ਬਜਟ ਪੇਸ਼ ਕਰਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਪੰਜਾਬ ਦੇ ਲੋਕਾਂ ਦੀਆਂ ਕਦਰਾਂ ਦਾ ਬਜਟ
ਮਨਪ੍ਰੀਤ ਬਾਦਲ ਨੇ ਕਿਹਾ 2017 'ਚ ਪੰਜਾਬ ਦੇ ਮਾਲੀ ਹਾਲਾਤ ਸੰਗੀਨ ਸਨ। ਅੱਜ ਦਾ ਬਜਟ ਸਿਰਫ ਅੰਕੜਿਆਂ ਦਾ ਬਜਟ ਨਹੀਂ ਹੈ ਸਗੋਂ ਪੰਜਾਬ ਦੇ ਲੋਕਾਂ ਦੀਆਂ ਕਦਰਾਂ ਦਾ ਬਜਟ ਹੈ।

ਚੰਡੀਗੜ੍ਹ: ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਸਦਨ 'ਚ 2021-22 ਦਾ ਬਜਟ ਪੇਸ਼ ਕੀਤਾ। ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਮੈਨੂੰ ਆਉਣ ਵਾਲੀ ਨਸਲ ਦੀ ਫਿਕਰ ਹੈ। ਉਨ੍ਹਾਂ ਦੁਹਰਾਇਆ ਪੰਜਾਬ ਦੇ ਸਿਰ 'ਤੇ ਹਜ਼ਾਰਾਂ ਕਰੋੜ ਦਾ ਰੁਪਏ ਦਾ ਕਰਜ ਚੜਾਇਆ ਹੋਇਆ ਹੈ।
ਮਨਪ੍ਰੀਤ ਬਾਦਲ ਨੇ ਕਿਹਾ 2017 'ਚ ਪੰਜਾਬ ਦੇ ਮਾਲੀ ਹਾਲਾਤ ਸੰਗੀਨ ਸਨ। ਅੱਜ ਦਾ ਬਜਟ ਸਿਰਫ ਅੰਕੜਿਆਂ ਦਾ ਬਜਟ ਨਹੀਂ ਹੈ ਸਗੋਂ ਪੰਜਾਬ ਦੇ ਲੋਕਾਂ ਦੀਆਂ ਕਦਰਾਂ ਦਾ ਬਜਟ ਹੈ। ਮਨਪ੍ਰੀਤ ਬਾਦਲ ਨੇ ਕਿਹਾ ਪੰਜਾਬ ਦਾ ਬਜਟ ਤਮਾਮ ਪੰਜਾਬੀਆਂ ਲਈ ਹੈ।
ਮਨਪ੍ਰੀਤ ਬਾਦਲ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਵਿਕਾਸ ਲਈ ਕਾਂਗਰਸ ਵਚਨਬੱਧ ਹੈ। ਉਨ੍ਹਾਂ ਕਿਹਾ ਸਾਡਾ ਸੂਬਾ ਡਬਲ ਓਵਰ ਡਰਾਫਟ 'ਚ ਰਿਹਾ। ਜਦੋਂ ਤੋਂ ਕੈਪਟਨ ਸਾਹਬ ਆਏ ਸਟੇਟ ਇੱਕ ਦਿਨ ਵੀ ਓਵਰ ਡਰਾਫਟ 'ਚ ਨਹੀਂ ਗਈ।
ਉਨ੍ਹਾਂ ਕਿਹਾ ਕੋਰੋਨਾ ਕਾਰਨ ਵੱਡੇ-ਵੱਡੇ ਮੁਲਕ ਲੜਖੜਾਏ ਹਨ।






















