ਮੁਖਤਾਰ ਅੰਸਾਰੀ ਦੇ ਕਾਫਲੇ ਦੀ ਸਖਤ ਹੋਵੇਗੀ ਸੁਰੱਖਿਆ, ਪੰਜਾਬ ਤੋਂ ਯੂਪੀ ਤਕ ਦਾ ਰੂਟ ਪਲਾਨ ਤਿਆਰ
ਯੂਪੀ ਪੁਲਿਸ ਅੰਸਾਰੀ ਨੂੰ ਲਿਜਾਣ ਲਈ ਰੂਟ ਪਲਾਨ ਤਿਆਰ ਕਰ ਲਿਆ ਹੈ। ਪੁਲਿਸ ਨੇ ਤਿੰਨ ਰੂਟਾਂ ਦੇ ਪ੍ਰੀਖਣ ਤੋਂ ਬਾਅਦ ਅਭੇਦ ਰੂਟ ਪਲਾਨ ਤਿਆਰ ਕੀਤਾ ਹੈ।
ਰੋਪੜ: ਮੁਖਤਾਰ ਅੰਸਾਰੀ ਨੂੰ ਉੱਤਰ ਪ੍ਰਦੇਸ਼ ਲਿਜਾਣ ਲਈ ਯੂਪੀ ਪੁਲਿਸ ਦਾ ਕਾਫਲਾ ਤੜਕੇ ਰੋਪੜ ਪੁਲਿਸ ਲਾਈਨ ਪਹੁੰਚਿਆ। ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਉਨ੍ਹਾਂ ਦੀ ਅਗਵਾਈ ਕੀਤੀ। ਦੱਸਿਆ ਜਾ ਰਿਹਾ ਕਿ ਹੁਣ ਯੂਪੀ ਪੁਲਿਸ ਦੀ ਟੀਮ ਅੰਸਾਰੀ ਨੂੰ ਲੈਕੇ ਰਵਾਨਾ ਹੋਵੋਗੀ।
ਯੂਪੀ ਪੁਲਿਸ ਅੰਸਾਰੀ ਨੂੰ ਲਿਜਾਣ ਲਈ ਰੂਟ ਪਲਾਨ ਤਿਆਰ ਕਰ ਲਿਆ ਹੈ। ਪੁਲਿਸ ਨੇ ਤਿੰਨ ਰੂਟਾਂ ਦੇ ਪ੍ਰੀਖਣ ਤੋਂ ਬਾਅਦ ਅਭੇਦ ਰੂਟ ਪਲਾਨ ਤਿਆਰ ਕੀਤਾ ਹੈ। ਇਸ ਪਲਾਨ 'ਚ ਪੰਜਾਬ ਪੁਲਿਸ ਦੀ ਵੀ ਇਕ ਟੁਕੜੀ ਸ਼ਾਮਲ ਕੀਤੀ ਗਈ ਹੈ। ਇਸ 'ਚ ਯੂਪੀ ਪੁਲਿਸ ਦਾ ਇਕ ਅਤਿ ਸੁਰੱਖਿਅਕ ਵਾਹਨ ਤੇ ਮੁਖਤਾਰ ਨੂੰ ਲਿਜਾਣ ਲਈ ਐਂਬੁਲੈਂਸ ਵੀ ਸ਼ਾਮਲ ਕੀਤੀ ਗਈ ਹੈ।
ਰੋਪੜ ਜੇਲ੍ਹ 'ਚ ਬੰਦ ਮੁਖਤਾਰ ਅੰਸਾਰੀ ਦੀ ਸੁਰੱਖਿਆ ਨੂੰ ਲੈਕੇ ਉੱਤਰ ਪ੍ਰਦੇਸ਼ ਤੇ ਪੰਜਾਬ ਪੁਲਿਸ ਕੋਈ ਵੀ ਗਲਤੀ ਨਹੀਂ ਕਰਨਾ ਚਾਹੁੰਦੀ। ਸੁਰੱਖਿਆ ਨੂੰ ਲੈਕੇ ਗੰਭੀਰਤਾ ਇਸ ਗੱਲ ਤੋਂ ਵੀ ਪਤਾ ਲੱਗਦੀ ਹੈ ਕਿ ਯੂਪੀ ਪੁਲਿਸ ਦੀ ਟੀਮ 'ਚ ਕਿਸੇ ਅਣਹੋਣੀ ਨੂੰ ਦੇਖਦਿਆਂ ਪੁਲਿਸ ਜਵਾਨਾਂ ਦੇ ਨਾਲ ਇਕ ਬਟਾਲੀਅਨ ਪੀਏਸੀ ਵੀ ਰੋਪੜ ਭੇਜੀ ਹੈ।
ਸੁਰੱਖਿਆ ਦੇ ਪੱਖ ਤੋਂ ਖਾਸ ਤਿਆਰੀਆਂ ਕੀਤੀਆਂ ਗੀਆਂ ਹਨ। ਇਸ ਲਈ ਮੌਕੇ 'ਤੇ ਮੌਜੂਦ ਸਾਰੇ ਜਵਾਨ ਆਧੁਨਿਕ ਰਾਇਫਲਾਂ ਨਾਲ ਲੈਸ ਹੋਣਗੇ। ਮੁਖਤਾਰ ਨੂੰ ਪੰਜਾਬ ਤੋਂ ਲਿਜਾਣ ਦੌਰਾਨ ਸੁਰੱਖਿਆ ਏਨੀ ਸਖਤ ਹੋਵੇਗੀ ਕਿ ਪਰਿੰਦਾ ਵੀ ਪਰ ਨਾ ਮਾਰ ਸਕੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :