ਪੜਚੋਲ ਕਰੋ
Advertisement
ਨਵਾਂ ਸ਼ਹਿਰ ਨੂੰ ਮਿਲੀ ਕੋਰੋਨਾ ਤੋਂ ਰਾਹਤ, ਸਾਰੇ ਮਰੀਜ਼ ਸਿਹਤਯਾਬ
ਪੰਜਾਬ ਦਾ ਜ਼ਿਲ੍ਹਾ ਨਵਾਂਸ਼ਹਿਰ ਜੋ ਕੁਝ ਦਿਨ ਪਹਿਲਾਂ ਕੋਰੋਨਾ ਦਾ ਗੜ੍ਹ ਬਣਿਆ ਹੋਇਆ ਸੀ ਅੱਜ ਕੋਰੋਨਾ ਤੋਂ ਮੁਕਤੀ ਪਾ ਚੁੱਕਾ ਹੈ।
ਨਵਾਂ ਸ਼ਹਿਰ: ਪੰਜਾਬ ਦਾ ਜ਼ਿਲ੍ਹਾ ਨਵਾਂਸ਼ਹਿਰ ਜੋ ਕੁਝ ਦਿਨ ਪਹਿਲਾਂ ਕੋਰੋਨਾ ਦਾ ਗੜ੍ਹ ਬਣਿਆ ਹੋਇਆ ਸੀ ਅੱਜ ਕੋਰੋਨਾ ਤੋਂ ਮੁਕਤੀ ਪਾ ਚੁੱਕਾ ਹੈ। ਜ਼ਿਲ੍ਹਾ ਨਵਾਂ ਸ਼ਹਿਰ ਤੋਂ ਚੰਗੀ ਖਬਰ ਇਹ ਹੈ ਕਿ ਕੋਰੋਨਾਵਾਇਰਸ ਦੇ ਸਾਰੇ ਮਰੀਜ਼ ਇੱਥੇ ਠੀਕ ਹੋ ਚੁੱਕੇ ਹਨ। ਨਵਾਂ ਸ਼ਹਿਰ ਦੇ ਆਖਰੀ ਕੋਰੋਨਾ ਪੌਜ਼ੇਟਿਵ ਮਰੀਜ਼ ਦੀ ਕੋਵਿਡ-19 ਟੈਸਟ ਰਿਪੋਰਟ ਨੈਗੇਟਿਵ ਆਈ ਹੈ।
ਨਵਾਂ ਸ਼ਹਿਰ 'ਚ ਇਟਲੀ ਤੋਂ ਆਏ 70 ਸਾਲਾ ਬਲਦੇਵ ਸਿੰਘ ਦੀ ਕੋਰੋਨਾਵਾਇਰਸ ਨਾਲ ਮੌਤ ਹੋ ਗਈ ਸੀ। ਬਲਦੇਵ ਸਿੰਘ ਦੇ ਸੰਪਰਕ 'ਚ ਆਏ 23 ਵਿਅਕਤੀ ਕੋਰੋਨਾ ਦੇ ਸ਼ਿਕਾਰ ਹੋ ਗਏ ਸਨ। ਇਨ੍ਹਾਂ 'ਚ 19 ਲੋਕ ਨਵਾਂ ਸ਼ਹਿਰ ਦੇ ਹਨ। ਇਨ੍ਹਾਂ ਸਾਰੇ ਲੋਕਾਂ ਦਾ ਇਲਾਜ ਹੋ ਚੁੱਕਾ ਹੈ 18 ਲੋਕਾਂ ਨੂੰ ਪਹਿਲਾਂ ਹੀ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ।
ਅੱਜ ਜ਼ਿਲ੍ਹੇ ਦੇ ਡੀਸੀ ਵੱਲੋਂ 2 ਵਜੇ ਸਿਵਲ ਹਸਪਤਾਲ ਵਿੱਚੋ ਕੋਰੋਨਾ ਦੇ ਸਿਹਤਯਾਬ ਹੋਏ ਆਖਰੀ ਮਰੀਜ਼ ਨੂੰ ਛੁੱਟੀ ਦੇ ਕੇ ਘਰ ਭੇਜਿਆ ਜਾਏਗਾ। ਪੰਜਾਬ ਵਿੱਚ ਕੋਰੋਨਾ ਮਾਹਾਮਾਰੀ ਦੀ ਸ਼ੁਰੂਆਤ ਨਵਾਂ ਸ਼ਹਿਰ ਤੋਂ ਹੀ ਹੋਈ ਸੀ।
Check out below Health Tools-
Calculate Your Body Mass Index ( BMI )
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement