ਪੜਚੋਲ ਕਰੋ
Advertisement
Jallianwala Bagh ਦੇ ਨਵੀਨੀਕਰਨ 'ਤੇ ਘਿਰੀ ਮੋਦੀ ਸਰਕਾਰ, ਸੋਸ਼ਲ ਮੀਡੀਆ 'ਤੇ ਲੋਕਾਂ ਨੇ ਕੱਢੀ ਭੜਾਸ, ਰਾਹੁਲ ਗਾਂਧੀ ਨੇ ਕਈ ਵੱਡੀ ਗੱਲ
ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਨੂੰ ਲੈ ਕੇ ਮੋਦੀ ਸਰਕਾਰ ਘਿਰ ਗਈ ਹੈ। ਸੋਸ਼ਲ ਮੀਡੀਆ 'ਤੇ ਲੋਕਾਂ ਜੰਮ ਕੇ ਅਲੋਚਨਾ ਕਰ ਰਹੇ ਹਨ। ਜ਼ਿਆਦਾਤਰ ਆਲੋਚਨਾ ਗਲਿਆਰਿਆਂ ਬਾਰੇ ਹੋ ਰਹੀ ਹੈ, ਜਿਨ੍ਹਾਂ ਨੂੰ ਬਦਲਿਆ ਗਿਆ ਹੈ।
ਨਵੀਂ ਦਿੱਲੀ: ਜਲ੍ਹਿਆਂਵਾਲਾ ਬਾਗ (Jallianwala Bagh) ਦੇ ਨਵੀਨੀਕਰਨ ਨੂੰ ਲੈ ਕੇ ਮੋਦੀ ਸਰਕਾਰ ਘਿਰ ਗਈ ਹੈ। ਸੋਸ਼ਲ ਮੀਡੀਆ 'ਤੇ ਲੋਕਾਂ ਜੰਮ ਕੇ ਅਲੋਚਨਾ ਕਰ ਰਹੇ ਹਨ। ਜ਼ਿਆਦਾਤਰ ਆਲੋਚਨਾ ਗਲਿਆਰਿਆਂ ਬਾਰੇ ਹੋ ਰਹੀ ਹੈ, ਜਿਨ੍ਹਾਂ ਨੂੰ ਬਦਲਿਆ ਗਿਆ ਹੈ। ਇਨ੍ਹਾਂ ਗਲਿਆਰਿਆਂ ਵਿੱਚ ਜਨਰਲ ਡਾਇਰ ਨੇ ਵੈਸਾਖੀ ਵਾਲੇ ਦਿਨ ਉਨ੍ਹਾਂ ਲੋਕਾਂ 'ਤੇ ਗੋਲੀਆਂ ਚਲਾਉਣ ਦੇ ਨਿਰਦੇਸ਼ ਦਿੱਤੇ ਸਨ, ਜੋ ਸ਼ਾਂਤੀਪੂਰਵਕ ਵਿਰੋਧ ਕਰ ਰਹੇ ਸਨ। ਇਸ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਸਨ।
ਹੁਣ ਨਵੀਨੀਕਰਨ ਕਰਕੇ ਇੱਥੇ ਚਾਰੇ ਪਾਸੇ ਲੇਜ਼ਰ ਲਾਈਟਾਂ ਲਗਾਈਆਂ ਗਈਆਂ ਹਨ। ਇਸ ਬਾਰੇ ਰਾਹੁਲ ਗਾਂਧੀ ਨੇ ਲਿਖਿਆ ਹੈ ਕਿ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦਾ ਅਜਿਹਾ ਅਪਮਾਨ ਸਿਰਫ ਉਹ ਹੀ ਕਰ ਸਕਦੇ ਹਨ ਜੋ ਸ਼ਹਾਦਤ ਦੇ ਅਰਥ ਨਹੀਂ ਜਾਣਦੇ। ਮੈਂ ਇੱਕ ਸ਼ਹੀਦ ਦਾ ਪੁੱਤਰ ਹਾਂ- ਮੈਂ ਕਿਸੇ ਵੀ ਕੀਮਤ ਤੇ ਸ਼ਹੀਦਾਂ ਦਾ ਅਪਮਾਨ ਬਰਦਾਸ਼ਤ ਨਹੀਂ ਕਰਾਂਗਾ। ਅਸੀਂ ਇਸ ਘਿਣਾਉਣੇ ਜ਼ੁਲਮ ਦੇ ਵਿਰੁੱਧ ਹਾਂ।
ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਲੋਕਾਂ ਨੇ ਸਰਕਾਰ 'ਤੇ ਨਵਿਆਉਣ ਦੇ ਨਾਂ 'ਤੇ ਇਤਿਹਾਸ ਨੂੰ ਤਬਾਹ ਕਰਨ ਦਾ ਦੋਸ਼ ਲਗਾਇਆ ਹੈ ਤੇ ਇਹ ਵੀ ਕਿਹਾ ਹੈ ਕਿ ਸਿਆਸਤਦਾਨ ਇਤਿਹਾਸ ਨੂੰ ਬਹੁਤ ਘੱਟ ਮਹਿਸੂਸ ਕਰਦੇ ਹਨ। ਇਤਿਹਾਸਕਾਰ ਐਸ ਇਰਫਾਨ ਹਬੀਬ ਨੇ ਜੋਇ ਦਾਸ ਦੇ ਟਵੀਟ ਨੂੰ ਰੀਟਵੀਟ ਕੀਤਾ ਹੈ।
