ਚੰਡੀਗੜ੍ਹ :ਭਾਦਸੋਂ ਦੇ ਨੋਜਵਾਨ ਗੁਰਜੀਤ ਸਿੰਘ ਦੀ ਮਲੇਸ਼ੀਆ ਵਿੱਚ ਹੱਤਿਆ ਕਰ ਦਿੱਤੀ ਗਈ ਹੈ। ਇਸਦੇ ਨਾਲ ਉਸਦੇ ਹਰਿਆਣਾ ਦੇ ਸਾਥੀ ਦੀ ਵੀ ਹੱਤਿਆ ਕੀਤੀ ਗਈ ਹੈ। ਪਰਿਵਾਰ ਮੁਤਾਬਕ ਗੁਰਜੀਤ ਸਿੰਘ (28) ਤੇ ਉਸਦੇ ਇੱਕ ਸਾਥੀ ਦਾ ਮਲੇਸ਼ੀਆ ਵਿੱਚ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ।
ਗੁਰਜੀਤ ਦੇ ਚਾਚਾ ਹਰਭਜਨ ਸਿੰਘ ਤੇ ਭਰਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਘਟਨਾ ਬਾਰੇ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫ਼ਤਰ ਨਾਲ ਰਾਬਤਾ ਕਾਇਮ ਕੀਤਾ ਹੈ। ਪਰਿਵਾਰ ਨੇ ਗੁਰਜੀਤ ਨੂੰ ਕਰਜ਼ਾ ਲੈ ਕੇ ਵਿਦੇਸ਼ ਭੇਜਿਆ ਸੀ।
ਸਮਾਜ ਸੇਵੀ ਗੋਪਾਲ ਸਿੰਘ ਖਨੌੜਾ ਤੇ ਸਹਿਰ ਵਾਸੀਆਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਹ ਮ੍ਰਿਤਕ ਗੁਰਜੀਤ ਸਿੰਘ ਦੀ ਲਾਸ਼ ਲਿਆਉਣ ਲਈ ਉਪਰਾਲਾ ਕਰੇ ਤੇ ਪਰਿਵਾਰ ਦੀ ਮਾਲੀ ਮਦਦ ਕਰੇ। ਗੁਰਜੀਤ ਆਪਣੇ ਦੋਸਤ ਨਾਲ ਡਿਊਟੀ ’ਤੇ ਜਾ ਰਿਹਾ ਸੀ ਜਦੋਂ ਉਨ੍ਹਾਂ ’ਤੇ ਹਮਲਾ ਹੋਇਆ।