ਧਿਆਨ ਦੇਣ ਯਾਤਰੀ! ਰੇਲਵੇ ਨੇ ਕਈ ਟ੍ਰੇਨਾਂ ਕੀਤੀਆਂ ਰੱਦ, ਦੇਖੋ ਪੂਰੀ ਲਿਸਟ
Indian Railway: ਭਾਰਤੀ ਰੇਲਵੇ ਨੇ ਟ੍ਰੈਕ ਰੱਖ-ਰਖਾਅ (Maintenance) ਅਤੇ ਸੁਧਾਰ ਦਾ ਕੰਮ ਕਰਨ ਲਈ ਜੰਮੂ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਅਤੇ ਊਧਮਪੁਰ ਤੋਂ ਚੱਲਣ ਵਾਲੀਆਂ ਕਈ ਮਹੱਤਵਪੂਰਨ ਟ੍ਰੇਨਾਂ ਨੂੰ ਅਸਥਾਈ ਤੌਰ 'ਤੇ ਰੱਦ ਕਰਨ ਦਾ ਫੈਸਲਾ ਕੀਤਾ ਹੈ।

Indian Railway: ਭਾਰਤੀ ਰੇਲਵੇ ਨੇ ਟ੍ਰੈਕ ਰੱਖ-ਰਖਾਅ (Maintenance) ਅਤੇ ਸੁਧਾਰ ਦਾ ਕੰਮ ਕਰਨ ਲਈ ਜੰਮੂ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਅਤੇ ਊਧਮਪੁਰ ਤੋਂ ਚੱਲਣ ਵਾਲੀਆਂ ਕਈ ਮਹੱਤਵਪੂਰਨ ਟ੍ਰੇਨਾਂ ਨੂੰ ਅਸਥਾਈ ਤੌਰ 'ਤੇ ਰੱਦ ਕਰਨ ਦਾ ਫੈਸਲਾ ਕੀਤਾ ਹੈ। ਰੇਲਵੇ ਅਧਿਕਾਰੀਆਂ ਦੇ ਅਨੁਸਾਰ, ਕੁਝ ਟ੍ਰੇਨਾਂ ਨੂੰ ਛੋਟੇ-ਮੋਟੇ (ਪਾਰਟ-ਟਾਈਮ ਰੂਟ) ਦਿੱਤੇ ਗਏ ਹਨ। ਇਹ ਕਦਮ ਯਾਤਰੀ ਸੁਰੱਖਿਆ ਅਤੇ ਟ੍ਰੈਕ ਸੁਧਾਰ ਲਈ ਚੁੱਕਿਆ ਗਿਆ ਹੈ।
ਰੱਦ ਹੋ ਗਈਆਂ ਆਹ ਰੇਲਾਂ
14504 ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ - ਕਾਲਕਾ ਐਕਸਪ੍ਰੈਸ: 1 ਅਪ੍ਰੈਲ, 2026 ਤੱਕ ਰੱਦ
14611 ਗਾਜ਼ੀਪੁਰ ਸਿਟੀ - ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਐਕਸਪ੍ਰੈਸ: 27 ਮਾਰਚ, 2026 ਤੱਕ ਰੱਦ
12207 ਜੰਮੂ ਤਵੀ - ਕਾਠਗੋਦਾਮ: 31 ਮਾਰਚ, 2026 ਤੱਕ ਰੱਦ
12208 ਕਾਠਗੋਦਾਮ - ਜੰਮੂ ਤਵੀ ਗਰੀਬ ਰਥ ਐਕਸਪ੍ਰੈਸ: 29 ਮਾਰਚ, 2026 ਤੱਕ ਰੱਦ
12265 ਦਿੱਲੀ ਸਰਾਏ ਰੋਹਿਲਾ - ਜੰਮੂ ਤਵੀ ਦੁਰੰਤੋ ਐਕਸਪ੍ਰੈਸ: 31 ਮਾਰਚ, 2026 ਤੱਕ ਰੱਦ
12266 ਜੰਮੂ ਤਵੀ - ਦਿੱਲੀ ਸਰਾਏ ਰੋਹਿਲਾ ਦੁਰੰਤੋ ਐਕਸਪ੍ਰੈਸ: 1 ਅਪ੍ਰੈਲ, 2026 ਤੱਕ ਰੱਦ
14612 ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ - ਗਾਜ਼ੀਪੁਰ ਸਿਟੀ ਐਕਸਪ੍ਰੈਸ: 26 ਮਾਰਚ, 2026 ਤੱਕ ਰੱਦ
19107 ਭਾਵਨਗਰ-ਮਕੰਦਪੁਰ ਜਨਮਭੂਮੀ ਐਕਸਪ੍ਰੈਸ: 29 ਮਾਰਚ, 2026 ਤੱਕ ਰੱਦ
14503 ਕਾਲਕਾ - ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਐਕਸਪ੍ਰੈਸ: 31 ਮਾਰਚ 2026 ਤੱਕ ਰੱਦ
ਕੁਝ ਰੇਲਾਂ ਰੱਦ ਨਹੀਂ ਹੋਣਗੀਆਂ, ਸਗੋਂ ਕੁਝ ਸਟੇਸ਼ਨਾਂ ਤੱਕ ਹੀ ਜਾਣਗੀਆਂ ਤੇ ਉੱਥੋਂ ਹੀ ਵਾਪਸ ਹੋ ਜਾਣਗੀਆਂ
ਸਾਬਰਮਤੀ – ਜੰਮੂ ਐਕਸਪ੍ਰੈਸ: ਫਿਰੋਜ਼ਪੁਰ ਤੱਕ ਚੱਲੇਗੀ ਅਤੇ ਉੱਥੋਂ ਵਾਪਸ ਆਵੇਗੀ
ਸਾਬਰਮਤੀ – ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵੰਦੇ ਭਾਰਤ: ਅੰਮ੍ਰਿਤਸਰ ਤੱਕ ਚੱਲੇਗੀ ਅਤੇ ਉੱਥੋਂ ਵਾਪਸ ਆਵੇਗੀ
ਦੁਰਗ – ਊਧਮਪੁਰ ਐਕਸਪ੍ਰੈਸ: ਜਲੰਧਰ ਤੱਕ ਚੱਲੇਗੀ ਅਤੇ ਉੱਥੋਂ ਵਾਪਸ ਆਵੇਗੀ
ਜੰਮੂ ਮੇਲ – ਅੰਬਾਲਾ ਤੱਕ ਚੱਲੇਗੀ ਅਤੇ ਉੱਥੋਂ ਵਾਪਸ ਆਵੇਗੀ
ਜੋਧਪੁਰ (ਭਗਤ ਕੀ ਕੋਠੀ) – ਜੰਮੂ ਤਵੀ ਐਕਸਪ੍ਰੈਸ: ਪਠਾਨਕੋਟ ਤੱਕ ਚੱਲੇਗੀ ਅਤੇ ਉੱਥੋਂ ਵਾਪਸ ਆਵੇਗੀ
ਕੋਟਾ – ਊਧਮਪੁਰ ਹਫਤਾਵਾਰੀ: ਊਧਮਪੁਰ ਤੱਕ ਚੱਲੇਗੀ ਅਤੇ ਉੱਥੋਂ ਵਾਪਸ ਆਵੇਗੀ
ਇੰਦੌਰ – ਊਧਮਪੁਰ: ਊਧਮਪੁਰ ਤੱਕ ਚੱਲੇਗੀ ਅਤੇ ਉੱਥੋਂ ਵਾਪਸ ਆਵੇਗੀ






















