Sukhbir Badal: ਨਰਾਇਣ ਸਿੰਘ ਚੌੜਾ ਕੌਮ ਦਾ ਹੀਰਾ, ਉਸ ਨੂੰ ਸਨਮਾਨਿਤ ਕਰਕੇ ਅਜਾਇਬ ਘਰ 'ਚ ਤਸਵੀਰ ਲਵਾਏ ਅਕਾਲੀ ਦਲ, ਰਵਨੀਤ ਬਿੱਟੂ ਦਾ ਵੱਡਾ ਬਿਆਨ
ਇਹ ਹਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਕਾਰਨ ਹੋਇਆ ਸੀ। ਉਨ੍ਹਾਂ ਨੇ ਆਪਣੀ ਗ਼ਲਤੀ ਮੰਨ ਲਈ ਸੀ। ਨਰਾਇਣ ਸਿੰਘ ਚੌੜਾ ਨੇ ਨਿੱਜੀ ਲਾਭ ਲਈ ਹਮਲਾ ਨਹੀਂ ਕੀਤਾ। ਉਸ ਨੇ ਭਾਵੁਕ ਹੋ ਕੇ ਹਮਲਾ ਕੀਤਾ।
Punjab News: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) 'ਤੇ ਹੋਏ ਜਾਨਲੇਵਾ ਹਮਲੇ ਦੀ ਘਟਨਾ ਬਾਰੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ (Ravneet Singh Bittu) ਨੇ ਕਿਹਾ ਕਿ ਅਕਾਲ ਤਖ਼ਤ ਦੇ ਬਾਹਰ ਵਾਪਰੀ ਘਟਨਾ ਨਿੰਦਣਯੋਗ ਘਟਨਾ ਹੈ। ਮੈਂ ਕਾਫੀ ਸਮੇਂ ਤੋਂ ਇਸ ਬਾਰੇ ਨਹੀਂ ਬੋਲ ਰਿਹਾ ਸੀ ਪਰ ਅੱਜ ਮੈਂ ਤੁਹਾਨੂੰ ਦੱਸਾਂਗਾ ਕਿ ਸੁਖਬੀਰ ਬਾਦਲ 'ਤੇ ਹਮਲਾ ਕਿਉਂ ਹੋਇਆ ?
ਦਰਅਸਲ ਇਹ ਹਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਕਾਰਨ ਹੋਇਆ ਸੀ। ਉਨ੍ਹਾਂ ਨੇ ਆਪਣੀ ਗ਼ਲਤੀ ਮੰਨ ਲਈ ਸੀ। ਨਰਾਇਣ ਸਿੰਘ ਚੌੜਾ ਨੇ ਨਿੱਜੀ ਲਾਭ ਲਈ ਹਮਲਾ ਨਹੀਂ ਕੀਤਾ। ਉਸ ਨੇ ਭਾਵੁਕ ਹੋ ਕੇ ਹਮਲਾ ਕੀਤਾ। ਉਨ੍ਹਾਂ ਦੇਖਿਆ ਕਿ ਸੁਖਬੀਰ ਸਿੰਘ ਬਾਦਲ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਸ਼ਾਮਲ ਸੀ, ਇਸ ਲਈ ਚੌੜਾ ਨੇ ਗੋਲੀਆਂ ਚਲਾਈ। ਉਹ ਗੋਲੀ ਸੁਖਬੀਰ ਬਾਦਲ ਨੂੰ ਵੀ ਨਹੀਂ ਲੱਗੀ।
ਰਵਨੀਤ ਬਿੱਟੂ ਨੇ ਕਿਹਾ ਕਿ ਜਦੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ (Beant Singh) ਦਾ ਕਤਲ ਹੋਇਆ ਸੀ ਤਾਂ ਅਕਾਲੀ ਦਲ ਕਹਿੰਦਾ ਸੀ ਕਿ ਬਲਵੰਤ ਰਾਜੋਆਣਾ ਨੇ ਭਾਵੁਕ ਹੋ ਕੇ ਬੇਅੰਤ ਸਿੰਘ ਨੂੰ ਮਾਰਿਆ ਹੈ, ਤਾਂ ਅਸੀਂ ਹੁਣ ਕਹਿੰਦੇ ਹਾਂ ਕਿ ਜੇ ਅਕਾਲੀ ਦਲ ਬਲਵੰਤ ਰਾਜੋਆਣਾ ਨੂੰ ਗਲੇ ਲਗਾ ਸਕਦਾ ਹੈ ਤਾਂ ਫਿਰ ਹੁਣ ਵੀ ਵੱਡਾ ਦਿਲ ਦਿਖਾਓ।
ਨਰਾਇਣ ਸਿੰਘ ਚੌੜਾ ਕੌਮ ਦਾ ਹੀਰਾ ਹੈ। ਉਨ੍ਹਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਤੇ ਅਜਾਇਬ ਘਰ ਵਿੱਚ ਉਸਦੀ ਫੋਟੋ ਲਗਾਓ। ਉਨ੍ਹਾਂ ਨੂੰ ਜੇਲ੍ਹ ਵਿੱਚ ਫਲ ਦਿੱਤੇ ਜਾਣੇ ਚਾਹੀਦੇ ਹਨ, ਕਿਉਂਕਿ ਜਜ਼ਬਾਤੀ ਹੋ ਕੇ ਉਨ੍ਹਾਂ ਨੇ ਵੀ ਸੁਖਬੀਰ ਬਾਦਲ 'ਤੇ ਗੋਲੀ ਚਲਾਈ ਸੀ, ਨਰਾਇਣ ਸਿੰਘ ਚੌੜਾ ਨੇ ਗੁਰੂ ਦੀ ਹੋਈ ਬੇਅਦਬੀ ਦੇ ਰੋਸ ਵਜੋਂ ਗੋਲੀ ਚਲਾਈ ਸੀ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।