ਪੜਚੋਲ ਕਰੋ
Advertisement
ਮਨੀ ਰਈਆ ਅਤੇ ਮਨਦੀਪ ਤੂਫ਼ਾਨ ਨੂੰ ਸਖ਼ਤ ਸੁਰੱਖਿਆ ਹੇਠ ਚੰਡੀਗੜ੍ਹ ਲੈ ਕੇ ਰਵਾਨਾ ਹੋਈ ਪੁਲਿਸ, ਖਰੜ 'ਚ ਹੋਵੇਗੀ ਗੈਂਗਸਟਰਾਂ ਕੋਲੋਂ ਪੁੱਛਗਿੱਛ
ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਗ੍ਰਿਫ਼ਤਾਰ ਕੀਤੇ ਦੋਵੇਂ ਦੋਸ਼ੀਆਂ ਮਨਪ੍ਰੀਤ ਸਿੰਘ ਉਰਫ਼ ਮਨੀ ਰਈਆ ਅਤੇ ਮਨਦੀਪ ਤੂਫ਼ਾਨ ਨੂੰ ਪੁਲਿਸ ਸਖਤ ਸੁਰੱਖਿਆ 'ਚ ਚੰਡੀਗੜ੍ਹ ਲੈ ਕੇ ਰਵਾਨਾ ਹੋਈ ਹੈ। ਇਨ੍ਹਾਂ ਦੋਵੇਂ ਗੈਂਗਸਟਰਾਂ ਕੋਲੋਂ ਖਰੜ 'ਚ ਹੀ ਪੁੱਛਗਿੱਛ ਹੋਵੇਗੀ।
ਗਗਨਦੀਪ ਸ਼ਰਮਾ ਅੰਮ੍ਰਿਤਸਰ : ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਗ੍ਰਿਫ਼ਤਾਰ ਕੀਤੇ ਦੋਵੇਂ ਦੋਸ਼ੀਆਂ ਮਨਪ੍ਰੀਤ ਸਿੰਘ ਉਰਫ਼ ਮਨੀ ਰਈਆ ਅਤੇ ਮਨਦੀਪ ਤੂਫ਼ਾਨ ਨੂੰ ਪੁਲਿਸ ਸਖਤ ਸੁਰੱਖਿਆ 'ਚ ਚੰਡੀਗੜ੍ਹ ਲੈ ਕੇ ਰਵਾਨਾ ਹੋਈ ਹੈ। ਇਨ੍ਹਾਂ ਦੋਵੇਂ ਗੈਂਗਸਟਰਾਂ ਕੋਲੋਂ ਖਰੜ 'ਚ ਹੀ ਪੁੱਛਗਿੱਛ ਹੋਵੇਗੀ। ਦੋਵਾਂ ਕੋਲੋਂ ਮਿਲੇ ਪਿਸਤੌਲ ਕਾਫੀ ਮਾਡਰਨ ਦੱਸੇ ਜਾ ਰਹੇ ਹਨ ਤੇ ਭਾਰੀ ਮਾਤਰਾ 'ਚ ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਦੋਵਾਂ ਕੋਲੋਂ ਪੰਜ ਮਾਡਰਨ ਪਿਸਤੌਲ ਬਰਾਮਦ ਹੋਏ ਹਨ।
ਮਨੀ ਰਈਆ ਨੂੰ ਸ਼ੁੱਕਰਵਾਰ ਸਵੇਰੇ ਅਜਨਾਲਾ ਰੋਡ 'ਤੇ ਪਿੰਡ ਕੁੱਕੜਵਾਲਾ ਅਤੇ ਮਨਦੀਪ ਤੂਫ਼ਾਨ ਨੂੰ ਜੰਡਿਆਲਾ ਗੁਰੂ ਅਤੇ ਤਰਨਤਾਰਨ ਦੇ ਵਿਚਕਾਰ ਪੈਂਦੇ ਪਿੰਡ ਖੱਖ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਕਾਰਵਾਈ ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ। ਪੁਲਿਸ ਨੂੰ ਪਿਛਲੇ ਡੇਢ ਸਾਲ ਤੋਂ ਜੱਗੂ ਭਗਵਾਨਪੁਰੀਆ ਦੇ ਖਾਸ ਮਨਪ੍ਰੀਤ ਸਿੰਘ ਉਰਫ ਮਨੀ ਰਈਆ ਅਤੇ ਮਨਦੀਪ ਤੂਫਾਨ ਦੀ ਤਲਾਸ਼ ਸੀ।
ਪੰਜਾਬ ਦੇ ਡੀਜੀਪੀ ਤੇ ਅਧਿਕਾਰੀ ਕੁਝ ਸਮੇਂ ਤੱਕ ਪ੍ਰੈਸ ਕਾਨਫਰੰਸ ਕਰ ਸਕਦੇ ਹਨ। ਇਨ੍ਹਾਂ ਦੋਵੇਂ ਗੈਂਗਸਟਰਾਂ ਨੂੰ ਮਾਨਸਾ 'ਚ ਪੇਸ਼ ਕੀਤਾ ਜਾ ਸਕਦਾ ਹੈ। ਸਿੱਧੂ ਮੂਸੇਵਾਲਾ ਕਤਲਕਾਂਡ ਦੀ ਤਫਤੀਸ਼ 'ਚ ਕਈ ਵਾਰ ਦੋਵਾਂ ਦਾ ਨਾਮ ਸਾਹਮਣੇ ਆ ਚੁੱਕਾ ਹੈ। ਮਨਦੀਪ ਤੂਫਾਨ ਦੇ ਖਿਲਾਫ ਅੰਮ੍ਰਿਤਸਰ 'ਚ ਰਾਣਾ ਕੰਦੋਵਾਲੀਆ ਕਤਲਕਾਂਡ ਸਮੇਤ ਤਿੰਨ ਮਾਮਲੇ ਦਰਜ ਹਨ ਤੇ ਤਿੰਨ ਮਾਮਲੇ ਬਟਾਲਾ 'ਚ ਦਰਜ ਹਨ ,ਜਦਕਿ ਮਨੀ ਰਈਆ ਦੇ ਖਿਲਾਫ ਰਾਣਾ ਕੰਦੋਵਾਲੀਆ ਕਤਲਕਾਂਡ ਸਮੇਤ ਹੋਰ ਕਈ ਮਾਮਲੇ ਦਰਜ ਹਨ। ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਮਨੀ ਰਈਆ ਅਤੇ ਤੂਫਾਨ ਦਾ ਨਾਂ ਵੀ ਸਾਹਮਣੇ ਆਇਆ ਸੀ।
ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਅਜਨਾਲਾ ਤੋਂ ਗ੍ਰਿਫ਼ਤਾਰ ਸਤਬੀਰ ਸਿੰਘ ਜਿਨ੍ਹਾਂ ਤਿੰਨ ਲੋਕਾਂ ਨੂੰ ਬਠਿੰਡਾ ਛੱਡ ਕੇ ਆਇਆ ਸੀ , ਉਨ੍ਹਾਂ 'ਚ ਗੈਂਗਸਟਰ ਮਨੀ ਰਈਆ ਅਤੇ ਤੂਫ਼ਾਨ ਵੀ ਸੀ। ਮਨੀ ਰਈਆ ਅਤੇ ਤੂਫਾਨ ਦੇ ਨਾਲ-ਨਾਲ ਸਤਬੀਰ ਨੇ ਰਣਜੀਤ ਨੂੰ ਵੀ ਬਠਿੰਡਾ ਵਿੱਚ ਛੱਡਿਆ ਸੀ ,ਜਿਸ ਦੀ ਪੁਲਿਸ ਭਾਲ ਕਰ ਰਹੀ ਹੈ। ਮਨੀ ਰਈਆ 3 ਅਗਸਤ 2021 ਨੂੰ ਹੋਏ ਰਾਣਾ ਕੰਧੋਵਾਲੀਆ ਕਤਲ ਕੇਸ ਵਿੱਚ ਲੋੜੀਂਦਾ ਸੀ।
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਵਾਲੇ ਦਿਨ ਮਨੀ ਰਈਆ ਵੀ ਮੌਕੇ ਦੇ ਆਸ-ਪਾਸ ਮੌਜੂਦ ਸੀ। ਗੋਲਡੀ ਬਰਾੜ ਨੇ ਜੱਗੂ ਭਗਵਾਨਪੁਰੀਆ ਦੇ ਖਾਸ ਮਨੀ ਰਈਆ, ਮਨਦੀਪ ਤੂਫਾਨ ਅਤੇ ਰਣਜੀਤ ਨੂੰ ਸਟੈਂਡਬੁਆਏ 'ਤੇ ਰੱਖਿਆ ਸੀ। ਇਨ੍ਹਾਂ ਨੂੰ ਜਗਰੂਪ ਉਰਫ਼ ਰੂਪਾ ਅਤੇ ਮਨਪ੍ਰੀਤ ਮੰਨੂ ਨੂੰ ਕਵਰ ਦੇਣ ਲਈ ਕਿਹਾ ਗਿਆ ਸੀ ,ਜਿਨ੍ਹਾਂ ਨੂੰ ਬੀਤੇ ਦਿਨੀਂ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿੱਚ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਲੁਧਿਆਣਾ
ਪੰਜਾਬ
ਪੰਜਾਬ
Advertisement