ਚੰਡੀਗੜ੍ਹ: ਇੱਥੇ ਤਿੰਨ ਦਿਨ ਦਾ ਮਿਲਟਰੀ ਲਿਟਰੇਚਰ ਫੈਸਟ ਵੀਰਵਾਰ ਤੋਂ ਸ਼ੁਰੂ ਹੋ ਰਿਹਾ ਹੈ। ਇਹ ਮਿਲਟਰੀ ਫੈਸਟ ਚੰਡੀਗੜ੍ਹ ਦੇ ਲੇਕ ਕਲੱਬ ਵਿੱਚ ਹੋ ਰਿਹਾ ਹੈ। ਫੈਸਟ ਦੇ ਪਹਿਲੇ ਦਿਨ ਸ਼ਾਮ ਨੂੰ ਬਾਈਕ ਸ਼ੋਅ ਹੋਵੇਗਾ। ਇਸ ਫੈਸਟ ਦਾ ਹਿੱਸਾ ਬਣਨ ਲਈ ਮਿਲਟਰੀ ਦੇ ਐਵਾਰਡ ਜੇਤੂ ਅਫਸਰ ਦੇਸ਼ ਦੇ ਕੋਨੇ-ਕੋਨੇ ਵਿੱਚੋਂ ਆ ਰਹੇ ਹਨ। ਜੰਮੂ ਤੋਂ ਪਰਮਵੀਰ ਚੱਕਰ ਜੇਤੂ ਕੈਪਟਨ ਬਾਨਾ ਸਿੰਘ ਵੀ ਪਹੁੰਚ ਰਹੇ ਹਨ।
ਫੈਸਟ ਦੇ ਦੂਸਰੇ ਦਿਨ ਮਿਲਟਰੀ ਦੇ ਅਫਸਰ ਸੈਸ਼ਨ ਲੈਣਗੇ। ਇਸ ਸੈਸ਼ਨ ਵਿੱਚ ਆਪਣੀਆ ਇਤਿਹਾਸਕ ਇੰਡੀਅਨ ਆਰਮੀ ਦੀਆਂ ਕਹਾਣੀਆਂ ਸਾਂਝੀਆਂ ਕਰਨਗੇ। ਇਸ ਦੇ ਨਾਲ ਪੈਨਲ ਡਿਸਕਸ ਵੀ ਹੋਵੇਗੀ। ਇਸ ਫੈਸਟ ਵਿੱਚ ਆਰਮੀ ਦੇ ਅਤੀ ਆਧੁਨਿਕ ਹਥਿਆਰ ਦੀ ਨੁਮਾਇਸ਼ ਲਾਈ ਜਾਵੇਗੀ।