ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਮੋਗਾ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮੋਗਾ ਅਦਾਲਤ ‘ਚ ਕੀਤਾ ਪੇਸ਼ , ਮਿਲਿਆ 10 ਦਿਨਾਂ ਦਾ ਰਿਮਾਂਡ
ਮੋਗਾ ਪੁਲਿਸ ਨੇ ਅੱਜ ਸਵੇਰੇ ਮਲੋਟ ਅਦਾਲਤ ਤੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ ਲੈਣ ਤੋਂ ਬਾਅਦ ਦਸੰਬਰ 2021 ਦੇ 307 ਦੇ ਕੇਸ ਵਿੱਚ ਪੂਰੀ ਸੁਰੱਖਿਆ ਨਾਲ ਮੋਗਾ ਦੀ ਅਦਾਲਤ ਵਿੱਚ ਪੇਸ਼ ਕਰਕੇ 10 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।
![ਮੋਗਾ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮੋਗਾ ਅਦਾਲਤ ‘ਚ ਕੀਤਾ ਪੇਸ਼ , ਮਿਲਿਆ 10 ਦਿਨਾਂ ਦਾ ਰਿਮਾਂਡ Moga police produced Gangster Lawrence Bishnoi in Moga Court, got 10 days remand ਮੋਗਾ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮੋਗਾ ਅਦਾਲਤ ‘ਚ ਕੀਤਾ ਪੇਸ਼ , ਮਿਲਿਆ 10 ਦਿਨਾਂ ਦਾ ਰਿਮਾਂਡ](https://feeds.abplive.com/onecms/images/uploaded-images/2022/08/01/83f5d33500aaf7bdc093ab97c861f3e81659350355_original.jpg?impolicy=abp_cdn&imwidth=1200&height=675)
Gangster Lawrence Bishnoi
ਮੋਗਾ : ਮੋਗਾ ਪੁਲਿਸ ਨੇ ਅੱਜ ਸਵੇਰੇ ਮਲੋਟ ਅਦਾਲਤ ਤੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ ਲੈਣ ਤੋਂ ਬਾਅਦ ਦਸੰਬਰ 2021 ਦੇ 307 ਦੇ ਕੇਸ ਵਿੱਚ ਪੂਰੀ ਸੁਰੱਖਿਆ ਨਾਲ ਮੋਗਾ ਦੀ ਅਦਾਲਤ ਵਿੱਚ ਪੇਸ਼ ਕਰਕੇ 10 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਹੁਣ ਡਿਪਟੀ ਮੇਅਰ ਦੇ ਭਰਾ ਦੀ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਤੋਂ ਪੁੱਛਤਾਛ ਕਰੇਗੀ।
