ਲੁਧਿਆਣਾ: ਬੀਤੀ ਰਾਤ ਲੁਧਿਆਣਾ ਦੇ ਲੱਧੋਵਾਲ ਟੋਲ ਪਲਾਜ਼ਾ ’ਤੇ ਵੱਡੀ ਗਿਣਤੀ ਵਾਹਨ ਚਾਲਕਾਂ ਤੇ ਟੋਲ ਮੁਲਾਜ਼ਮਾਂ ਵਿੱਚ ਝੜਪ ਹੋ ਗਈ। ਇਸ ਦੌਰਾਨ ਟੋਲ ਪਲਾਜ਼ਾ ’ਤੇ ਹੰਗਾਮਾ ਮਚ ਗਿਆ। ਕਈ ਲੋਕ ਬਿਨਾਂ ਪਰਚੀ ਕਟਾਏ ਟੋਲ ਬੈਰੀਅਰ ਭੰਨ੍ਹਦਿਆਂ ਹੋਇਆਂ ਲੰਘ ਗਏ।

 

ਪਿਛਲੇ ਦਿਨੀਂ ਕਪੂਰਥਲਾ ਦੀ ਲੋਕ ਅਦਾਲਤ ਨੇ ਟੋਲ ਪਲਾਜ਼ਾ ਨੂੰ ਆਉਂਦੀਆਂ ਸੜਕਾਂ ਦੀ ਮੁਰੰਮਤ ਹੋਣ ਤਕ ਪਲਾਜ਼ਾ ਬੰਦ ਰੱਖਣ ਦੇ ਹੁਕਮ ਦਿੱਤੇ ਸੀ ਪਰ ਬੀਤੀ ਦੇਰ ਰਾਤ ਪਲਾਜ਼ਾ ਮੁੜ ਚਾਲੂ ਕਰਨ ਪਿੱਛੋਂ ਵੱਡੀ ਗਿਣਤੀ ਟਰੱਕ, ਕਾਰਾਂ, ਬੱਸਾਂ ਤੇ ਹੋਰ ਵਾਹਨ ਚਾਲਕਾਂ ਨੇ ਹੰਗਾਮਾ ਕਰ ਦਿੱਤਾ। ਇਸ ਦੌਰਾਨ ਸੜਕ ’ਤੇ ਕਈ ਕਿਲੋਮੀਟਰ ਤਕ ਜਾਮ ਲੱਗ ਗਿਆ।

ਉੱਧਰ ਟੋਲ ਪਲਾਜ਼ਾ ਦੇ ਉੱਚ ਅਧਿਕਾਰੀਆਂ ਨੇ ਦਾਅਵਾ ਕੀਤੇ ਹੈ ਕਿ ਉਨ੍ਹਾਂ ਅਦਾਲਤ ਤੋਂ ਸਟੇਅ ਲਿਆ ਹੈ। ਅਦਾਲਤ ਨੇ ਉਨ੍ਹਾਂ ਨੂੰ ਟੋਲ ’ਤੇ ਪਰਚੀ ਕੱਟਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਦੂਜੇ ਪਾਸੇ ਕੰਪਨੀ ਨੇ ਸੜਕਾਂ ਦੀ ਮੁਰੰਮਤ ਵੀ ਸ਼ੁਰੂ ਕਰ ਦਿੱਤੀ ਹੀ। ਇਸ ਦੇ ਬਾਵਜੂਦ ਵਾਹਨ ਚਾਲਕਾਂ ਨੇ ਟੋਲ ਪਲਾਜ਼ਾ ’ਤੇ ਲੱਗੇ ਬੈਰੀਅਰਾਂ ਦੀ ਭੰਨ੍ਹਤੋੜ ਕੀਤੀ ਤੇ ਬਿਨ੍ਹਾਂ ਪਰਚੀ ਕਟਾਏ ਹੀ ਪਲਾਜ਼ਾ ਲੰਘ ਗਏ।