ਪੰਜਾਬ 'ਚ ਟੁੱਟਿਆ 16 ਸਾਲਾਂ ਦਾ ਰਿਕਾਰਡ, ਆਖਰ ਮਈ ਇੰਨਾ ਠੰਢਾ ਕਿਉਂ?
ਪੰਜਾਬ 'ਚ ਇਨੀਂ ਦਿਨੀਂ ਤਾਪਮਾਨ 'ਚ 13 ਡਿਗਰੀ ਸੈਲਸੀਅਸ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ 'ਚ ਮਈ ਦਾ ਮਹੀਨਾ 16 ਸਾਲ ਬਾਅਦ ਇੰਨਾ ਠੰਢਾ ਰਿਹਾ ਹੈ।

ਚੰਡੀਗੜ੍ਹ: ਪੰਜਾਬ 'ਚ ਪਿਛਲੇ ਕਈ ਦਿਨਾਂ ਤੋਂ ਮੌਸਮ ਕਰਵਟ ਲੈ ਰਿਹਾ ਹੈ। ਇੱਕ ਦਿਨ ਤੇਜ਼ ਧੁੱਪ ਨਿਕਲਣ ਮਗਰੋਂ ਫਿਰ ਤੋਂ ਮੌਸਮ 'ਚ ਠੰਢਕ ਆਈ ਹੈ। ਸੂਬੇ 'ਚ ਕਈ ਥਾਵਾਂ 'ਤੇ ਹਨ੍ਹੇਰੀ ਤੇ ਤੇਜ਼ ਹਵਾਵਾਂ ਦੇ ਨਾਲ-ਨਾਲ ਮੀਂਹ ਵੀ ਪਿਆ। ਵੀਰਵਾਰ ਵੀ ਕਈ ਥਾਵਾਂ 'ਤੇ ਹਲਕੀ ਬੱਦਲਵਾਈ ਦੇ ਨਾਲ ਹਵਾ ਚੱਲ ਰਹੀ ਹੈ। ਮੌਸਮ ਵਿਭਾਗ ਮੁਤਾਬਕ 18 ਮਈ ਤਕ ਮੌਸਮ ਇਸੇ ਤਰ੍ਹਾਂ ਬਣਿਆ ਰਹਿ ਸਕਦਾ ਹੈ।
ਪੰਜਾਬ 'ਚ ਇਨੀਂ ਦਿਨੀਂ ਤਾਪਮਾਨ 'ਚ 13 ਡਿਗਰੀ ਸੈਲਸੀਅਸ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ 'ਚ ਮਈ ਦਾ ਮਹੀਨਾ 16 ਸਾਲ ਬਾਅਦ ਇੰਨਾ ਠੰਢਾ ਰਿਹਾ ਹੈ। ਇਸ ਤੋਂ ਪਹਿਲਾਂ 2014 'ਚ ਮਈ ਮਹੀਨੇ ਪਏ ਮੀਂਹ ਕਾਰਨ ਇਸ ਤਰ੍ਹਾਂ ਦਾ ਤਾਪਮਾਨ ਸੀ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਵੀ ਠੰਢਕ ਬਣੀ ਰਹੇਗੀ।
ਇਹ ਵੀ ਪੜ੍ਹੋ: ਪੰਜਾਬੀਆਂ ਨੇ ਕੋਰੋਨਾ ਦੇ ਲਵਾਏ ਗੋਢੇ, ਤਿੰਨ ਦਿਨਾਂ 'ਚ 160 ਲੋਕ ਹੋਏ ਠੀਕ
ਮੌਸਮ 'ਚ ਠੰਢਕ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਕਿ ਲੌਕਡਾਊਨ ਕਾਰਨ ਸੜਕਾਂ 'ਤੇ ਪਹਿਲਾਂ ਦੇ ਮੁਕਾਬਲੇ ਆਵਾਜਾਈ ਘੱਟ ਹੈ। ਉਦਯੋਗ ਫੈਕਟਰੀਆਂ ਬੰਦ ਪਈਆਂ ਹਨ। ਕੋਰੋਨਾ ਵਾਇਰਸ ਦੇ ਡਰ ਕਾਰਨ ਲੋਕ ਏਸੀ ਦੀ ਵਰਤੋਂ ਵੀ ਘੱਟ ਕਰ ਰਹੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟ੍ਰੈਂਡਿੰਗ ਟੌਪਿਕ



















