ਆਪ ਵਿਧਾਇਕ ਦਾ ਫੋਨ ਹੋਇਆ ਖ਼ਰਾਬ ਤਾਂ ਡੀਸੀ ਨੂੰ ਕੀਤੀ ਸ਼ਿਕਾਇਤ, ਲੋਕਾਂ ਨੇ ਮੀਮਜ਼ ਦੀ ਲਾਈ ਝੜੀ
ਵਿਧਾਇਕ ਨੇ ਸੋਸ਼ਲ ਮੀਡੀਆ ਉੱਤੇ ਮੋਬਾਇਲ ਫੋਨ ਖ਼ਰਾਬ ਹੋਣ ਦੀ ਗੱਲ ਕੀਤੀ ਬੱਸ ਫਿਰ ਕੀ ਸੀ ਲੋਕਾਂ ਨੇ ਜਮ ਕੇ ਇਸ ਦਾ ਮਜ਼ਾਕ ਉਡਾਇਆ। ਇੱਕ ਔਰਤ ਨੇ ਕਿਹਾ ਕਿ ਉਸਦੀ ਪ੍ਰੈਸ ਕੰਮ ਨਹੀਂ ਕਰ ਰਹੀ, ਡੀਸੀ ਸਾਬ੍ਹ ਮਦਦ ਕਰੋ,
Punjab News: ਮੌੜ ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰ ਖਾਨਾ ਨੂੰ ਇਸ ਗੱਲ ਦਾ ਕੋਈ ਅੰਦਾਜਾ ਨਹੀਂ ਸੀ ਕਿ ਉਸ ਦੀ ਇੱਕ ਸੋਸ਼ਲ ਮੀਡੀਆ ਪੋਸਟ ਉੱਤੇ ਮੀਮਜ਼ ਦੀ ਝੜੀ ਲੱਗ ਜਾਵੇਗੀ। ਵਿਧਾਇਕ ਨੇ ਸੋਸ਼ਲ ਮੀਡੀਆ ਉੱਤੇ ਮੋਬਾਇਲ ਫੋਨ ਖ਼ਰਾਬ ਹੋਣ ਦੀ ਗੱਲ ਕੀਤੀ ਬੱਸ ਫਿਰ ਕੀ ਸੀ ਲੋਕਾਂ ਨੇ ਜਮ ਕੇ ਇਸ ਦਾ ਮਜ਼ਾਕ ਉਡਾਇਆ।
ਸੁਖਵੀਰ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਕਿ ਸਮਝ ਨਹੀਂ ਆ ਰਹੀ ਪਿਛਲੇ 9-10 ਘੰਟਿਆਂ ਤੋਂ ਮੇਰਾ ਫੋਨ 'ਤੇ ਨਾ ਆਵਾਜ਼ ਆ ਰਹੀ ਹੈ ਨਾ ਜਾ ਰਹੀ ਹੈ ਮੈਂ ਪਰੇਸ਼ਾਨ ਹਾਂ ਬਾਕੀ ਨਾਲ਼ ਦੇ ਸਾਥੀਆਂ ਦੇ ਸਾਰੇ ਏਅਰਟੈਲ ਦੇ ਸਿਮ ਚੱਲ ਦੇ ਪਏ ਨੇ dc ਬਠਿੰਡਾ ਦੇ ਧਿਆਨ ਵਿੱਚ ਵੀ ਲਿਆਂਦਾ ਮੈ"
ਇਸ ਸ਼ਿਕਾਇਤ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਮੀਮਜ਼ ਦੀ ਜਿਵੇਂ ਝੜੀ ਹੀ ਲੱਗ ਗਈ ਜਿਸ ਵਿੱਚ ਲੋਕ ਆਪਣੀਆਂ ਨਿੱਕੀਆਂ -ਨਿੱਕੀਆਂ ਦਿੱਕਤਾਂ ਡੀਸੀ ਨੂੰ ਦੱਸ ਰਹੇ ਹਨ।।ਇੱਕ ਔਰਤ ਨੇ ਕਿਹਾ ਕਿ ਉਸਦੀ ਪ੍ਰੈਸ ਕੰਮ ਨਹੀਂ ਕਰ ਰਹੀ, ਡੀਸੀ ਸਾਬ੍ਹ ਮਦਦ ਕਰੋ,
ਇੱਕ ਹੋਰ, ਆਦਮੀ ਨੇ ਡੀਸੀ ਨੂੰ ਆਪਣੀ ਮੱਝ ਬਾਰੇ ਸ਼ਿਕਾਇਤ ਕੀਤੀ ਸੀ। ਕਿ ''ਮੇਰੀ ਮੱਝ ਦੁੱਧ ਨਹੀਂ ਦੇਂਦੀ, ਡੀਸੀ ਸਾਬ੍ਹ, ਜਦੋਂ ਕਿ ਡੀਸੀ ਨੇ ਇਸ ਸਾਰੇ ਮਾਮਲੇ ਬਾਰੇ ਚੁੱਪ ਧਾਰੀ ਰੱਖੀ ਹੋਈ ਹੈ।
ਏਅਰਟੈੱਲ ਦੇ ਇੱਕ ਅਧਿਕਾਰੀ ਨੇ ਮਾਈਸਰ ਖਾਨਾ ਦੀ ਫੇਸਬੁੱਕ ਪੋਸਟ 'ਤੇ ਵਾਪਸ ਲਿਖ ਕੇ ਇਸ ਮੁੱਦੇ ਨੂੰ ਜਲਦੀ ਹੱਲ ਕਰਨ ਦਾ ਵਾਅਦਾ ਕੀਤਾ। ਪਿਛਲੀ ਵਾਰ ਸਾਹਮਣੇ ਆਇਆ ਸੀ ਕਿ ਮਾਈਸਰ ਖਾਨਾ ਨੇ ਹਰ ਵਾਰ ਸੋਸ਼ਲ ਮੀਡੀਆ 'ਤੇ ਟਿੱਪਣੀਆਂ ਪੋਸਟ ਕਰਨ 'ਤੇ ਬਹੁਤ ਸਾਵਧਾਨੀ ਵਰਤਣ ਦਾ ਫੈਸਲਾ ਕੀਤਾ ਹੈ। ਕਿਉਂਕਿ ਉਹ ਕੁਝ ਵੀ ਸੋਸ਼ਲ ਮੀਡੀਆ ਉੱਤੇ ਸਾਂਝੇ ਕਰਦੇ ਤਾਂ ਮੀਮਜ਼ ਦੀ ਝੜੀ ਆ ਜਾਂਦੀ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।