ਮੁਹਾਲੀ: ਤਕਰੀਬਨ 1 ਮਹੀਨੇ ਪਹਿਲਾਂ ਸਾਬਕਾ ਪੱਤਰਕਾਰ ਕੇ.ਜੇ. ਸਿੰਘ ਤੇ ਉਸ ਦੀ ਮਾਤਾ ਦੇ ਦੋਹਰੇ ਕਤਲ ਨੂੰ ਅੱਜ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਤੇ ਪੱਤਰਕਾਰ ਦੀ ਲੁੱਟੀ ਹੋਈ ਕਾਰ ਵੀ ਬਰਾਮਦ ਕਰ ਲਈ ਹੈ।
ਬੀਤੀ 22 ਸਤੰਬਰ ਨੂੰ ਮੁਹਾਲੀ ਦੇ ਫੇਜ਼ 3 ਬੀ2 ਵਿੱਚ ਆਪਣੇ ਘਰ ਅੰਦਰ ਸਾਬਕਾ ਪੱਤਰਕਾਰ ਕੇ.ਜੇ. ਸਿੰਘ ਤੇ ਉਨ੍ਹਾਂ ਦੇ ਮਾਤਾ ਗੁਰਚਰਨ ਕੌਰ ਦਾ ਕਤਲ ਕਰ ਦਿੱਤਾ ਗਿਆ ਸੀ। ਮੁਹਾਲੀ ਦੇ ਐਸ.ਐਸ.ਪੀ. ਕੁਲਦੀਪ ਚਹਿਲ ਨੇ ਦੱਸਿਆ ਕਿ ਕੇ.ਜੇ. ਸਿੰਘ ਤੇ ਉਸ ਦੀ ਮਾਤਾ ਦੀ ਹੱਤਿਆ ਵਾਲੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੀ ਕਾਰ ਤੇ ਘਰ ਦਾ ਸਾਮਾਨ ਦੀ ਬਰਾਮਦ ਕੀਤ ਗਿਆ ਹੈ।
ਪੁਲਿਸ ਨੇ ਸ਼ੱਕ ਦੇ ਆਧਾਰ 'ਤੇ 5 ਨੌਜਵਾਨਾਂ ਨੂੰ ਪੁੱਛਗਿੱਛ ਦਾ ਹਿੱਸਾ ਬਣਾਇਆ ਸੀ। ਉਕਤ ਵਿਅਕਤੀ ਵਾਰਦਾਤ ਵਾਲੇ ਦਿਨ ਯਾਨੀ 22 ਸਤੰਬਰ, 2017 ਨੂੰ ਕੇ.ਜੇ. ਸਿੰਘ ਦੇ ਘਰ ਦੇ ਆਲੇ-ਦੁਆਲੇ ਘੁੰਮ ਰਹੇ ਸਨ ਤੇ ਲਗਾਤਾਰ ਕਿਸੇ ਨਾਲ ਫ਼ੋਨ 'ਤੇ ਗੱਲਬਾਤ ਕਰ ਰਹੇ ਸਨ। ਮਾਮਲੇ ਬਾਰੇ ਵਿਸਥਾਰਤ ਜਾਣਕਾਰੀ ਪੁਲਿਸ ਕੁਝ ਸਮੇਂ ਵਿੱਚ ਦੇਵੇਗੀ।