1 ਦਸੰਬਰ 2021 ਨੂੰ ਮੋਗਾ ਦੀ ਨਾਨਕ ਨਗਰੀ 'ਚ ਲਾਰੈਂਸ ਬਿਸ਼ਨੋਈ ਦਾ ਸ਼ਾਰਪ ਸ਼ੂਟਰ ਮੋਨੂੰ ਡਾਗਰ ਗੋਲਡੀ ਬਰੈਡ ਦੇ ਕਹਿਣ 'ਤੇ ਮੋਗਾ ਦੇ ਡਿਪਟੀ ਮੇਅਰ ਦੇ ਭਰਾ ਜਤਿੰਦਰ ਧਮੀਜਾ ਨੂੰ ਮਾਰਨ ਆਇਆ ਸੀ ਅਤੇ ਉਸਦੀ ਰੇਕੀ ਵੀ ਕੀਤੀ ਪਰ ਜਤਿੰਦਰ ਧਮੀਜਾ ਅਤੇ ਉਸ ਦੇ ਦੂਜੇ ਭਰਾ ਦੀ ਸ਼ਕਲ ਇੱਕ ਜੀਵੀ ਹੋਣ ਕਰਕੇ ਏਨਾਨੇ ਜਤਿੰਦਰ ਦੇ ਦੂਜੇ ਭਰਾ ਸੁਨੀਲ ਧਮੀਜਾ 'ਤੇ ਹਮਲਾ ਕਰ ਦਿੱਤਾ ਅਤੇ ਉਸ 'ਤੇ ਗੋਲੀਆਂ ਵੀ ਚਲਾ ਦਿੱਤੀਆਂ।
ਸੁਨੀਲ ਆਪਣੀ ਜਾਨ ਬਚਾਉਣ ਲਈ ਭੱਜਿਆ ਤਾਂ ਹਥਿਆਰੇ ਪਿੱਛੇ ਭੱਜੇ ਅਤੇ ਮੋਨੂੰ ਡਾਗਰ ਦੇ ਨਾਲ ਸੁਨੀਲ ਧਮੀਜਾ ਦੀ ਜਬਰਦਸਤੀ ਹਾਥਾਪਾਈ ਹੋਈ ਅਤੇ ਸੁਨੀਲ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਮੋਨੂੰ ਦੇ ਸਾਥੀ ਜੋਧਾ ਨੇ ਨੇੜੇ ਤੋਂ ਉਸ 'ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਪਿਸਤੌਲ ਬੰਦ ਹੋ ਗਿਆ ਅਤੇ ਗੋਲੀ ਨਹੀਂ ਚੱਲੀ। ਇਸ ਦੌਰਾਨ ਲੋਕ ਆ ਗਏ ਅਤੇ ਮੋਨੂੰ ਡਾਗਰ ਨੂੰ ਫੜ ਲਿਆ ਅਤੇ ਜੋਧਾ ਭੱਜ ਗਿਆ। ਉਸ ਮਾਮਲੇ ਵਿੱਚ ਅੱਜ ਮੋਗਾ ਪੁਲੀਸ ਨੇ ਲਾਰੈਂਸ ਬਿਸ਼ਨੋਈ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਹੈ।
ਮੋਗਾ ਸਿਟੀ 1 ਦੀ ਪੁਲਿਸ ਨੇ ਜੋਧਾ ਅਤੇ ਮੋਨੂੰ ਡਾਗਰ ਦੇ ਖਿਲਾਫ਼ ਐਫਆਈਆਰ ਨੰਬਰ 209 ...IPC 307 ਆਰਮ ਐਕਟ 25 ਅਤੇ ਐਨਡੀਪੀਐਸ 22 ਦੇ ਤਹਿਤ ਮਾਮਲਾ ਦਰਜ ਕੀਤਾ ਸੀ ਅਤੇ ਇਸ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਦਾ ਨਾਮ ਆਇਆ ਸੀ, ਜਿਸਦੇ ਚੱਲਦੇ ਅੱਜ ਮੋਗਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ ਲੈ ਕੇ ਮੋਗਾ ਅਦਾਲਤ ਵਿਚ ਪੇਸ਼ ਕੀਤਾ।
ਮੋਗਾ ਸਿਟੀ 1 ਦੀ ਪੁਲਿਸ ਨੇ ਜੋਧਾ ਅਤੇ ਮੋਨੂੰ ਡਾਗਰ ਦੇ ਖਿਲਾਫ਼ ਐਫਆਈਆਰ ਨੰਬਰ 209 ...IPC 307 ਆਰਮ ਐਕਟ 25 ਅਤੇ ਐਨਡੀਪੀਐਸ 22 ਦੇ ਤਹਿਤ ਮਾਮਲਾ ਦਰਜ ਕੀਤਾ ਸੀ ਅਤੇ ਇਸ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਦਾ ਨਾਮ ਆਇਆ ਸੀ, ਜਿਸਦੇ ਚੱਲਦੇ ਅੱਜ ਮੋਗਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ ਲੈ ਕੇ ਮੋਗਾ ਅਦਾਲਤ ਵਿਚ ਪੇਸ਼ ਕੀਤਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸੰਗਰੂਰ
ਪੰਜਾਬ
ਅੰਮ੍ਰਿਤਸਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)