(Source: ECI/ABP News)
ਜਨਮ ਦਿਨ 'ਤੇ ਹਵਾਈ ਫਾਇਰ ਕੱਢਦਿਆਂ ਕਾਂਗਰਸੀ ਲੀਡਰ ਦੀ ਵੀਡੀਓ ਵਾਇਰਲ, ਮੁੱਖ ਮੰਤਰੀ ਕੋਲ ਹੈ ਕੋਈ ਜਵਾਬ ?
ਮੁਕੇਰੀਆਂ ਯੂਥ ਕਾਂਗਰਸ ਦੇ ਪ੍ਰਧਾਨ ਬਲਵਿੰਦਰ ਸਿੰਘ ਬਿੰਦਰ ਦੀ ਜਨਮ ਦਿਨ 'ਤੇ ਖੁਸ਼ੀ ਵਿੱਚ ਹਵਾਈ ਫਾਇਰ ਕਰਦਿਆਂ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ।
![ਜਨਮ ਦਿਨ 'ਤੇ ਹਵਾਈ ਫਾਇਰ ਕੱਢਦਿਆਂ ਕਾਂਗਰਸੀ ਲੀਡਰ ਦੀ ਵੀਡੀਓ ਵਾਇਰਲ, ਮੁੱਖ ਮੰਤਰੀ ਕੋਲ ਹੈ ਕੋਈ ਜਵਾਬ ? Mukerian Congress Youth president Balwinder Singh Binder video viral firing ਜਨਮ ਦਿਨ 'ਤੇ ਹਵਾਈ ਫਾਇਰ ਕੱਢਦਿਆਂ ਕਾਂਗਰਸੀ ਲੀਡਰ ਦੀ ਵੀਡੀਓ ਵਾਇਰਲ, ਮੁੱਖ ਮੰਤਰੀ ਕੋਲ ਹੈ ਕੋਈ ਜਵਾਬ ?](https://static.abplive.com/wp-content/uploads/sites/5/2021/01/09031633/Balwinder-singh-binder.jpg?impolicy=abp_cdn&imwidth=1200&height=675)
ਹੁਸ਼ਿਆਰਪੁਰ: ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਹਥਿਆਰਾਂ ਨੂੰ ਪਰਮੋਟ ਕਰਨ ਵਾਲੇ ਗਾਇਕਾਂ ਨੂੰ ਗ੍ਰਿਫਤਾਰ ਕਰਨ ਨੂੰ ਸਹੀ ਠਹਿਰਾ ਰਹੇ ਹਨ ਪਰ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਹੀ ਯੂਥ ਲੀਡਰ ਹਥਿਆਰਾਂ ਨਾਲ ਹਵਾਈ ਫਾਈਰ ਕਰਦੇ ਹੋਏ ਨਜ਼ਰ ਆ ਰਹੇ ਹਨ।
ਮੁਕੇਰੀਆਂ ਯੂਥ ਕਾਂਗਰਸ ਦੇ ਪ੍ਰਧਾਨ ਬਲਵਿੰਦਰ ਸਿੰਘ ਬਿੰਦਰ ਦੀ ਜਨਮ ਦਿਨ 'ਤੇ ਖੁਸ਼ੀ ਵਿੱਚ ਹਵਾਈ ਫਾਇਰ ਕਰਦਿਆਂ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਬੇਸ਼ੱਕ ਬਲਵਿੰਦਰ ਸਿੰਘ ਬਿੰਦਰ ਵੀਡੀਓ ਜਾਰੀ ਕਰਕੇ ਇਸ ਵੀਡੀਓ ਨੂੰ ਦੋ-ਢਾਈ ਮਹੀਨੇ ਪੁਰਾਣੀ ਦੱਸ ਰਹੇ ਹਨ। ਪਰ ਜੇਕਰ ਪੁਰਾਣੀ ਵੀ ਹੈ ਤਾਂ ਵੀ ਫਾਇਰ ਤਾਂ ਕਾਂਗਰਸੀ ਲੀਡਰ ਕੱਢ ਹੀ ਰਿਹਾ ਹੈ।
ਹਾਲਾਂਕਿ ਉਨ੍ਹਾਂ ਮਾਫੀ ਮੰਗੀ ਹੈ ਕਿ ਮੈਂ ਫਾਇਰ ਕੱਢੇ ਹਨ ਪਰ ਨਾਲ ਹੀ ਸਫਾਈ ਵੀ ਦਿੱਤੀ ਕਿ ਉਹ ਮੇਰਾ ਲਾਇਸੰਸੀ ਰਿਵਾਲਵਰ ਹੈ ਤੇ ਮੈਂ ਫਾਇਰ ਕੱਢੇ ਹਨ। ਜੇਕਰ ਮੇਰੀ ਕੋਈ ਗਲਤੀ ਹੈ ਤਾਂ ਮੈਂ ਮਾਫੀ ਮੰਗਦਾ ਹਾਂ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)