ਪੜਚੋਲ ਕਰੋ
Advertisement
ਹੁਣ ਰਾਜਾ ਵੜਿੰਗ ਤੇ ਨਵਜੋਤ ਸਿੱਧੂ ਵਿਚਾਲੇ ਕਲੇਸ਼ ? ਅੱਜ ਬਗੈਰ ਪ੍ਰਧਾਨ ਦੇ ਹੀ ਰਾਜਪਾਲ ਨੂੰ ਮਿਲਣਗੇ ਸਿੱਧੂ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਅੱਜ ਪੰਜਾਬ ਦੇ ਬਨਵਾਰੀਲਾਲ ਪੁਰੋਹਿਤ ਨਾਲ ਮੁਲਾਕਾਤ ਕਰਨਗੇ। ਖਾਸ ਗੱਲ ਇਹ ਹੈ ਕਿ ਪਾਰਟੀ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉਨ੍ਹਾਂ ਦੇ ਨਾਲ ਨਹੀਂ ਹੋਣਗੇ।
ਸ਼ੰਕਰ ਦਾਸ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਅੱਜ ਪੰਜਾਬ ਦੇ ਬਨਵਾਰੀਲਾਲ ਪੁਰੋਹਿਤ ਨਾਲ ਮੁਲਾਕਾਤ ਕਰਨਗੇ। ਖਾਸ ਗੱਲ ਇਹ ਹੈ ਕਿ ਪਾਰਟੀ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉਨ੍ਹਾਂ ਦੇ ਨਾਲ ਨਹੀਂ ਹੋਣਗੇ। ਸਿੱਧੂ ਆਪਣੇ ਨੇੜਲੇ ਆਗੂਆਂ ਅਸ਼ਵਨੀ ਸ਼ੇਖੜੀ ਤੇ ਨਵਤੇਜ ਚੀਮਾ ਨੂੰ ਨਾਲ ਲੈ ਕੇ ਜਾਣਗੇ। ਰਾਜਪਾਲ ਨੇ 3 ਮੈਂਬਰੀ ਵਫ਼ਦ ਸਮੇਤ ਸਿੱਧੂ ਨੂੰ ਮਿਲਣ ਲਈ 11 ਵਜੇ ਦਾ ਸਮਾਂ ਦਿੱਤਾ ਹੈ। ਹਾਲਾਂਕਿ ਸਿੱਧੂ ਦੀ ਇਸ ਰਣਨੀਤੀ ਨਾਲ ਕਾਂਗਰਸ ਅੰਦਰ ਨਾਰਾਜ਼ਗੀ ਵਧਣ ਲੱਗੀ ਹੈ।
ਇਸ ਦੌਰਾਨ ਨਵਜੋਤ ਸਿੱਧੂ ਰਾਜਪਾਲ ਨਾਲ ਬੈਠਕ 'ਚ ਕਾਨੂੰਨ ਵਿਵਸਥਾ ਦਾ ਮੁੱਦਾ ਚੁੱਕਣਗੇ। ਸਿੱਧੂ ਦਾ ਕਹਿਣਾ ਹੈ ਕਿ ਨਵੀਂ ਸਰਕਾਰ ਆਉਣ ਤੋਂ ਬਾਅਦ ਪੰਜਾਬ ਵਿੱਚ ਕਈ ਕਤਲ ਹੋਏ ਹਨ। ਸਰਕਾਰ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਨਹੀਂ ਰੱਖ ਸਕੀ। ਇਸ ਤੋਂ ਇਲਾਵਾ ਸੂਬੇ ਵਿੱਚ ਪੈਦਾ ਹੋ ਰਹੇ ਬਿਜਲੀ ਸੰਕਟ ਦੇ ਮੁੱਦੇ ਨੂੰ ਵੀ ਉਠਾਇਆ ਜਾਵੇਗਾ। ਕਈ ਹੋਰ ਮੁੱਦੇ ਵੀ ਸਿੱਧੂ ਦੀ ਸੂਚੀ ਵਿੱਚ ਹਨ।
