(Source: ECI/ABP News)
ਵੱਡੀ ਖ਼ਬਰ ! ਮੋਹਾਲੀ ਅਦਾਲਤ ਨੇ ਲਾਰੈਂਸ ਬਿਸ਼ਨੋਈ ਨੂੰ ਕੀਤਾ ਬਰੀ, 13 ਸਾਲ ਪੁਰਾਣੇ ਮਾਮਲੇ 'ਚ ਸੁਣਾਇਆ ਫੈਸਲਾ
ਤਿੰਨਾਂ ਖ਼ਿਲਾਫ਼ 5 ਫਰਵਰੀ 2011 ਨੂੰ ਮੋਹਾਲੀ ਦੇ ਫੇਜ਼-8 ਥਾਣੇ ਵਿੱਚ ਆਈਪੀਸੀ ਦੀ ਧਾਰਾ 452, 506, 324, 148, 149, 336 ਤੇ ਅਸਲਾ ਐਕਟ ਦੀਆਂ ਧਾਰਾਵਾਂ 25, 54, 59 ਤਹਿਤ ਕੇਸ ਦਰਜ ਕੀਤਾ ਗਿਆ ਸੀ।
![ਵੱਡੀ ਖ਼ਬਰ ! ਮੋਹਾਲੀ ਅਦਾਲਤ ਨੇ ਲਾਰੈਂਸ ਬਿਸ਼ਨੋਈ ਨੂੰ ਕੀਤਾ ਬਰੀ, 13 ਸਾਲ ਪੁਰਾਣੇ ਮਾਮਲੇ 'ਚ ਸੁਣਾਇਆ ਫੈਸਲਾ Mohali court acquitted Lawrence Bishnoi verdict in 13 year old case ਵੱਡੀ ਖ਼ਬਰ ! ਮੋਹਾਲੀ ਅਦਾਲਤ ਨੇ ਲਾਰੈਂਸ ਬਿਸ਼ਨੋਈ ਨੂੰ ਕੀਤਾ ਬਰੀ, 13 ਸਾਲ ਪੁਰਾਣੇ ਮਾਮਲੇ 'ਚ ਸੁਣਾਇਆ ਫੈਸਲਾ](https://feeds.abplive.com/onecms/images/uploaded-images/2024/10/19/b6c01268b0fb5620278bd6b39b35df3e17293316534111021_original.jpg?impolicy=abp_cdn&imwidth=1200&height=675)
Punjab News: ਅਦਾਲਤ ਨੇ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਸਮੇਤ ਤਿੰਨ ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਘਰ ਵਿੱਚ ਦਾਖ਼ਲ ਹੋਣ, ਗੋਲੀ ਚਲਾਉਣ ਤੇ ਤਲਵਾਰ ਨਾਲ ਹਮਲਾ ਕਰਨ ਦੇ ਇੱਕ ਮਾਮਲੇ ਵਿੱਚ ਬਰੀ ਕਰ ਦਿੱਤਾ ਹੈ। ਲਾਰੈਂਸ ਤੋਂ ਇਲਾਵਾ ਬਰੀ ਕੀਤੇ ਗਏ ਦੋ ਦੋਸ਼ੀਆਂ ਦੀ ਪਛਾਣ ਨਵਪ੍ਰੀਤ ਸਿੰਘ ਉਰਫ਼ ਨਿੱਤਰ ਤੇ ਤਰਸੇਮ ਸਿੰਘ ਉਰਫ ਸਾਹਿਬਾ ਵਜੋਂ ਹੋਈ ਹੈ।
ਤਿੰਨਾਂ ਖ਼ਿਲਾਫ਼ 5 ਫਰਵਰੀ 2011 ਨੂੰ ਮੋਹਾਲੀ ਦੇ ਫੇਜ਼-8 ਥਾਣੇ ਵਿੱਚ ਆਈਪੀਸੀ ਦੀ ਧਾਰਾ 452, 506, 324, 148, 149, 336 ਤੇ ਅਸਲਾ ਐਕਟ ਦੀਆਂ ਧਾਰਾਵਾਂ 25, 54, 59 ਤਹਿਤ ਕੇਸ ਦਰਜ ਕੀਤਾ ਗਿਆ ਸੀ।
ਕੀ ਹੈ ਪੂਰਾ ਮਾਮਲਾ ?
ਐਫਆਈਆਰ ਅਨੁਸਾਰ 4 ਫਰਵਰੀ 2011 ਨੂੰ ਤੜਕੇ 1.30 ਵਜੇ ਸਤਵਿੰਦਰ ਸਿੰਘ (ਸਰਹਿੰਦ) ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਤੇ ਕਿਸੇ ਨੇ ਉਸ ਦੇ ਕਮਰੇ 'ਚ ਦਾਖਲ ਹੋ ਕੇ ਹਮਲਾ ਕਰ ਦਿੱਤਾ ਸੀ। ਉਸ ਸਮੇਂ ਸਤਵਿੰਦਰ ਖਾਲਸਾ ਕਾਲਜ ਸੈਕਟਰ-26 ਚੰਡੀਗੜ੍ਹ ਵਿੱਚ ਪੜ੍ਹਦਾ ਸੀ ਤੇ ਆਪਣੇ ਦੋਸਤ ਸੰਜੇ ਸ਼ਰਮਾ ਉਰਫ਼ ਮਨੀ ਨਾਲ ਮੋਹਾਲੀ ਦੇ ਸੈਕਟਰ-69 ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ।
ਇਲਜ਼ਾਮ ਅਨੁਸਾਰ ਹਮਲਾਵਰਾਂ ਵਿੱਚੋਂ ਇੱਕ ਨਵਪ੍ਰੀਤ ਸਿੰਘ ਉਰਫ਼ ਨਿੱਤਰ ਕੋਲ ਪਿਸਤੌਲ, ਜੈਜ਼ੀ ਕੋਲ ਕਿਰਪਾਨ, ਤਰਸੇਮ ਸਿੰਘ ਉਰਫ਼ ਸਾਹਿਬਾ ਤੇ ਲਾਰੈਂਸ ਕੋਲ ਕਿਰਪਾਨ ਸੀ। ਅੰਦਰ ਆਉਂਦੇ ਹੀ ਉਨ੍ਹਾਂ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਸ ਉੱਤੇ ਹਮਲਾ ਕਰ ਦਿੱਤਾ ਇਸ ਤੋਂ ਬਾਅਦ ਵਿੱਚ ਹਮਲਾਵਰ ਧਮਕੀਆਂ ਦਿੰਦੇ ਹੋਏ ਭੱਜ ਗਏ। ਇਸ ਮਾਮਲੇ ਦੀ ਸੁਣਵਾਈ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਵਿੱਚ ਚੱਲ ਰਹੀ ਸੀ।
ਗਵਾਹੀ ਦੇਣ ਤੋਂ ਭੱਜਿਆ ਗਵਾਹ
ਸੁਣਵਾਈ ਦੌਰਾਨ ਲਾਰੈਂਸ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਤੋਂ ਪਹਿਲਾਂ 21 ਅਕਤੂਬਰ ਨੂੰ ਹੋਈ ਇਸ ਕੇਸ ਦੀ ਸੁਣਵਾਈ ਦੌਰਾਨ ਜੇਲ੍ਹ ਪ੍ਰਸ਼ਾਸਨ ਵੱਲੋਂ ਲਾਰੈਂਸ ਨੂੰ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਗਿਆ ਸੀ, ਫਿਰ ਜੇਲ੍ਹ ਪ੍ਰਸ਼ਾਸਨ ਨੂੰ 24 ਅਕਤੂਬਰ ਨੂੰ ਵੀਸੀ ਰਾਹੀਂ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਗਏ ਸਨ। ਕੇਵਿਨ ਸੁਸ਼ਾਂਤ ਨਾਂਅ ਦੇ ਗਵਾਹ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦਾ ਫੋਨ ਬੰਦ ਪਾਇਆ ਗਿਆ। ਉਹ ਅਦਾਲਤ ਵਿੱਚ ਵੀ ਪੇਸ਼ ਨਹੀਂ ਹੋਇਆ। ਵੀਰਵਾਰ ਨੂੰ ਹੋਈ ਸੁਣਵਾਈ ਦੌਰਾਨ ਲਾਰੈਂਸ ਸਮੇਤ ਤਿੰਨਾਂ ਨੂੰ ਗਵਾਹਾਂ ਦੀ ਅਣਹੋਂਦ ਅਤੇ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)