ਪੜਚੋਲ ਕਰੋ
(Source: ECI/ABP News)
ਕੋਰੋਨਾ ਦਾ ਕਹਿਰ: ਪੰਜਾਬ 'ਚ ਅੱਜ ਤੋਂ ਨਵੇਂ ਦਿਸ਼ਾ ਨਿਰਦੇਸ਼ ਲਾਗੂ, ਜਾਣੋ ਕਿੱਥੇ-ਕਿੱਥੇ ਸਖਤੀ
ਕੇਂਦਰ ਦੇ ਅਨਲੌਕ-2 ਗਾਈਡਲਾਈਨਜ਼ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਦਿਸ਼ਾ-ਨਿਰਦੇਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇੱਕ ਜੁਲਾਈ ਤੋਂ 30 ਜੁਲਾਈ ਤੱਕ ਲੌਕਡਾਊਨ ਸਿਰਫ ਕੰਟੇਨਮੈਂਟ ਜ਼ੋਨ ਵਿੱਚ ਰਹੇਗਾ।
![ਕੋਰੋਨਾ ਦਾ ਕਹਿਰ: ਪੰਜਾਬ 'ਚ ਅੱਜ ਤੋਂ ਨਵੇਂ ਦਿਸ਼ਾ ਨਿਰਦੇਸ਼ ਲਾਗੂ, ਜਾਣੋ ਕਿੱਥੇ-ਕਿੱਥੇ ਸਖਤੀ New guidelines implemented in Punjab from today, know where the strictures ਕੋਰੋਨਾ ਦਾ ਕਹਿਰ: ਪੰਜਾਬ 'ਚ ਅੱਜ ਤੋਂ ਨਵੇਂ ਦਿਸ਼ਾ ਨਿਰਦੇਸ਼ ਲਾਗੂ, ਜਾਣੋ ਕਿੱਥੇ-ਕਿੱਥੇ ਸਖਤੀ](https://static.abplive.com/wp-content/uploads/sites/5/2020/07/01165358/Punjab-unlock.jpg?impolicy=abp_cdn&imwidth=1200&height=675)
ਚੰਡੀਗੜ੍ਹ: ਕੇਂਦਰ ਦੇ ਅਨਲੌਕ-2 ਗਾਈਡਲਾਈਨਜ਼ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਦਿਸ਼ਾ-ਨਿਰਦੇਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇੱਕ ਜੁਲਾਈ ਤੋਂ 30 ਜੁਲਾਈ ਤੱਕ ਲੌਕਡਾਊਨ ਸਿਰਫ ਕੰਟੇਨਮੈਂਟ ਜ਼ੋਨ ਵਿੱਚ ਰਹੇਗਾ। ਰਾਤ ਦਾ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ। ਜਦੋਂਕਿ ਸ਼ਨੀਵਾਰ ਤੇ ਐਤਵਾਰ ਨੂੰ ਪਹਿਲਾਂ ਵਾਂਗ ਹੀ ਲੌਕਡਾਊਨ ਰਹੇਗਾ।
ਜ਼ਿਲ੍ਹਾ ਅਧਿਕਾਰੀਆਂ ਨੂੰ ਆਪਣੇ ਜ਼ਿਲ੍ਹਿਆਂ ‘ਚ ਕੰਟੇਨਮੈਂਟ ਜ਼ੋਨ ਤੋਂ ਇਲਾਵਾ ਹੋਰ ਥਾਂਵਾਂ ‘ਤੇ ਨਿਯਮਾਂ ਨੂੰ ਲਾਗੂ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਇੱਕ ਸੂਬੇ ਤੋਂ ਦੂਜੇ ਸੂਬੇ ਜਾਂ ਇੱਕ ਸ਼ਹਿਰ ਤੋਂ ਦੂਜੇ ਸੂਬੇ ਵਿੱਚ ਜਾਣ ‘ਤੇ ਪਾਬੰਦੀ ਨਹੀਂ ਹੋਵੇਗੀ। ਇਸ ਲਈ ਕਿਸੇ ਵੀ ਪ੍ਰਵਾਨਗੀ ਦੀ ਲੋੜ ਨਹੀਂ ਪਵੇਗੀ।
ਬਗੈਰ ਮਾਸਕ ਬੱਸਾਂ ‘ਚ ਸਫਰ ਕਰਨ 'ਤੇ ਲੱਗੇਗਾ 500 ਰੁਪਏ ਤੱਕ ਜੁਰਮਾਨਾ:
ਪੰਜਾਬ ਸਰਕਾਰ ਦੇ ਬੱਸਾਂ ਵਿੱਚ ਸਫਰ ਦੀ ਇਜਾਜ਼ਤ ਦੇਣ ਤੋਂ ਬਾਅਦ ਟਰਾਂਸਪੋਰਟਰਾਂ ਦੀ ਜ਼ਿੰਮੇਵਾਰੀ ਵੀ ਤੈਅ ਕਰ ਦਿੱਤੀ ਹੈ। ਬੱਸ ‘ਚ ਡਰਾਈਵਰ ਤੇ ਕੰਡਕਟਰ ਦੇ ਨਾਲ ਹਰ ਯਾਤਰੀ ਲਈ ਮਾਸਕ ਜ਼ਰੂਰੀ ਹੈ। ਇਹ ਟਰਾਂਸਪੋਰਟਰ ਦੀ ਜ਼ਿੰਮੇਵਾਰੀ ਹੋਵੇਗੀ ਕਿ ਜੇ ਕਿਸੇ ਨੇ ਮਾਸਕ ਨਹੀਂ ਲਾਇਆ ਤਾਂ ਉਸ ਨੂੰ ਕਿਸੇ ਬੱਸ ‘ਚ ਨਾ ਬਿਠਾਇਆ ਜਾਵੇ। ਚੈਕਿੰਗ ਲਈ ਖਾਸ ਨਾਕੇ ਲਾਏ ਜਾਣਗੇ। ਮਾਸਕ ਤੋਂ ਬਿਨਾਂ ਯਾਤਰਾ ਕਰਨ ‘ਤੇ 500 ਜ਼ੁਰਮਾਨਾ ਲਗਾਇਆ ਜਾਵੇਗਾ।
ਇਹ ਵੀ ਪੜ੍ਹੋ:
ਪੰਜਾਬ ਸਰਕਾਰ ਨੇ ਖੋਲ੍ਹੀ ਭਰਤੀ, 4245 ਅਸਾਮੀਆਂ ਭਰਨ ਦਾ ਫੈਸਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)