ਮਾਨਸਾ ਦੀ ਧੀ ਨੇ ਕੈਨੇਡਾ ਗੱਡੇ ਝੰਡੇ, ਟੋਰਾਂਟੋ ਪੁਲਿਸ 'ਚ ਹੋਈ ਭਰਤੀ, ਸਰਦੂਗੜ੍ਹ 'ਚ ਛਾਈ ਰੌਣਕ
ਮੀਰਾ ਪਬਲਿਕ ਸਕੂਲ ਤੋਂ ਟੋਰਾਂਟੋ ਪੁਲਿਸ ਵਿਭਾਗ ਤੱਕ ਦੀ ਯਾਤਰਾ ਵਿਦਿਆਰਥੀਆਂ ਲਈ ਇਕ ਪ੍ਰੇਰਨਾ ਹੈ। ਪ੍ਰਤਿਭਾਸ਼ਾਲੀ ਅਤੇ ਜ਼ਿੰਮੇਵਾਰ ਵਿਦਿਆਰਥੀਆਂ ਨੂੰ ਪਾਲਣ ਲਈ ਸਕੂਲ ਦੀ ਵਚਨਬੱਧਤਾ ਦੀ ਇੱਕ ਸ਼ਾਨਦਾਰ ਉਦਾਹਰਣ ਹੈ।
ਮਾਨਸਾ ਦੇ ਸਰਦੂਲਗੜ੍ਹ ਦੀ ਧੀ ਟੋਰਾਂਟੋ ਪੁਲਿਸ ’ਚ ਭਰਤੀ ਹੋਈ ਹੈ। ਨਵਕਿਰਨ ਨੇ ਆਪਣੀ ਸਕੂਲੀ ਪੜ੍ਹਾਈ ਸਰਦੂਲੇਵਾਲਾ ਤੋਂ ਕੀਤੀ ਹੈ। ਸਕੂਲ ਦੇ ਪ੍ਰਿੰਸੀਪਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸ਼ਾਨਦਾਰ ਪ੍ਰਾਪਤੀ ਨਵਕਿਰਨ ਦੇ ਸਮੱਰਪਣ, ਲਗਨ ਅਤੇ ਸਮਾਜ ਦੀ ਸੇਵਾ ਕਰਨ ਦੇ ਜਨੂੰਨ ਦਾ ਪ੍ਰਮਾਣ ਹੈ।
ਮੀਰਾ ਪਬਲਿਕ ਸਕੂਲ ਤੋਂ ਟੋਰਾਂਟੋ ਪੁਲਿਸ ਵਿਭਾਗ ਤੱਕ ਦੀ ਯਾਤਰਾ ਵਿਦਿਆਰਥੀਆਂ ਲਈ ਇਕ ਪ੍ਰੇਰਨਾ ਹੈ। ਪ੍ਰਤਿਭਾਸ਼ਾਲੀ ਅਤੇ ਜ਼ਿੰਮੇਵਾਰ ਵਿਦਿਆਰਥੀਆਂ ਨੂੰ ਪਾਲਣ ਲਈ ਸਕੂਲ ਦੀ ਵਚਨਬੱਧਤਾ ਦੀ ਇੱਕ ਸ਼ਾਨਦਾਰ ਉਦਾਹਰਣ ਹੈ।
ਦੁਨੀਆ ਵਿੱਚ ਸ਼ਾਇਦ ਹੀ ਕੋਈ ਅਜਿਹਾ ਦੇਸ਼ ਹੋਣਾ ਜਿੱਥੇ ਪੰਜਾਬੀਆਂ ਆਪਣੇ ਨਾਮ ਦੇ ਝੰਡੇ ਨਾ ਗੱਡੇ ਹੋਣ। ਪੰਜਾਬੀਆਂ ਨੇ ਹਰ ਦੇਸ਼ ਵਿੱਚ ਵੱਖਰੀ ਭਾਸ਼ਾ ਹੇਣ ਦੇ ਬਾਵਜੂਦ ਸਖਤ ਮਿਹਨਤਾ ਦੇ ਸਦਕਾ ਵੱਡੀਆ ਪੁਲਾਂਘਾਂ ਪੱਟੀਆਂ ਹਨ। ਪਿਛਲੇ ਕੁਝ ਦਿਨਾਂ ਵਿਚ ਕਈ ਭਾਰਤੀਆਂ ਅਤੇ ਪੰਜਾਬੀਆਂ ਨੇ ਵਿਦੇਸ਼ਾਂ ਵਿਚ ਜਾ ਕੇ ਆਪਣੀ ਮਿਹਨਤ ਦੇ ਝੰਡੇ ਗੱਡੇ ਹਨ। ਅਜਿਹੀ ਹੀ ਮਾਣਮੱਤੀ ਪ੍ਰਾਪਤੀ ਸਰਦੂਲਗੜ੍ਹ ਦੀ ਧੀ ਨੇ ਕੈਨੇਡਾ ‘ਚ ਪ੍ਰਾਪਤ ਕੀਤੀ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ -
https://whatsapp.com/channel/0029Va7Nrx00VycFFzHrt01l.
Join Our Official Telegram Channel: https://t.me/abpsanjhaofficial