Moga News: ਮੋਗਾ ਨਗਰ ਨਿਗਮ ਦੀ ਮੇਅਰ ਨੀਤਿਕਾ ਭੱਲਾ ਆਪਣੇ ਕੁਝ ਕੌਂਸਲਰਾਂ ਨਾਲ ਮੋਗਾ ਵਿਜੀਲੈਂਸ ਦਫਤਰ ਪਹੁੰਚੀ ਹੈ। ਕੱਲ੍ਹ ਵਿਜੀਲੈਂਸ ਨੇ ਸੀਸੀਟੀਵੀ ਟੈਂਡਰ ਸਬੰਧੀ ਪੜਤਾਲ ਲਈ ਬੁਲਾਇਆ ਸੀ। ਵਿਜੀਲੈਂਸ ਦਫ਼ਤਰ ਪਹੁੰਚੀ ਮੇਅਰ ਨੀਤਿਕਾ ਭੱਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਵਿਜੀਲੈਂਸ ਹੋਵੇ ਜਾਂ ਸੀਬੀਆਈ, ਉਹ ਹਰ ਜਾਂਚ ਲਈ ਤਿਆਰ ਹਨ।


ਦੱਸ ਦਈਏ ਕਿ ਕਾਂਗਰਸ ਨਾਲ ਸਬੰਧਤ ਨਗਰ ਨਿਗਮ ਮੇਅਰ ਨੀਤਿਕਾ ਭੱਲਾ ਨੂੰ ਸਥਾਨਕ ਵਿਜੀਲੈਂਸ ਨੇ ਸ਼ਹਿਰ ਅੰਦਰ ਲਗਾਏ ਸੀਸੀਟੀਵੀ ਕੈਮਰਿਆਂ, ਸੁੰਦਰਤਾ ਲਈ ਲੱਖਾਂ ਰੁਪਏ ਖਰਚ ਕੇ ਲਗਾਏ ਬੂਟਿਆਂ ਤੇ ਤਤਕਾਲੀ ਕਾਂਗਰਸ ਸਰਕਾਰ ਦੌਰਾਨ ਪਾਸ ਕੀਤੇ ਟੈਂਡਰਾਂ ’ਚ ਕਥਿਤ ਘਪਲੇ ਦੀ ਜਾਂਚ ਲਈ ਤਲਬ ਕੀਤਾ ਹੈ। 


ਹੋਰ ਪੜ੍ਹੋ : Delhi Liquor Scam Case: ਅਦਾਲਤ 'ਚ ਪੇਸ਼ ਹੋਣਗੇ ਮਨੀਸ਼ ਸਿਸੋਦੀਆ , ED ਦਾ ਦਾਅਵਾ- ਫਾਇਦਾ ਦਿਵਾਉਣ ਵਾਸਤੇ ਲਈ ਸੀ ਰਿਸ਼ਵਤ


ਵਿਜੀਲੈਂਸ ਅਧਿਕਾਰੀ ਮੁਤਾਬਕ ਵਿਜੀਲੈਂਸ ਬਿਊਰੋ ਨੇ ਸਰਕਾਰੀ ਖਜ਼ਾਨੇ ਨੂੰ ਰਗੜਾ ਲਾਉਣ ਤੇ ਹੋਰ ਗੰਭੀਰ ਤਰੁੱਟੀਆਂ ਤੇ ਬੇਨਿਯਮੀਆਂ ਦੀ ਪੜਤਾਲ ਲਈ ਮੇਅਰ ਨੀਤਿਕਾ ਭੱਲਾ ਨੂੰ ਪੁਖਤਾ ਸਬੂਤਾਂ ਦੇ ਆਧਾਰ ’ਤੇ ਤਲਬ ਕੀਤਾ ਹੈ। 


ਉਨ੍ਹਾਂ ਹੋਰ ਵੇਰਵੇ ਦੱਸਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਬਾਰੇ ਹਾਲੇ ਕੁਝ ਵੀ ਕਹਿਣਾ ਜ਼ਲਦਬਾਜ਼ੀ ਹੋਵੇਗੀ। ਵਿਜੀਲੈਂਸ ਵੱਲੋਂ ਇਸ ਤੋਂ ਪਹਿਲਾਂ ਇੱਕ ਹੋਰ ਮਾਮਲੇ ਵਿੱਚ ਤਤਕਾਲੀ ਕਮਿਸ਼ਨਰ ਅਨੀਤਾ ਦਰਸ਼ੀ ਸਣੇ 6 ਅਧਿਕਾਰੀਆਂ ਤੋਂ ਪੜਤਾਲ ਕਰ ਰਹੀ ਹੈ।


ਹੋਰ ਪੜ੍ਹੋ : ਨੌਜਵਾਨਾਂ ਨੂੰ ਚੱਲਦੀ ਕਾਰ ਦੀ ਛੱਤ 'ਤੇ ਸ਼ਰਾਬ ਪੀਣੀ ਪਈ ਮਹਿੰਗੀ , 2 ਨੌਜਵਾਨ ਗ੍ਰਿਫਤਾਰ , ਬਾਕੀਆਂ ਦੀ ਭਾਲ ਜਾਰੀ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।