Mansa News : ਮਾਨਸਾ ਦੇ ਪਿੰਡ ਰੜ ਵਿਖੇ ਆਪਣੀ ਮਾਂ ਦੇ ਤਸੱਦਦ ਤੋਂ ਡਰਦੀ 11 ਸਾਲਾਂ ਬੱਚੀ ਪੇਟੀ 'ਚ ਬੰਦ ਹੋ ਗਈ ਹੈ। ਜਿਸ ਤੋਂ ਬਾਅਦ ਮਾਂ ਨੇ ਬੱਚੀ ਦੇ ਲਾਪਤਾ ਹੋਣ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ  ਗੁਰਦੁਆਰਾ ਸਾਹਿਬ 'ਚੋਂ ਅਨਾਉਸਮੈਂਟ ਕਰਵਾਈ ਪਰ ਦੋ ਦਿਨ ਬਾਅਦ ਪੁਲਿਸ ਪਾਰਟੀ ਤੇ ਵਿਧਾਇਕ ਦੀ ਮੌਜੂਦਗੀ ਵਿੱਚ ਬੱਚੀ ਪੇਟੀ 'ਚੋਂ ਬੇਸੁਧ ਮਿਲੀ ਤਾਂ ਤਰੁੰਤ ਮੈਡੀਕਲ ਸਹਾਇਤਾ ਦਿੱਤੀ ਗਈ।


ਮਾਂ ਦੇ ਤਸੱਦਦ ਤੋਂ ਡਰਦੀ ਇੱਕ ਬੱਚੀ ਨੇ ਖੁਦ ਨੂੰ ਪੇਟੀ ਦੇ ਵਿੱਚ ਬੰਦ ਕਰ ਲਿਆ ਸੀ। ਜਿਸ ਤੋਂ ਬਾਅਦ ਮਾਂ ਨੇ ਆਪਣੀ ਬੱਚੀ ਦੋ ਦਿਨ ਤੋਂ ਲਾਪਤਾ ਹੋਣ ਦੀ ਸੂਚਨਾ ਪੁਲਿਸ ਨੂੰ ਦਿੱਤੀ ਤੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਅਨਾਉਸਮੈਂਟ ਕਰਵਾ ਦਿੱਤੀ ਗਈ ਪਰ ਦੋ ਦਿਨ ਬਾਅਦ ਵੀ ਨਹੀ ਮਿਲੀ। 

 


 

ਇਸ ਸਬੰਧੀ ਵਿਧਾਇਕ ਡਾ. ਵਿਜੈ ਸਿੰਗਲਾ ਤੇ ਡੀ.ਐਸਪੀ ਸੰਜੀਵ ਗੋਇਲ ਨੇ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਤੇ ਵਿਧਾਇਕ ਨੇ ਪਿੰਡ ਵਿੱਚ ਜਾ ਕੇ ਸੀਸੀਟੀਵੀ ਕੈਮਰੇ ਖੰਗਾਲੇ ਤਾਂ ਕੁਝ ਪੱਲੇ ਨਹੀ ਪਿਆ ਪਰ ਗੁਆਂਢੀਆ ਨੇ ਪੁਲਿਸ ਪਾਰਟੀ ਨੂੰ ਦੱਸਿਆ ਕਿ ਬੱਚੀ ਦੀ ਮਾਂ ਉਸ 'ਤੇ ਬਹੁਤ ਤਸੱਦਦ ਕਰਦੀ ਹੈ ਕਿ ਤਾਂ ਪੁਲਿਸ ਨੇ ਪੁੱਛਗਿਛ ਕੀਤੀ। 

 


 

ਜਦੋਂ ਚੁਬਾਰੇ ਵਿੱਚ ਪਈ ਪੇਟੀ ਦੇਖੀ ਤਾਂ ਉਸ ਵਿੱਚ ਬੇਸੁਧ ਹੋਈ ਬੱਚੀ ਮਿਲ ਗਈ। ਜਿਸ ਤੋਂ ਬਾਅਦ ਬੱਚੀ ਨੂੰ ਮੈਡੀਕਲ ਸਹਾਇਤਾ ਦਿੱਤੀ ਗਈ ਤੇ ਬੱਚੀ ਠੀਕ ਹੈ। ਉਨ੍ਹਾਂ ਦੱਸਿਆ ਕਿ ਬੱਚੀ ਦੀ ਮਾਂ ਤੋਂ ਪੁਲਿਸ ਪੁੱਛਗਿਛ ਕਰ ਰਹੀ ਹੈ ਕਿ ਬੱਚੀ ਨੂੰ ਉਸਨੇ ਪੇਟੀ ਵਿੱਚ ਬੰਦ ਕੀਤਾ ਸੀ ਜਾਂ ਫਿਰ ਬੱਚੀ ਡਰ ਦੇ ਕਾਰਨ ਖੁਦ ਬੰਦ ਹੋਈ ਸੀ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।