ਧੂਰੀ: ਕੁਝ ਇੱਕ ਥਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਥਾਵਾਂ ਉਤੇ 500 ਤੇ ਇੱਕ ਹਜ਼ਾਰ ਦੇ ਨੋਟ ਬੰਦ ਹੋਣ ਕਾਰਨ ਲੋਕ ਪ੍ਰੇਸ਼ਾਨ ਹਨ ਪਰ ਮੋਦੀ ਸਰਕਾਰ ਦੀ ਨੋਟਬੰਦੀ ਕਾਰਨ ਸੰਗਰੂਰ ਜ਼ਿਲ੍ਹੇ ਦੇ ਕਸਬਾ ਧੂਰੀ ਦੇ ਮੋਬਾਈਲ ਰਿਚਾਰਚ ਕਰਨ ਵਾਲੇ ਦੁਕਾਨਦਾਰਾਂ ਨੂੰ ਮਾਲੋਮਾਲ ਕਰ ਰਹੀ ਹੈ। ਇੱਥੇ ਦੇ ਮੋਬਾਈਲ ਰਿਚਾਰਜ ਕਰਨ ਵਾਲੇ ਦੁਕਾਨਦਾਰਾਂ ਉਤੇ ਨੋਟਬੰਦੀ ਦਾ ਕੋਈ ਅਸਰ ਨਹੀਂ।
ਦੁਕਾਨਦਾਰ 500 ਦੇ ਪੁਰਾਣੇ ਨੋਟ ਨਾਲ ਫੋਨ ਰਿਚਾਰਜ ਕਰਵਾਉਣ ਵਾਲਿਆਂ ਨੂੰ ਵੱਖ-ਵੱਖ ਆਫਰ ਵੀ ਦੇ ਰਹੇ ਹਨ। 500 ਦੇ ਪੁਰਾਣੇ ਨੋਟ ਬਦਲੇ 600 ਰੁਪਏ ਦਾ ਟਾਕ ਟਾਈਮ। ਪੁਰਾਣੀ ਕਰੰਸੀ ਲੈਣ ਦੀ ਸਕੀਮ ਦਾ ਪਤਾ ਲੱਗਣ ਉਤੇ ਪੈਟਰੋਲ ਪੰਪਾਂ ਦੀ ਥਾਂ ਹੁਣ ਲੋਕਾਂ ਦੀ ਭੀੜ ਮੋਬਾਇਲ ਦੀਆਂ ਦੁਕਾਨਾਂ ਅੱਗੇ ਲੱਗਣੀ ਸ਼ੁਰੂ ਹੋ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਪੈਟਰੋਲ ਪੰਪ ਉਤੇ ਪੁਰਾਣੀ ਕਰੰਸੀ ਬੰਦ ਹੋਣ ਕਾਰਨ ਉਨ੍ਹਾਂ ਨੂੰ ਥੋੜੀ ਪ੍ਰੇਸ਼ਾਨੀ ਹੋਈ ਸੀ ਪਰ ਧੂਰੀ ਦੇ ਦੁਕਾਨਦਾਰਾਂ ਨੇ ਉਨ੍ਹਾਂ ਨੂੰ ਮੁੜ ਤੋਂ ਰਾਹਤ ਦਿੱਤੀ ਹੈ।
ਮੋਬਾਈਲ ਕੰਪਨੀਆਂ ਟਾਟਾ ਡਿਕੋਮੋ 500 ਦੇ ਪੁਰਾਣੇ ਨੋਟ ਨਾਲ 600 ਦਾ ਟਾਕਟਾਈਮ, ਵੀਡੀਓ ਕੋਨ 500 ਦੇ ਪੁਰਾਣੇ ਨੋਟ ਬਦਲੇ 575 ਰੁਪਏ ਦਾ ਟਾਕ ਟਾਈਮ, ਆਡੀਆ 500 ਦੇ ਪੁਰਾਣੇ ਨੋਟ ਦੇ ਬਦਲੇ 550, ਏਅਰਟੈੱਲ 500 ਦੇ ਪੁਰਾਣੇ ਨੋਟ ਬਦਲੇ 500 ਦਾ ਟਾਕਟਾਈਮ, ਵੋਡਾਫੋਨ 500 ਦੇ ਪੁਰਾਣੇ ਦੇ ਬਦਲੇ 500 ਦਾ ਟਾਕਟਾਈਮ ਦੇ ਰਹੀਆਂ ਹਨ।
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੁਰਾਣੇ ਨੋਟਾਂ ਦੀ ਕੋਈ ਦਿੱਕਤ ਨਹੀਂ ਕਿਉਂਕਿ ਕੰਪਨੀ ਨੇ ਇੱਕ ਫਾਰਮ ਤਿਆਰ ਕੀਤਾ ਹੈ ਜੋ ਡੀਲਰ ਨੂੰ ਭਰ ਕੇ ਡਿਸਟੀਬਿਊਟਰ ਕੋਲ ਪੁਰਾਣੀ ਕਰੰਸੀ ਨਾਲ ਭੇਜਣਾ ਹੈ। ਧੂਰੀ ਦੇ ਮੋਬਾਈਲ ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਕਲਵੰਤ ਰਾਏ ਨੇ ਦੱਸਿਆ ਕਿ ਕੰਪਨੀਆਂ ਦੀ ਇਸ ਸਕੀਮ ਤੋਂ ਬਾਅਦ ਉਨ੍ਹਾਂ ਦਾ ਕੰਮ ਕਾਫੀ ਵਧ ਗਿਆ ਹੈ।