਾ ਡਿਵੀਜ਼ਨ ਦੇ ਡਿਪਟੀ ਕਮਿਸ਼ਨਰ ਪਵਨ ਗਰਗ ਨੇ ਦੱਸਿਆ ਕਿ ਇਹ ਲੋਕ ਪਿਛਲੇ ਸਾਲ ਤੋਂ ਇਹ ਕੰਮ ਕਰ ਰਹੇ ਹਨ।
ਚੰਡੀਗੜ੍ਹ: ਮੰਡੀ ਗੋਬਿੰਦਗੜ੍ਹ ਵਿੱਚ ਰਾਜ ਜੀਐਸਟੀ ਵਿਭਾਗ ਨੇ 100 ਕਰੋੜ ਦੇ ਜਾਅਲੀ ਬਿਲਿੰਗ ਘਪਲੇ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਵਿਭਾਗ ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ। ਇਸ ਸਬੰਧੀ ਸਟੇਟ ਟੈਕਸਸ ਲੁਧਿਆਣਾ ਡਿਵੀਜ਼ਨ ਦੇ ਡਿਪਟੀ ਕਮਿਸ਼ਨਰ ਪਵਨ ਗਰਗ ਨੇ ਦੱਸਿਆ ਕਿ ਇਹ ਲੋਕ ਪਿਛਲੇ ਸਾਲ ਤੋਂ ਇਹ ਕੰਮ ਕਰ ਰਹੇ ਹਨ।
ਅਧਿਕਾਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਕੀਤੀ ਗਈ ਜਾਂਚ ਵਿੱਚ ਹੁਣ ਤਕ ਕਰੀਬ 19 ਕਰੋੜ 83 ਲੱਖ ਦੀ ਜੀਐਸਟੀ ਦੀ ਚੋਰੀ ਦਾ ਖ਼ੁਲਾਸਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਬੈਂਕਾਂ ਤੋਂ 96 ਕਰੋੜ ਰੁਪਏ ਦੀ ਨਕਦੀ ਵੀ ਕਢਾਈ ਗਈ ਹੈ। ਸਟੇਟ ਜੀਐਸਟੀ ਟੈਕਸਸ ਵਿਭਾਗ ਦੀਆਂ ਟੀਮਾਂ ਨੇ ਦੋ ਵੱਖ-ਵੱਖ ਫਰਮਾਂ 'ਤੇ ਰੇਡ ਕਰ ਕੇ 100 ਕਰੋੜ ਦੀ ਜਾਅਲੀ ਬਿਲਿੰਗ ਦਾ ਪਰਦਾਫਾਸ਼ ਕੀਤਾ ਤੇ ਤਿੰਨ ਜਣਿਆਂ ਦੀ ਗ੍ਰਿਫ਼ਤਾਰੀ ਕੀਤੀ।
ਪਵਨ ਗਰਗ ਨੇ ਅੱਗੇ ਦੱਸਿਆ ਕਿ ਬੁੱਧਵਾਰ ਨੂੰ ਵਿਭਾਗ ਨੇ ਤਿੰਨ ਫਰਮਾਂ ਮੈਸਰਜ ਤਰੁਨ ਇੰਡਸਟ੍ਰੀਜ਼, ਮੈਸਰਜ ਫਾਰਚੂਨ ਅਲਾਈਡ ਐਂਡ ਮੈਟਲਜ਼ ਤੇ ਮੈਸਰਜ ਬ੍ਰਡਾਵੇਜ ਸੇਲਜ਼ ਕਾਰਪੋਰੇਸ਼ਨ ਨੇ ਮਿਲੀਭੁਗਤ ਕਰਕੇ ਕਰੀਬ 100 ਕਰੋੜ ਰੁਪਏ ਦੇ ਨਕਲੀ ਚਲਾਨ ਜਾਰੀ ਕਰ ਕੇ ਜੀਐਸਟੀ ਵਿਭਾਗ ਨੂੰ 19.83 ਕਰੋੜ ਰੁਪਏ ਦਾ ਚੂਨਾ ਲਾਇਆ ਹੈ। ਤਿੰਨੇ ਲੋਕ ਬਿਨਾ ਮਾਲ ਸੇਲ ਦੇ ਵੱਖ-ਵੱਖ ਬੈਂਕਾਂ ਤੋਂ 96.24 ਕਰੋੜ ਰੁਪਏ ਦੀ ਐਂਟਰੀ ਕਰਾ ਚੁੱਕੇ ਹਨ। ਇਨ੍ਹਾਂ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।