ਅਹਿਮ ਗੱਲ ਹੈ ਕਿ ਨਵਜੋਤ ਸਿੱਧੂ ਨੇ ਰਾਜਾ ਵੜਿੰਗ ਨੂੰ ਸੱਦਾ ਦਿੱਤਾ ਸੀ ਕਿ ਉਹ ਰਾਜਪਾਲ ਨੂੰ ਮਿਲਣ ਉਨ੍ਹਾਂ ਨਾਲ ਜਾ ਸਕਦੇ ਹਨ ਪਰ ਕਾਂਗਰਸ ਪ੍ਰਧਾਨ ਨੇ ਕੋਈ ਹਾਮੀ ਨਹੀਂ ਭਰੀ। ਉਧਰ, ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਨਵਜੋਤ ਸਿੱਧੂ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਹ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਮੀਟਿੰਗ ਕਰ ਰਹੇ ਹਨ ਤਾਂ ਇਹ ਠੀਕ ਹੈ ਪਰ ਇਹ ਆਪਣੇ ਲਈ ਨਾ ਕਰੋ। ਕਾਂਗਰਸ ਵਿੱਚ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵੜਿੰਗ ਭਲਕੇ ਰਸਮੀ ਤੌਰ 'ਤੇ ਪੰਜਾਬ 'ਚ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਣਗੇ।
ਦੱਸ ਦੇਈਏ ਕਿ ਨਵਜੋਤ ਸਿੱਧੂ ਕੈਪਟਨ ਨੂੰ ਹਟਾ ਕੇ CM ਬਣਨਾ ਚਾਹੁੰਦੇ ਸਨ। ਹਾਲਾਂਕਿ ਉਨ੍ਹਾਂ ਦੀ ਜਗ੍ਹਾ ਚਰਨਜੀਤ ਚੰਨੀ ਮੁੱਖ ਮੰਤਰੀ ਬਣੇ। ਫਿਰ ਸਿੱਧੂ ਨੇ ਉਨ੍ਹਾਂ ਨੂੰ ਪੰਜਾਬ ਚੋਣਾਂ ਵਿੱਚ ਮੁੱਖ ਮੰਤਰੀ ਚਿਹਰਾ ਬਣਾਉਣ ਲਈ ਕਿਹਾ। ਕਾਂਗਰਸ ਹਾਈਕਮਾਂਡ ਇਸ ਨਾਲ ਵੀ ਸਹਿਮਤ ਨਹੀਂ ਸੀ। ਇਸ ਕਰਕੇ ਕਾਂਗਰਸ ਵਿਚਲਾ ਕਲੇਸ਼ ਬਰਕਰਾਰ ਹੈ।
ਚੋਣਾਂ ਤੋਂ ਪਹਿਲਾਂ ਸਿੱਧੂ ਨੇ ਸਪੱਸ਼ਟ ਕੀਤਾ ਸੀ ਕਿ ਭਾਵੇਂ ਉਹ ਕਾਂਗਰਸ ਦੇ ਮੁਖੀ ਹੋਣ ਪਰ ਜਿੱਤ-ਹਾਰ ਦੀ ਜ਼ਿੰਮੇਵਾਰੀ ਚੰਨੀ ਦੀ ਹੋਵੇਗੀ। ਜਦੋਂ ਕਾਂਗਰਸ ਚੋਣ ਹਾਰ ਗਈ ਤਾਂ ਸੋਨੀਆ ਗਾਂਧੀ ਨੇ ਸਿੱਧੂ ਦਾ ਅਸਤੀਫਾ ਸਵੀਕਾਰ ਕਰ ਲਿਆ। ਇਸ ਤੋਂ ਬਾਅਦ ਸਿੱਧੂ ਫਿਰ ਤੋਂ ਮੁਖੀ ਬਣਨਾ ਚਾਹੁੰਦੇ ਸਨ ਪਰ ਹਾਈਕਮਾਂਡ ਨੇ ਵੜਿੰਗ ਨੂੰ ਜ਼ਿਮੇਵਾਰੀ ਸੌਂਪ ਦਿੱਤੀ। ਇਸ ਤੋਂ ਬਾਅਦ ਉਹ ਮੀਟਿੰਗਾਂ ਕਰਕੇ ਪੰਜਾਬ ਦੇ ਮੁੱਦੇ ਉਠਾ ਕੇ ਹਾਈਕਮਾਂਡ ਨੂੰ ਤਾਕਤ ਦਿਖਾਉਣ ਵਿਚ ਰੁੱਝੇ ਹੋਏ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement