ਮੋਗਾ ਪੁਲਿਸ ਵੱਲੋਂ C ਕੈਟਾਗਰੀ ਦੇ ਚਾਰ ਗੈਂਗਸਟਰ ਨਾਜਾਇਜ਼ ਅਸਲੇ ਅਤੇ ਹੈਰਇਨ ਸਮੇਤ ਕਾਬੂ
ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਅਮਨਦੀਪ ਸਿੰਘ ਪੁਛਗਿੱਛ ਦੱਸਿਆ ਕਿ ਇਹ ਪਿਸਟਲ ਉਸ ਨੂੰ ਜੱਸੂ ਵਾਸੀ ਜੰਗਾ ਪੱਤੀ ਕੋਕਰੀ ਕਲਾਂ ਨੇ ਦਿੱਤਾ ਸੀ। ਇਸ ਤੋਂ ਬਾਅਦ ਜੱਸੂ ਨੂੰ ਬੁੱਘੀਪੁਰਾ ਚੌਕ 'ਤੇ ਗਿਫ਼ਤਾਰ ਕੀਤਾ ਗਿਆ।
ਚੰਡੀਗੜ੍ਹ: ਮੋਗਾ ਪੁਲਿਸ ਵੱਲੋਂ C ਕੈਟਾਗਰੀ ਦੇ ਚਾਰ ਗੈਂਗਸਟਰ ਨਾਜਾਇਜ਼ ਅਸਲੇ ਤੇ ਹੈਰਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਜ਼ਿਲ੍ਹਾ ਪੁਲਿਸ ਮੁਖੀ ਧਰੁਮਨ ਨਿੰਬਲੇ ਨੇ ਦੱਸਿਆ ਕਿ ਇਨ੍ਹਾਂ ਚਾਰਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਅਸਲਾ ਐਕਟ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਨ੍ਹਾਂ ਨੂੰ ਅਦਾਲਤ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾਵੇਗਾ।
ਜ਼ਿਲ੍ਹਾ ਪੁਲਿਸ ਮੁਖੀ ਧਰੁਮਨ ਨਿੰਬਲੇ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਕਿ ਅਮਨਦੀਪ ਸਿੰਘ ਉਰਫ ਗੋਰਾ ਮੱਛਰ ਪੁੱਤਰ ਮਹਿੰਦਰ ਸਿੰਘ ਵਾਸੀ ਕੰਬੋਜ ਨਗਰ, ਨੇੜੇ ਬੰਸੀ ਗੋਟ ਫਿਰੋਜਪੁਰ ਹੈਰੋਇਨ ਵੇਚਣ ਦਾ ਕੰਮ ਕਰਦਾ ਹੈ। ਅਮਨਦੀਪ ਸਿੰਘ ਉਰਫ ਗੋਰਾ ਉਕਤ ਅੱਜ ਬੱਸ ਅੱਡਾ ਮੈਹਿਣਾ ਵਿਖੇ ਖੜ੍ਹਾ ਕਿਸੇ ਦੀ ਉਡੀਕ ਕਰ ਰਿਹਾ ਸੀ। ਇਸ 'ਤੇ ਕਾਰਵਾਈ ਕਰਦੇ ਹੋਏ ਦੋਸੀ ਗੋਰਾ ਨੂੰ ਬੱਸ ਅੱਡਾ ਮੈਹਿਣਾ ਤੋਂ ਕਾਬੂ ਕਰਕੇ ਉਸ ਕੋਲੋਂ 300 ਗ੍ਰਾਮ ਹੈਰੋਇਨ ਤੇ ਇੱਕ ਪਿਸਟਲ ਬਰੇਟਾ 9 ਐਮ ਐਮ ਸਮੇਤ 04 ਜਿੰਦਾ ਕਾਰਤੁਸ ਬਰਾਮਦ ਕੀਤੇ ਗਏ।
ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਅਮਨਦੀਪ ਸਿੰਘ ਪੁਛਗਿੱਛ ਦੱਸਿਆ ਕਿ ਇਹ ਪਿਸਟਲ ਜੋ ਉਸ ਕੋਲੋਂ ਬਰਾਮਦ ਹੋਇਆ ਹੈ, ਇਹ ਉਸ ਨੂੰ ਜਸਵਿੰਦਰ ਸਿੰਘ ਉਰਫ ਜੱਸੂ ਪੁੱਤਰ ਗੁਰਮੀਤ ਸਿੰਘ ਵਾਸੀ ਜੰਗਾ ਪੱਤੀ ਕੋਕਰੀ ਕਲਾਂ ਨੇ ਦਿੱਤਾ ਸੀ। ਇਸ ਤੋਂ ਬਾਅਦ ਜੱਸੂ ਨੂੰ ਬੁੱਘੀਪੁਰਾ ਚੌਕ 'ਤੇ ਗਿਫ਼ਤਾਰ ਕੀਤਾ ਗਿਆ।
ਮੁਲਜ਼ਮ ਜਸਵਿੰਦਰ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਅਮਨਦੀਪ ਸਿੰਘ ਨੂੰ ਦਿੱਤੇ ਪਿਸਟਲ ਤੋਂ ਇਲਾਵਾ ਉਸਨੇ ਦੋ ਹੋਰ ਪਿਸਟਲ ਬਰੇਟਾ 9 ਐਮਐਮ ਸਮੇਤ 10 ਹੋਂਦ ਬਲਰਾਜ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਪ੍ਰਵਾਨਾ ਨਗਰ ਮੋਗਾ ਤੇ ਅਰੁਣ ਸਾਰਵਾਨ ਪੁੱਤਰ ਰਾਜੇਸ਼ ਕੁਮਾਰ ਵਾਸੀ ਰਾਜੀਵ ਗਾਂਧੀ ਨਗਰ ਗਲੀ ਨੰਬਰ 1 ਮੋਗਾ ਨੂੰ ਦਿੱਤੀਆਂ ਸੀ।
ਇਸ 'ਤੇ ਕਾਰਵਾਈ ਕਰਦੇ ਹੋਏ ਦੋਵਾਂ ਦੋਸ਼ੀਆਂ ਬਲਰਾਜ ਸਿੰਘ ਤੇ ਅਰੁਣ ਸਾਚਵਾਨ ਨੂੰ ਜੀਟੀ ਰੋਡ ਮੋਗਾ-ਲੁਧਿਆਣਾ ਤੋਂ ਪਿੰਡ ਚੁਗਾਵਾ ਨੂੰ ਜਾਂਦੀ ਲਿੰਕ ਰੋਡ ਪੁਲ ਸੇਮ ਨਾਲਾ ਤੋਂ ਇੱਕ ਪਿਸਟਲ ਬਰੇਟਾ 9 ਐਮਐਮ ਸਮੇਤ 05 ਰੌਂਦ ਅਹੁਣ ਸਾਰਵਾਨ ਕੋਲੋਂ ਇੱਕ ਪਿਸਟਲ ਬਰੋਟਾ ਯੂ ਐਮਐਮ ਸਮੇਤ 05 ਰੌਂਦ ਬਰਾਮਦ ਕਰਕੇ ਗ੍ਰਿਫਤਾਰ ਕੀਤਾ ਗਿਆ।
ਐਸਐਸਪੀ ਨੇ ਦੱਸਿਆ ਕਿ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ 'ਏ' ਕੈਟਾਗਿਰੀ ਗੈਂਗਸਟਰ ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ, ਜੋ ਕੈਨੇਡਾ 'ਚ ਰਹਿ ਰਿਹਾ ਹੈ, ਨੇ ਫੇਸਬੁੱਕ ਰਾਹੀਂ ਅਮਨਦੀਪ ਨਾਲ ਸਪੰਰਕ ਕਰਕੇ ਉਸ ਨੂੰ ਪੈਸੇ ਤੇ ਬਾਹਰ ਲੈ ਕੇ ਜਾਣ ਦਾ ਲਾਲਚ ਦੇ ਕੇ ਆਪਣੇ ਨਾਲ ਮਿਲਾਇਆ। ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਤਿੰਨੇ ਖ਼ਤਰਨਾਕ ਵਿਦੇਸ਼ੀ ਪਿਸਟਲ ਕੰਪਨੀ ਬਰੇਟਾ ਅਰਸ਼ਦੀਪ ਸਿੰਘ ਉਰਵ ਅਰਸ਼ ਨੇ ਹੀ ਮੁਹੱਈਆ ਕਰਵਾ ਕੇ ਦਿੱਤੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: