ਪੜਚੋਲ ਕਰੋ
ਹਾਈ ਕੋਰਟ ਨੇ ਪੰਜਾਬ ਪੁਲਿਸ ਤੋਂ ਮੰਗੀ ਮੌੜ ਬੰਬ ਧਮਾਕੇ ਦੀ ਸਟੇਟਸ ਰਿਪੋਰਟ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੋਮਵਾਰ ਨੂੰ ਪੰਜਾਬ ਪੁਲਿਸ ਤੋਂ 2017 ਮੌੜ ਬੰਬ ਧਮਾਕਾ ਮਾਮਲੇ 'ਚ ਸਟੇਟਸ ਰਿਪੋਰਟ ਮੰਗੀ ਹੈ।ਅਦਾਲਤ ਨੇ ਇਹ ਰਿਪੋਰਟ ਗੁਰਜੀਤ ਸਿੰਘ ਪਾਤੜਾਂ ਦੀ ਪੇਟਿਸ਼ਨ ਤੇ ਮੰਗੀ ਗਈ ਹੈ।

ਸਚਿਨ ਕੁਮਾਰ ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੋਮਵਾਰ ਨੂੰ ਪੰਜਾਬ ਪੁਲਿਸ ਤੋਂ 2017 ਮੌੜ ਬੰਬ ਧਮਾਕਾ ਮਾਮਲੇ 'ਚ ਸਟੇਟਸ ਰਿਪੋਰਟ ਮੰਗੀ ਹੈ।ਅਦਾਲਤ ਨੇ ਇਹ ਰਿਪੋਰਟ ਗੁਰਜੀਤ ਸਿੰਘ ਪਾਤੜਾਂ ਦੀ ਪੇਟਿਸ਼ਨ ਤੇ ਮੰਗੀ ਗਈ ਹੈ। ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਪੰਜਾਬ ਪੁਲਿਸ ਨੇ ਬੰਬ ਧਮਾਕੇ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕਰ ਕੇ ਅਦਾਲਤ ਦੇ ਹੁਕਮਾਂ ਦਾ ਅਪਮਾਨ ਕੀਤਾ ਹੈ। ਇਸ ਮਾਮਲੇ ਵਿੱਚ ਅਗਲੀ ਸੁਣਵਾਈ ਹੁਣ 19 ਜਨਵਰੀ ਨੂੰ ਹੋਏਗੀ। ਦਰਅਸਲ, ਗੁਰਜੀਤ ਪਾਤੜਾਂ ਨੇ 2019 ਵਿੱਚ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਪਾਈ ਸੀ।ਜਿਸ ਵਿੱਚ ਉਨ੍ਹਾਂ ਨੇ ਮੰਗ ਕੀਤੀ ਸੀ ਕਿ ਮੌੜ ਬੰਬ ਧਮਾਕੇ ਦੀ ਜਾਂਚ ਕਿਸੇ ਵੀ ਕੇਂਦਰ ਏਜੰਸੀ CBI ਜਾਂ ਫੇਰ NIA ਤੋਂ ਕਰਵਾਈ ਜਾਏ।ਕਿਉਂਕਿ ਪੰਜਾਬ ਪੁਲਿਸ ਇਸ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ ਨਹੀਂ ਕਰ ਰਹੀ।ਹਾਈ ਕੋਰਟ ਨੇ ਅਕਤੂਬਰ 2019 ਵਿੱਚ ਪੁਲਿਸ ਨੂੰ ਹੁਕਮ ਦਿੱਤਾ ਸੀ ਕਿ DIG ਰਣਬੀਰ ਸਿੰਘ ਖੱਟੜਾ ਦੀ SIT ਨੂੰ ਭੰਗ ਕਰਕੇ ਨਵੀਂ SIT ਬਨਾਈ ਜਾਵੇ।ਜੋ ਤਿੰਨ ਮਹੀਨੇ ਵਿੱਚ ਇਸ ਕੇਸ ਦੀ ਜਾਂਚ ਪੂਰੀ ਕਰਕੇ ਚਾਰਜਸ਼ੀਟ ਪੇਸ਼ ਕਰੇ ਅਤੇ ਇਸ ਦੀ ਸਟੇਟਸ ਰਿਪੋਰਟ ਕੋਰਟ ਵਿੱਚ ਦਾਖਲ ਕਰੇ। ਨਵੀਂ SIT ਨੇ ਜਨਵਰੀ 2020 'ਚ ਚਾਰਜਸ਼ੀਟ ਦੇ ਕੇ ਹਾਈ ਕੋਰਟ ਵਿੱਚ ਸਟੇਟਸ ਰਿਪੋਰਟ ਦਿਤੀ ਸੀ। ਹਾਈ ਕੋਰਟ ਨੇ ਸਤੰਬਰ ਮਹੀਨੇ ਵਿੱਚ ਪਾਤੜਾਂ ਦੀ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਸੀ।ਪਰ ਨਾਲ ਹੀ ਇਹ ਹੁਕਮ ਵੀ ਦਿੱਤਾ ਸੀ ਕਿ SIT ਦੋ ਹਫ਼ਤੇ ਦੇ ਅੰਦਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰੇ। ਫਿਲਹਾਲ ਪੁਲਿਸ ਨੇ ਕਿਸੇ ਵੀ ਮੁਲਜ਼ਮ ਨੂੰ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਹੈ।ਜਿਸ ਦੇ ਚੱਲਦੇ ਗੁਰਜੀਤ ਸਿੰਘ ਪਾੜਤਾਂ ਨੇ ਹਾਈ ਕੋਰਟ ਵਿੱਚ ਇੱਕ 'contempt of court petition' ਦਾਇਰ ਕੀਤੀ ਹੈ। ਇਸ ਪਟੀਸ਼ਨ ਦੀ ਸੁਣਵਾਈ ਦੌਰਾਨ ਅਦਾਲਤ ਨੇ ਸੋਮਵਾਰ ਨੂੰ ਪੰਜਾਬ ਪੁਲਿਸ ਤੋਂ ਇਸ ਮਾਮਲੇ ਵਿੱਚ ਸਟੇਟਸ ਰਿਪੋਰਟ ਮੰਗੀ ਹੈ। ਦੱਸ ਦੇਈਏ ਕਿ ਵਿਧਾਨ ਸਭ ਚੋਣਾਂ ਤੋਂ ਠਿਕ ਚਾਰ ਦਿਨ ਪਹਿਲਾਂ 31 ਜਨਵਰੀ 2017 ਨੂੰ ਮੌੜ ਵਿੱਚ ਇੱਕ ਮਾਰੂਤੀ ਕਾਰ ਵਿੱਚ ਦੋ ਬੰਬ ਧਮਾਕੇ ਹੋਏ ਸੀ। ਜਿਸ ਵਿੱਚ ਪੰਜ ਬੱਚਿਆਂ ਸਣੇ 7 ਵਿਅਕਤੀਆਂ ਦੀ ਮੌਤ ਹੋ ਗਈ ਸੀ। ਜਦਕਿ ਇੱਕ ਦਰਜਨ ਤੋਂ ਵੱਧ ਵਿਅਕਤੀ ਇਸ ਵਿੱਚ ਜ਼ਖਮੀ ਹੋ ਗਏ ਸੀ।ਇਸ ਵਿੱਚ ਜਿਹੜੇ ਤਿੰਨ ਮੁਲਾਜ਼ਮ ਪੁਲਿਸ ਨੇ ਨਾਮਜਦ ਕੀਤੇ ਹਨ ਉਹ ਡੇਰਾ ਸੱਚਾ ਸੌਦਾ ਦੇ ਸਿਰਸਾ ਦੇ ਸ਼੍ਰਧਾਲੂ ਹਨ। ਇਹ ਬੰਬ ਧਮਾਕਾ ਮੌੜ ਹਲਕੇ ਤੋਂ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਇੱਕ ਚੋਣ ਸਭਾ ਦੇ ਖ਼ਤਮ ਹੁੰਦੇ ਹੀ ਭੰਡਾਲ ਦੇ ਬਾਹਰ ਸੜਕ ਤੇ ਹੋਇਆ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















