ਮੋਹਾਲੀ: ਪੰਜਾਬ ਦੀ ਕਾਊਂਟਰ ਇੰਟੈਲੀਜੈਂਸੀ ਵੱਲੋਂ ISI ਲਈ ਕੰਮ ਕਰਨ ਦੇ ਇਲਜ਼ਾਮ ਹੇਠ ਗ੍ਰਿਫਤਾਰ ਕੀਤੇ ਨੌਜਵਾਨ ਇੰਦਰਜੀਤ ਸਿੰਘ ਨੂੰ ਮੋਹਾਲੀ ਦੀ ਅਦਾਲਤ ਨੇ ਦੋ ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਕਿ ਇੰਦਰਜੀਤ ਨੇ ਫਰੀਦਾਬਾਦ ‘ਚ ਬੰਬ ਬਣਾਉਣ ਵਾਲਾ ਸਮਾਨ ਰੱਖਿਆ ਹੈ।
ਇਸ ਦੇ ਨਾਲ ਹੀ ਪੁਲਿਸ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਇੰਦਰਜੀਤ ਜੋ ਕਿ IED ਬੰਬ ਬਣਾਉਣ ਦਾ ਮਾਹਿਰ ਹੈ ਉਹ ਫੇਸਬੁੱਕ ਰਾਹੀਂ ISI ਦੇ ਅੱਤਵਾਦੀਆਂ ਨਾਲ ਸੰਪਰਕ ‘ਚ ਹੈ। ਪੁਲਿਸ ਨੇ ਕਿਹਾ ਕਿ ਇਹ ਜਾਣਨਾ ਜ਼ਰੂਰੀ ਹੈ ਕਿ ਇੰਦਰਜੀਤ ਭਾਰਤ ‘ਚ ਹੋਰ ਕਿਨਾਂ ਨਾਲ ਸੰਪਰਕ ‘ਚ ਸੀ ਅਤੇ ਕਿ ਸਾਜ਼ਿਸ਼ ਰਚ ਰਹੇ ਸੀ। ਇਸ 'ਤੇ ਮੋਹਾਲੀ ਅਦਾਲਤ ਨੇ ਇੰਦਰਜੀਤ ਦਾ ਦੋ ਦਿਨ ਦਾ ਰਿਮਾਂਡ ਵਧਾ ਦਿੱਤਾ।
ਮੋਹਾਲੀ ਦੀ ਇੱਕ ਨਿਜੀ ਕੰਪਨੀ ਨਾਲ ਕੰਮ ਕਰਨ ਵਾਲੇ ਇੰਦਰਜੀਤ ਨੂੰ ਪੰਜਾਬ ਦੀ ਕਾਊਂਟਰ ਇੰਟੈਲੀਜੈਂਸੀ ਵੱਲੋਂ IED ਬੰਬ ਦੇ ਸਮਾਨ ਸਮੇਤ ਗ੍ਰਿਫਤਾਰ ਕੀਤਾ ਸੀ। ਇੰਦਰਜੀਤ ਫਰੀਦਾਬਾਦ ਦਾ ਨਿਵਾਸੀ ਹੈ ਜੋ ਪਿਛਲੇ ਕੁਝ ਸਾਲਾਂ ਤੋਂ ਮੋਹਾਲੀ ਨੌਕਰੀ ਕਰ ਰਿਹਾ ਸੀ।