ਚੰਡੀਗੜ੍ਹ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਅਤੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਚ ਵਿਵਾਦ ਬਰਕਰਾਰ ਹੈ। ਦਰਅਸਲ ਸਿੱਧੂ ਆਪਣੇ ਬੇਬਾਕ ਬਿਆਨਾਂ ਜ਼ਰੀਏ ਆਪਣੀ ਹੀ ਸਰਕਾਰ 'ਤੇ ਸਵਾਲ ਚੁੱਕਦੇ ਰਹਿੰਦੇ ਹਨ। ਦਰਅਸਲ ਨਵਜੋਤ ਸਿੱਧੂ ਨੇ ਪੰਜਾਬ ਸਰਕਾਰ ਦੇ ਫਸਲ ਖਰੀਦ ਮੌਡਲ ਲਈ ਦੂਜੀ ਵਾਰ ਸੂਬੇ ਦੀ ਆਪਣੀ ਹੀ ਪਾਰਟੀ ਦੀ ਸਰਕਾਰ ਦੀ ਆਲੋਚਨਾ ਕੀਤੀ।
ਸਿੱਧੂ ਨੇ ਆਪਣੇ ਯੂਟਿਊਬ ਚੈਨਲ 'ਤੇ ਅਪਲੋਡ ਕੀਤੇ ਗਏ ਇਕ ਵੀਡੀਓ 'ਚ ਕਿਹਾ, 'ਅੱਜ ਪੰਜਾਬ 'ਚ ਕਣਕ ਤੇ ਚੌਲਾਂ ਤੋਂ ਇਲਾਵ ਕਿਸੇ ਹੋਰ ਫਸਲ ਲਈ ਸਰਕਾਰੀ ਖਰੀਦ ਮਾਡਲ ਨਹੀਂ ਹੈ। ਨਾ ਹੀ ਸਾਡੇ ਕੋਲ ਭੰਡਾਰਨ ਸਮਰੱਥਾ ਤੇ ਮਾਰਕੀਟਿੰਗ ਸਮਰੱਥਾ ਹੈ। ਅੱਜ ਕੇਂਦਰੀ ਖਾਦ ਆਨਾਜ ਗੋਦਾਮ ਖਾਲੀ ਹਨ। ਉਹ ਇਸ ਸਾਲ ਸਾਡੇ ਚੌਲ ਖਰੀਦਣਗੇ ਫਿਰ ਉਸ ਤੋਂ ਬਾਅਦ ਕੀ ਹੋਵੇਗਾ।
ਇਸ ਤੋਂ ਪਹਿਲਾਂ ਵੀ ਸਿੱਧੂ ਮੋਗਾ 'ਚ ਕਾਂਗਰਸ ਦੌਰਾਨ ਸਟੇਜ ਤੋਂ ਬੋਲਦਿਆਂ ਆਪਣੀ ਹੀ ਸਰਕਾਰ ਸਵਾਲ ਚੁੱਕਦੇ ਨਜ਼ਰ ਆਏ। ਇਸ ਦਾ ਨਤੀਜਾ ਇਹ ਰਿਹਾ ਸੀ ਕਿ ਮੋਗਾ ਤੋਂ ਬਾਅਦ ਸਿੱਧੂ ਪੰਜਾਬ ਕਾਂਗਰਸ ਦੇ ਸਮਾਗਮਾਂ 'ਚੋਂ ਇਕ ਵਾਰ ਫਿਰ ਲਾਂਭੇ ਕਰ ਦਿੱਤੇ ਗਏ। ਸਿੱਧੂ ਤੇ ਕੈਪਟਨ 'ਚ ਆਪਸੀ ਕੁੜੱਤਣ ਘਟਣ ਦਾ ਨਾਂਅ ਹੀ ਨਹੀਂ ਲੈ ਰਹੀ। ਅਜਿਹੇ 'ਚ ਆਉਣ ਵਾਲੇ ਸਮੇਂ 'ਚ ਸਿੱਧੂ ਦਾ ਪੰਜਾਬ ਕਾਂਗਰਸ 'ਚ ਕੀ ਭਵਿੱਖ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇ।
ਸੀਰਮ ਇੰਸਟੀਟਿਊਟ ਨੂੰ ਮਿਲੀ ਇੰਟ੍ਰਾਨੈਸਲ ਕੋਰੋਨਾ ਵੈਕਸੀਨ ਦੇ ਟ੍ਰਾਇਲ ਦੀ ਮਨਜੂਰੀ, ਨੱਕ ਜ਼ਰੀਏ ਦਿੱਤਾ ਜਾਵੇਗਾ ਟੀਕਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