ਪੜਚੋਲ ਕਰੋ
ਦੋਸਤਾਂ ਨੇ 500 ਰੁਪਏ ਲਈ ਕੀਤਾ ਦੋਸਤ ਦਾ ਕਤਲ!

ਨਾਭਾ: ਨਾਭਾ ਵਿੱਚ ਸਕੂਲੀ ਵਿਦਿਆਰਥੀ ਦਾ ਚਾਕੂਆਂ ਨਾਲ ਗੋਦ ਕੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਲਜ਼ਾਮ ਮ੍ਰਿਤਕ ਦੇ ਪੁਰਾਣੇ ਸਕੂਲ ਦੇ ਦੋਸਤ ਸਨ ਅਤੇ ਉਹ ਰਿਉਦਮਨ ਕਾਲਜ ਵਿੱਚ ਕ੍ਰਿਕੇਟ ਖੇਡ ਰਹੇ ਰਜਤ ਨੂੰ ਕੰਮ ਦੇ ਬਹਾਨੇ ਨਾਲ ਬੀੜ ਦੋਸਾਂਝ ਨਜ਼ਦੀਕ ਲ਼ੈ ਗਏ। ਦਰ ਅਲ ਦੋਸਤਾਂ ਨੇ ਮ੍ਰਿਤਕ ਰਜਤ ਤੋਂ 500 ਰੁਪਏ ਦੀ ਮੰਗ ਕੀਤੀ ਪਰ ਪੈਸੇ ਨਾ ਹੋਣ ਕਾਰਨ ਉਹਨਾਂ ਗੁੱਸੇ ਵਿਚ ਕਿਰਚਾਂ ਮਾਰ ਇਕਲੌਤੇ ਰਜਤ ਦੀ ਜੀਵਨ ਲੀਲਾ ਸਮਾਪਤ ਕਰ ਦਿੱਤੀ। ਇਹ ਮੰਦਭਾਗੀ ਘਟਨਾ ਦਾ ਉਦੋਂ ਪਤਾ ਲੱਗਿਆ ਜਦੋਂ ਨਾਭਾ ਦੀ ਬੀੜ ਦੋਸਾਂਝ ਵਿਖੇ ਕੁਝ ਆਵਾਰਾ ਕੁੱਤੇ ਕਿਸੇ ਨੌਜਵਾਨ ਦੀ ਲਾਸ਼ ਨੋਚ ਖਾ ਰਹੇ ਸਨ। ਪੁਲਿਸ ਵੱਲੋ ਜਦੋਂ ਜਾਕੇ ਵੇਖਿਆ ਤਾਂ ਉਕਤ ਲਾਸ਼ ਗਾਇਬ ਹੋਏ ਰਜਤ ਅਰੌੜਾ ਦੀ ਸੀ। ਪੁਲਿਸ ਅਨੁਸਾਰ ਨਾਭਾ ਦੇ ਹੀ ਪਿੰਡ ਖੋਖ ਦੇ ਨੌਜਵਾਨਾਂ ਵੱਲੋ ਇਹ ਹੱਤਿਆ ਕੀਤੀ ਗਈ ਹੈ ਜਿਸ ਸਬੰਧੀ ਪੁਲਿਸ ਵੱਲੋ ਖੋਖ ਪਿੰਡ ਦੇ ਇੰਦਰਜੀਤ ਸਿੰਘ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਅਤੇ ਬਾਕੀ ਕਾਤਲਾਂ ਦੀ ਭਾਲ ਜਾਰੀ ਹੈ। ਮ੍ਰਿਤਕ ਨੌਜਵਾਨ ਨਾਭਾ ਦੇ ਦੁੱਲਦੀ ਗੇਟ ਸਥਿਤ ਆਰੀਆ ਸੀਨੀਅਰ ਸਕੈਡਰੀ ਸਕੂਲ ਦਾ ਵਿਦਿਆਰਥੀ ਸੀ ਜੋ ਕਿ ਘਰ ਦਾ ਇੱਕਲੌਤਾ ਚਿਰਾਗ ਸੀ। ਮੌਤ ਦੀ ਖਬਰ ਤੋ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
Before You Go
ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਟ੍ਰੈਂਡਿੰਗ ਟੌਪਿਕ





















