ਮੁਕੇਰੀਆਂ: ਕੇਂਦਰ ਦੇ ਖੇਤੀ ਕਾਨੂਨਾਂ ਵਿਰੋਧ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨਾਂ ਨੂੰ 17 ਦਿਨ ਹੋ ਚੁੱਕੇ ਹਨ। ਇਸ ਦੇ ਨਾਲ ਹੀ ਕਿਸਾਨਾਂ ਵਲੋਂ ਅਜੇ ਵੀ ਦਿੱਲੀ ਕੂਚ ਕਰਨਾ ਅਜੇ ਜਾਰੀ ਹੈ। ਇਸ ਦੇ ਨਾਲ ਹੀ 12 ਦਸੰਬਰ ਨੂੰ ਕਿਸਾਨਾਂ ਵਲੋਂ ਆਪਣੇ ਅੰਦੋਲਨ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ।
ਕਿਸਾਨ ਅੰਦੋਲਨ ਦੇ ਮੱਦੇਨਜ਼ਰ ਪੰਜਾਬ ਤੋਂ ਵੀ ਕਿਸਾਨਾਂ ਦਾ ਕਾਫਲਾ ਦਿੱਲੀ ਜਾ ਰਿਹਾ ਹੈ। ਹੁਣ ਇਸ ਨਾਲ ਸਬੰਧਿਤ ਵੱਡੀ ਖ਼ਬਰ ਪੰਜਾਬ ਦੇ ਮੁਕੇਰੀਆਂ ਤੋਂ ਆਈ ਹੈ ਜਿੱਥੇ ਕਾਰ ਪਿੱਛੇ ਲੱਗੇ ਪੋਸਟਰ ਨੂੰ ਲੈ ਕੇ ਕੁਝ ਲੜਕਿਆਂ ਨੇ ਗੱਡੀ 'ਚ ਸਵਾਰ ਨੌਜਵਾਨਾਂ ਨਾਲ ਕੁੱਟਮਾਰ ਕੀਤੀ ਗਈ।
ਹਾਸਲ ਜਾਣਕਾਰੀ ਮੁਤਾਬਕ ਘਟਨਾ ਮੁਕੇਰੀਆਂ ਦੇ ਮਾਤਾ ਰਾਣੀ ਚੌਕ ਦੀ ਹੈ। ਇਸ ਦੇ ਨਾਲ ਹੀ ਪੀੜਤ ਮੁੰਡੀਆਂ ਮੁਤਾਬਕ ਕੁੱਟਮਾਰ ਕਰਨ ਵਾਲਾ ਬੈਨੀ ਮਨਹਾਸ ਆਪਣੇ ਆਪ ਨੂੰ ਕਰਨੀ ਸੈਨਾ ਦੇ ਵਰਕਰ ਦੱਸ ਰਹੇ ਸੀ।
ਘਟਨਾ ਤੋਂ ਬਾਅਦ ਮਾਹੌਲ ਤਣਾਅਪੂਰਨ ਬਣ ਗਿਆ ਅਤੇ ਕਿਸਾਨ ਰੈਸਟ ਹਾਊਸ ਦੇ ਬਾਹਰ ਵੱਡੀ ਗਿਣਤੀ 'ਚ ਇਕੱਠੇ ਹੋਏ ਤੇ ਉਨ੍ਹਾਂ ਵਲੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।
ਮੁਕੇਰੀਆਂ ਤੋਂ ਦਿੱਲੀ ਕਿਸਾਨ ਅੰਦੋਲਨ 'ਚ ਜਾ ਰਹੇ ਨੌਜਵਾਨਾਂ 'ਤੇ ਹਮਲਾ
ਏਬੀਪੀ ਸਾਂਝਾ
Updated at:
12 Dec 2020 11:25 PM (IST)
ਕਿਸਾਨ ਅੰਦੋਲਨ ਦੇ ਮੱਦੇਨਜ਼ਰ ਪੰਜਾਬ ਤੋਂ ਵੀ ਕਿਸਾਨਾਂ ਦਾ ਕਾਫਲਾ ਦਿੱਲੀ ਜਾ ਰਿਹਾ ਹੈ। ਹੁਣ ਇਸ ਨਾਲ ਸਬੰਧਿਤ ਵੱਡੀ ਖ਼ਬਰ ਪੰਜਾਬ ਦੇ ਮੁਕੇਰੀਆਂ ਤੋਂ ਆਈ ਹੈ ਜਿੱਥੇ ਕਾਰ ਪਿੱਛੇ ਲੱਗੇ ਪੋਸਟਰ ਨੂੰ ਲੈ ਕੇ ਕੁਝ ਲੜਕਿਆਂ ਨੇ ਗੱਡੀ 'ਚ ਸਵਾਰ ਨੌਜਵਾਨਾਂ ਨਾਲ ਕੁੱਟਮਾਰ ਕੀਤੀ ਗਈ।
ਸੰਕੇਤਕ ਤਸਵੀਰ
- - - - - - - - - Advertisement - - - - - - - - -