(Source: ECI/ABP News)
Modern Library: ਪੰਜਾਬ ਦੇ ਸਰਹੱਦੀ ਖਤੇਰ 'ਹ ਮਾਡਰਨ ਲਾਇਬ੍ਰੇਰੀ ਬਣ ਕੇ ਤਿਆਰ, ਬੱਚਿਆਂ ਨੂੰ ਮਿਲਣਗੀਆਂ ਇਹ ਸਹੂਲਤਾਂ
Modern Library: ਆਭਾ ਸਿਟੀ ਸਕੇਅਰ ਵਿਚ ਬਣੀ ਇਸ ਲਾਇਬ੍ਰੇਰੀ ਵਿਚ ਬੱਚਿਆ ਲਈ ਪੜ੍ਹਣ ਯੋਗ ਕਿਤਾਬਾਂ ਜਿੰਨਾਂ ਵਿਚ ਵੱਖ ਵੱਖ ਵਿਸ਼ਿਆਂ, ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਸਬੰਧੀ, ਕੰਪਿਊਟਰ ਦੀ ਜਾਣਕਾਰੀ ਸਬੰਧੀ ਅਤੇ ਅਖਬਾਰਾ ਰਾਹੀਂ ਜਾਣਕਾਰੀਆ
![Modern Library: ਪੰਜਾਬ ਦੇ ਸਰਹੱਦੀ ਖਤੇਰ 'ਹ ਮਾਡਰਨ ਲਾਇਬ੍ਰੇਰੀ ਬਣ ਕੇ ਤਿਆਰ, ਬੱਚਿਆਂ ਨੂੰ ਮਿਲਣਗੀਆਂ ਇਹ ਸਹੂਲਤਾਂ Modern Library At Abohar Complete, Will Be Dedicated To People Soon Modern Library: ਪੰਜਾਬ ਦੇ ਸਰਹੱਦੀ ਖਤੇਰ 'ਹ ਮਾਡਰਨ ਲਾਇਬ੍ਰੇਰੀ ਬਣ ਕੇ ਤਿਆਰ, ਬੱਚਿਆਂ ਨੂੰ ਮਿਲਣਗੀਆਂ ਇਹ ਸਹੂਲਤਾਂ](https://feeds.abplive.com/onecms/images/uploaded-images/2024/01/29/f46ae6ed6d3c7e35565be7d9ee2c64961706515369321785_original.jpg?impolicy=abp_cdn&imwidth=1200&height=675)
Modern Library: ਨਗਰ ਨਿਗਮ ਕਮਿਸ਼ਨਰ-ਕਮ-ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਬੀਤੇ ਸਮੇਂ ਵਿਚ ਅਬੋਹਰ ਸ਼ਹਿਰ ਦੇ ਬੱਚਿਆ ਦੇ ਪੜ੍ਹਣ ਲਈ ਇਕ ਲਾਇਬ੍ਰੇਰੀ ਬਣਾਉਣ ਦੀ ਤਜਵੀਜ਼ ਉਲੀਕੀ ਗਈ ਸੀ ਜਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋ ਆਧੁਨਿਕ ਸਹੂਲਤਾਂ ਨਾਲ ਲੈਸ ਕਰਦਿਆਂ ਤਿਆਰ ਕਰ ਲਿਆ ਗਿਆ ਹੈ ਤੇ ਜਲਦ ਹੀ ਇਹ ਗਿਆਨ ਦੇ ਭੰਡਾਰ ਨੂੰ ਬਚਿਆਂ ਨੂੰ ਅਰਪਣ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੁੱਲ ਅਨੁਮਾਨਤ ਲਾਗਤ 3.42 ਕਰੋੜ ਰੁਪੈ ਵਿਚੋਂ 2.15 ਕਰੋੜ ਦੀ ਸਪੈਸ਼ਲ ਪੈਕੇਜ਼ ਆਫ ਬਾਰਡਰ ਏਰੀਆ ਫੰਡ ਤਹਿਤ ਗਰਾਂਟ ਨਾਲ ਇਸ ਲਾਇਬ੍ਰੇਰੀ ਦੀ ਉਸਾਰੀ ਦਾ ਕੰਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਚੇ ਕਿਤਾਬੀ ਗਿਆਨ ਹਾਸਲ ਕਰਕੇ ਆਪਦੇ ਭਵਿੱਖ ਨੂੰ ਚਮਕਾ ਸਕਦੇ ਹਨ ਤੇ ਉਚਾਈਆਂ ਵੱਲ ਲਿਜਾ ਸਕਦੇ ਹਨ।
ਆਭਾ ਸਿਟੀ ਸਕੇਅਰ ਵਿਚ ਬਣੀ ਇਸ ਲਾਇਬ੍ਰੇਰੀ ਵਿਚ ਬੱਚਿਆ ਲਈ ਪੜ੍ਹਣ ਯੋਗ ਕਿਤਾਬਾਂ ਜਿੰਨਾਂ ਵਿਚ ਵੱਖ ਵੱਖ ਵਿਸ਼ਿਆਂ, ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਸਬੰਧੀ, ਕੰਪਿਊਟਰ ਦੀ ਜਾਣਕਾਰੀ ਸਬੰਧੀ ਅਤੇ ਅਖਬਾਰਾ ਰਾਹੀਂ ਜਾਣਕਾਰੀਆ ਹਾਸਲ ਕਰਕੇ ਵਿਦਿਆਰਥੀ ਵਰਗ ਕਿਤਾਬੀ ਗਿਆਨ ਦੇ ਨਾਲ-ਨਾਲ ਦੁਨਿਆਵੀ ਗਿਆਨ ਦੀ ਮਹਾਰਤ ਹਾਸਲ ਕਰੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਧੁਨਿਕ ਸਹੂਲਤਾਂ ਜਿਸ ਵਿਚ ਕੁਰਸੀਆਂ, ਮੇਜ, ਟੇਬਲ, ਕੰਪਿਉਟਰਾਂ ਅਤੇ ਵਾਈਫਾਈ ਕੁਨੈਕਸ਼ਨ ਆਦਿ ਸਮੇਤ ਇਸ ਲਾਇਬ੍ਰੇਰੀ ਵਿਖੇ 120 ਵਿਦਿਆਰਥੀਆਂ ਦੇ ਪੜ੍ਹਨ ਲਈ ਬੈਠਣ ਦੀ ਵਿਵਸਥਾ ਹੈ। ਉਨ੍ਹਾਂ ਕਿਹਾ ਕਿ ਬਚਿਆਂ ਦੇ ਪੜ੍ਹਨ ਲਈ 4-4 ਘੰਟੇ ਦਾ ਸਲਾਟ ਬਣਾਇਆ ਗਿਆ ਹੈ।
ਲਾਇਬ੍ਰੇਰੀ ਨੂੰ ਯੋਜਨਾਬਧ ਤਰੀਕੇ ਨਾਲ ਚਲਾਉਣ ਲਈ ਇਕ ਲਾਇਬ੍ਰੇਰੀਅਨ, ਸੇਵਾਦਾਰ, ਸਫਾਈ ਸੇਵਕ ਅਤੇ ਚੌਕੀਦਾਰ ਵੀ ਲਗਾਇਆ ਗਿਆ ਹੈ। ਲਾਇਬ੍ਰੇਰੀ ਦੀ ਸਥਾਪਨਾ ਨਾਲ ਬਚਿਆਂ ਨੁੰ ਕਿਤਾਬੀ ਗਿਆਨ ਤਾਂ ਮਿਲੇਗਾ ਹੀ ਬਲਕਿ ਵੱਖ-ਵੱਖ ਅਹੁਦਿਆਂ ਦੀ ਨਿਯੁਕਤੀ ਹੋਣ ਨਾਲ ਰੋਜਗਾਰ ਵੀ ਮਿਲੇਗਾ।
ਇਹ ਲਾਇਬ੍ਰੇਰੀ ਸੀ.ਸੀ.ਟੀ.ਵੀ. ਕੈਮਰੇ ਅਤੇ ਏ.ਸੀ. ਨਾਲ ਭਰਪੂਰ ਲੈਸ ਹੈ। ਉਨ੍ਹਾਂ ਕਿਹਾ ਕਿ ਬਚਿਆਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਇਸ ਪੀਣ ਯੋਗ ਪਾਣੀ, ਚਾਹ ਅਤੇ ਕਾਫੀ ਮਸ਼ੀਨ ਦਾ ਉਚਿਤ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਚਿਆਂ ਦੇ ਉਜਵਲ ਭਵਿੱਖ ਦੀ ਸਿਰਜਣਾ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਜਿਹੀਆਂ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)