ਚੰਡੀਗੜ੍ਹ: ਪੰਜਾਬ ਦੇ ਸਿਹਤ ਵਿਭਾਗ ਦੀ ਮੁੱਖ ਪਾਰਲੀਮਾਨੀ ਸਕੱਤਰ (ਸੀ.ਪੀ.ਐਸ.) ਨਵਜੋਤ ਕੌਰ ਸਿੱਧੂ ਨੇ ਇੱਕ ਪੱਤਰ ਲਿਖ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਦੇ ਪੁੱਤਰ ਸੁਖਬੀਰ ਬਾਦਲ ਦੀ ਸ਼ਿਕਾਇਤ ਕੀਤੀ ਹੈ। ਨਵਜੌਤ ਕੌਰ ਸਿੱਧੂ ਨੇ ਲਿਖਿਆ ਹੈ ਕਿ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਕਹਿਣ ਦੇ ਕੁਝ ਲੀਡਰ ਉਨ੍ਹਾਂ ਦੇ ਹਲਕੇ ਵਿੱਚ ਦਖਲਅੰਦਾਜ਼ੀ ਕਰ ਰਹੇ ਹਨ। ਅੰਮ੍ਰਿਤਸਰ ਪੂਰਬੀ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।




 

 

ਸਿੱਧੂ ਨੇ ਲਿਖਿਆ ਹੈ ਕਿ ਪ੍ਰਸ਼ਾਸਨ ਨੂੰ ਖਾਸ ਤੌਰ 'ਤੇ ਕਿਹਾ ਗਿਆ ਹੈ ਕਿ ਉਹ ਹਲਕੇ ਦੀ ਐਮ.ਐਲ.ਏ. ਨੂੰ ਨਜ਼ਰਅੰਦਾਜ ਕਰਨ ਤੇ ਉਨ੍ਹਾਂ ਦੀ ਥਾਂ ਦੇ ਪਾਰਟੀ ਦੇ ਲੀਡਰਾਂ ਤੋਂ ਇਹ ਕੰਮ ਕਰਵਾਉਣ। ਸਿੱਧੂ ਨੇ ਇਸ ਨੂੰ ਪੂਰੀ ਤਰ੍ਹਾਂ ਸੰਵਿਧਾਨ ਖਿਲਾਫ ਕਰਾਰ ਦਿੱਤਾ ਹੈ। ਸਿੱਧੂ ਨੇ ਇਲਜ਼ਾਮ ਲਾਇਆ ਹੈ ਕਿ ਜਿੱਥੇ ਵਿਕਾਸ ਕਾਰਜ਼ਾਂ ਦੀ ਸਖਤ ਲੋੜ ਹੈ, ਉਸ ਥਾਂ ਦੀ ਮਸ਼ੀਨਰੀ ਨੂੰ ਹੋਰ ਖੇਤਰਾਂ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ।



 

 

 

ਉਨ੍ਹਾਂ ਕਿਹਾ," ਮੈਨੂੰ ਅਧਿਕਾਰ ਹੈ ਕਿ ਮੈਂ ਲੋਕਾਂ ਦੇ ਹਿੱਤਾਂ ਲਈ ਆਪਣੀ ਆਵਾਜ਼ ਬੁਲੰਦ ਕਰਾਂ। ਚਾਹੇ ਇਹ ਸਰਕਾਰ ਦੇ ਪੱਖ ਵਿੱਚ ਹੋਵੇ ਜਾਂ ਸਰਕਾਰ ਦੇ ਖਿਲਾਫ ਪਰ ਮੇਰੇ ਵਿਧਾਨ ਸਭਾ ਹਲਕੇ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਹੋਰਾਂ ਤੋਂ ਨਹੀਂ ਰੱਖਵਾਇਆ ਜਾ ਸਕਦਾ।" ਇਸ ਲਈ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਹੀ ਕਾਰਵਾਈ ਕਰੋਗੀ।