ਜੋਏ ਨੇ ਲਿਖਿਆ ਕਿ ਪਹਿਲੀ ਤਸਵੀਰ ਜਲ੍ਹਿਆਂਵਾਲਾ ਬਾਗ ਦਾ ਅਸਲ ਪ੍ਰਵੇਸ਼ ਦੁਆਰ ਹੈ, ਜਿੱਥੋਂ ਜਨਰਲ ਡਾਇਰ ਕਤਲੇਆਮ ਦਾ ਆਦੇਸ਼ ਦੇਣ ਤੋਂ ਪਹਿਲਾਂ ਅੰਦਰ ਦਾਖਲ ਹੋਇਆ ਸੀ। ਇਹ ਮੈਨੂੰ ਉਸ ਭਿਆਨਕ ਦਿਨ ਦੀ ਯਾਦ ਦਿਵਾਉਂਦਾ ਹੈ। ਦੂਜੀ ਤਸਵੀਰ ਨਰਿੰਦਰ ਮੋਦੀ ਸਰਕਾਰ ਦੁਆਰਾ "ਸੁਰੱਖਿਆ" ਦੇ ਨਾਂ 'ਤੇ ਮੁਰੰਮਤ ਕੀਤੇ ਜਾਣ ਤੋਂ ਬਾਅਦ ਦੀ ਹੈ। ਦੇਖੋ ਕਿ ਇਹ ਕਿਵੇਂ ਦਿਖਾਈ ਦਿੰਦਾ ਹੈ। ਇਸ 'ਤੇ, ਐਸ ਇਰਫਾਨ ਹਬੀਬ ਨੇ ਲਿਖਿਆ ਹੈ ਕਿ ਇਤਿਹਾਸ ਨਾਲ ਛੇੜਛਾੜ ਕੀਤੇ ਬਿਨਾਂ, ਵਿਰਾਸਤ ਦੀ ਸੰਭਾਲ ਕਰੋ। ਨਵੀਨੀਕਰਣ ਦੇ ਨਾਂ ਤੇ, ਵਿਰਾਸਤ ਦੀ ਅਸਲ ਮਹੱਤਤਾ ਨੂੰ ਗੁਆਚਿਆ ਨਹੀਂ ਵੇਖਣਾ ਚਾਹੀਦਾ।

जलियाँवाला बाग़ के शहीदों का ऐसा अपमान वही कर सकता है जो शहादत का मतलब नहीं जानता।
— Rahul Gandhi (@RahulGandhi) August 31, 2021
मैं एक शहीद का बेटा हूँ- शहीदों का अपमान किसी क़ीमत पर सहन नहीं करूँगा।
हम इस अभद्र क्रूरता के ख़िलाफ़ हैं। pic.twitter.com/3tWgsqc7Lx
ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਲੋਕਾਂ ਨੇ ਸਰਕਾਰ 'ਤੇ ਨਵਿਆਉਣ ਦੇ ਨਾਂ 'ਤੇ ਇਤਿਹਾਸ ਨੂੰ ਤਬਾਹ ਕਰਨ ਦਾ ਦੋਸ਼ ਲਗਾਇਆ ਹੈ ਤੇ ਇਹ ਵੀ ਕਿਹਾ ਹੈ ਕਿ ਸਿਆਸਤਦਾਨ ਇਤਿਹਾਸ ਨੂੰ ਬਹੁਤ ਘੱਟ ਮਹਿਸੂਸ ਕਰਦੇ ਹਨ। ਇਤਿਹਾਸਕਾਰ ਐਸ ਇਰਫਾਨ ਹਬੀਬ ਨੇ ਜੋਇ ਦਾਸ ਦੇ ਟਵੀਟ ਨੂੰ ਰੀਟਵੀਟ ਕੀਤਾ ਹੈ।
ਜੋਏ ਨੇ ਲਿਖਿਆ ਕਿ ਪਹਿਲੀ ਤਸਵੀਰ ਜਲ੍ਹਿਆਂਵਾਲਾ ਬਾਗ ਦਾ ਅਸਲ ਪ੍ਰਵੇਸ਼ ਦੁਆਰ ਹੈ, ਜਿੱਥੋਂ ਜਨਰਲ ਡਾਇਰ ਕਤਲੇਆਮ ਦਾ ਆਦੇਸ਼ ਦੇਣ ਤੋਂ ਪਹਿਲਾਂ ਅੰਦਰ ਦਾਖਲ ਹੋਇਆ ਸੀ। ਇਹ ਮੈਨੂੰ ਉਸ ਭਿਆਨਕ ਦਿਨ ਦੀ ਯਾਦ ਦਿਵਾਉਂਦਾ ਹੈ। ਦੂਜੀ ਤਸਵੀਰ ਨਰਿੰਦਰ ਮੋਦੀ ਸਰਕਾਰ ਦੁਆਰਾ "ਸੁਰੱਖਿਆ" ਦੇ ਨਾਂ 'ਤੇ ਮੁਰੰਮਤ ਕੀਤੇ ਜਾਣ ਤੋਂ ਬਾਅਦ ਦੀ ਹੈ। ਦੇਖੋ ਕਿ ਇਹ ਕਿਵੇਂ ਦਿਖਾਈ ਦਿੰਦਾ ਹੈ। ਇਸ 'ਤੇ, ਐਸ ਇਰਫਾਨ ਹਬੀਬ ਨੇ ਲਿਖਿਆ ਹੈ ਕਿ ਇਤਿਹਾਸ ਨਾਲ ਛੇੜਛਾੜ ਕੀਤੇ ਬਿਨਾਂ, ਵਿਰਾਸਤ ਦੀ ਸੰਭਾਲ ਕਰੋ। ਨਵੀਨੀਕਰਣ ਦੇ ਨਾਂ ਤੇ, ਵਿਰਾਸਤ ਦੀ ਅਸਲ ਮਹੱਤਤਾ ਨੂੰ ਗੁਆਚਿਆ ਨਹੀਂ ਵੇਖਣਾ ਚਾਹੀਦਾ।
This is corporatisation of monuments, where they end up as modern structures, losing the heritage value. Look after them without meddling with the flavours of the period these memorials represent. https://t.co/H1dXQMmft7
— S lrfan Habib (@irfhabib) August 30, 2021
ਸੀਪੀਐਮ ਨੇਤਾ ਸੀਤਾਰਾਮ ਯੇਚੁਰੀ ਨੇ ਵੀ ਇਸ ਮਾਮਲੇ 'ਤੇ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ ਹੈ ਕਿ ਸਿਰਫ ਉਹ ਲੋਕ ਹੀ ਆਜ਼ਾਦੀ ਸੰਗਰਾਮ ਤੋਂ ਦੂਰ ਰਹੇ ਹਨ ਜੋ ਅਜਿਹਾ ਕਾਂਡ ਕਰ ਸਕਦੇ ਹਨ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਨਵੀਨੀਕਰਨ ਕੀਤੇ ਗਏ ਕੰਪਲੈਕਸ ਦਾ ਉਦਘਾਟਨ ਕਰਦੇ ਹੋਏ ਕਿਹਾ ਸੀ ਕਿ ਦੇਸ਼ ਦਾ ਫਰਜ਼ ਹੈ ਕਿ ਉਹ ਆਪਣੇ ਇਤਿਹਾਸ ਦੀ ਰੱਖਿਆ ਕਰੇ।
ਇਤਿਹਾਸਕਾਰ ਕਿਮ ਏ ਵੈਗਨਰ ਨੇ ਵੀ ਇਸ ਮਾਮਲੇ 'ਤੇ ਟਵੀਟ ਕੀਤਾ ਹੈ ਕਿ ਮੈਨੂੰ ਇਹ ਸੁਣ ਕੇ ਹੈਰਾਨੀ ਹੋਈ ਹੈ ਕਿ 1919 ਦੇ ਅੰਮ੍ਰਿਤਸਰ ਕਤਲੇਆਮ ਵਾਲੀ ਜਗ੍ਹਾ, ਜਲ੍ਹਿਆਂਵਾਲਾ ਬਾਗ ਨੂੰ ਨਵਾਂ ਰੂਪ ਦਿੱਤਾ ਗਿਆ ਹੈ, ਜਿਸ ਦਾ ਸਪੱਸ਼ਟ ਮਤਲਬ ਹੈ ਕਿ ਘਟਨਾ ਦੇ ਆਖਰੀ ਨਿਸ਼ਾਨ ਵੀ ਮਿਟਾ ਦਿੱਤੇ ਗਏ ਹਨ। ਇਹੀ ਹੈ ਜੋ ਮੈਂ ਆਪਣੀ ਕਿਤਾਬ ਵਿੱਚ ਸਮਾਰਕ ਬਾਰੇ ਲਿਖਿਆ ਹੈ, ਇੱਕ ਅਜਿਹੀ ਜਗ੍ਹਾ ਦਾ ਵਰਣਨ ਕਰਦਾ ਹੈ ਜੋ ਹੁਣ ਖੁਦ ਇਤਿਹਾਸ ਬਣ ਗਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿਹਤ
ਪੰਜਾਬ
ਸਿਹਤ
ਵਿਸ਼ਵ
Advertisement