(Source: ECI/ABP News)
ਮੁਹਾਲੀ 'ਚ ਦਰਦਨਾਕ ਹਾਦਸਾ, 2 ਦੀ ਮੌਤ, 9 ਗੰਭੀਰ
ਇੱਥੇ ਅੱਜ ਸਵੇਰੇ ਦਰਦਨਾਕ ਹਾਦਸਾ ਵਾਪਿਰਿਆ ਜਿਸ ਵਿੱਚ 2 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਤੇ 9 ਜ਼ਖ਼ਮੀ ਹਨ। ਇਹ ਹਾਦਸਾ ਆਟੋ ਤੇ ਕਾਰ ਦੀ ਟੱਕਰ ਹੋਣ ਕਰਕੇ ਹੋਇਆ। ਬੱਸ ਸਟੈਂਡ ਤੋ ਆ ਰਹੇ ਆਟੋ ਨੂੰ ਤੇਜ਼ ਰਫ਼ਤਾਰ ਬਰੇਜ਼ਾ ਕਾਰ ਨੇ ਟੱਕਰ ਮਾਰ ਦਿੱਤੀ।

ਮੁਹਾਲੀ: ਇੱਥੇ ਅੱਜ ਸਵੇਰੇ ਦਰਦਨਾਕ ਹਾਦਸਾ ਵਾਪਿਰਿਆ ਜਿਸ ਵਿੱਚ 2 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਤੇ 9 ਜ਼ਖ਼ਮੀ ਹਨ। ਇਹ ਹਾਦਸਾ ਆਟੋ ਤੇ ਕਾਰ ਦੀ ਟੱਕਰ ਹੋਣ ਕਰਕੇ ਹੋਇਆ। ਚੰਡੀਗੜ੍ਹ ਦੇ ਸੈਕਟਰ 43 ਬੱਸ ਸਟੈਂਡ ਤੋਂ ਆ ਰਹੇ ਆਟੋ ਨੂੰ ਤੇਜ਼ ਰਫ਼ਤਾਰ ਬਰੇਜ਼ਾ ਕਾਰ ਨੇ ਟੱਕਰ ਮਾਰ ਦਿੱਤੀ।
ਆਟੋ ਵਿੱਚ ਬਿਹਾਰ ਤੋਂ ਆਏ 8 ਮਜ਼ਦੂਰ ਸਵਾਰ ਸਨ। ਮੁਹਾਲੀ ਦੇ ਸੈਕਟਰ 70 ਅਤੇ 71 ਦੀਆਂ ਲਾਈਟਸ 'ਤੇ ਇਹ ਹਾਦਸਾ ਵਾਪਰਿਆ। ਹਾਦਸਾ ਇੰਨਾ ਭਿਆਨਕ ਸੀ ਕਿ ਆਟੋ ਵਿੱਚ ਬੈਠੇ ਲੋਕ ਸੜਕ 'ਤੇ ਡਿੱਗ ਗਏ। ਕਾਰ ਦਾ ਬੰਪਰ ਵੀ ਉੱਡ ਗਿਆ। ਮੌਕੇ 'ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਬਰੇਜ਼ਾ ਕਾਰ ਸਵਾਰ ਮੋਗਾ ਦਾ ਵਸਨੀਕ ਹੈ। ਪੁਲਿਸ ਨੇ ਮੋਗਾ ਦੇ ਪਿੰਡ ਕੋਕਰੀ ਬੁਟਰਾਂ ਵਾਸੀ ਦਰਸ਼ਪ੍ਰੀਤ ਸਿੰਘ ਖਿਲਾਫ ਧਾਰਾ 304-A, 279, 337, 338 ਤੇ 427 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
