Punjab News: ਪੰਜਾਬ ਦੇ ਸਾਬਕਾ DIG ਭੁੱਲਰ ਮਾਮਲੇ 'ਚ ਨਵਾਂ ਖੁਲਾਸਾ, ਲੁਧਿਆਣਾ ਫਾਰਮ ਹਾਊਸ ਦਾ ਕੇਅਰਟੇਕਰ ਸੀ SI, CBI ਛਾਪੇਮਾਰੀ ਤੋਂ ਪਹਿਲਾਂ ਬੋਰੀਆ-ਬਿਸਤਰਾ ਲੈ ਭੱਜਿਆ...
DIG Harcharan Bhullar Case: ਰਿਸ਼ਵਤਖੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਦੇ ਰੋਪੜ ਰੇਂਜ ਦੇ ਸਾਬਕਾ ਡੀਆਈਜੀ ਹਰਚਰਨ ਭੁੱਲਰ ਬਾਰੇ ਰੋਜ਼ਾਨਾ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਭੁੱਲਰ ਦਾ...

DIG Harcharan Bhullar Case: ਰਿਸ਼ਵਤਖੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਦੇ ਰੋਪੜ ਰੇਂਜ ਦੇ ਸਾਬਕਾ ਡੀਆਈਜੀ ਹਰਚਰਨ ਭੁੱਲਰ ਬਾਰੇ ਰੋਜ਼ਾਨਾ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਭੁੱਲਰ ਦਾ ਮਾਛੀਵਾੜਾ, ਲੁਧਿਆਣਾ ਵਿੱਚ ਸਥਿਤ ਮੰਡ ਸ਼ੇਰੀਆਂ ਵਿੱਚ ਇੱਕ ਵੱਡਾ ਫਾਰਮ ਹਾਊਸ ਹੈ, ਜਿਸਦੇ ਨਾਲ ਲੱਗਦੀ 55 ਏਕੜ ਜ਼ਮੀਨ ਹੈ। ਭੁੱਲਰ ਨੇ ਆਪਣੇ ਹੀ ਵਿਭਾਗ ਦੇ ਇੱਕ ਸਬ-ਇੰਸਪੈਕਟਰ (SI) ਨੂੰ ਫਾਰਮ ਹਾਊਸ ਦੀ ਦੇਖਭਾਲ ਲਈ ਨਿਯੁਕਤ ਕੀਤਾ ਸੀ।
ਜਿਸ ਦਿਨ ਭੁੱਲਰ ਦੀ ਚੰਡੀਗੜ੍ਹ ਦੇ ਸੈਕਟਰ 40 ਸਥਿਤ ਕੋਠੀ ਤੇ ਸੀਬੀਆਈ ਨੇ ਪਹਿਲੀ ਵਾਰ ਛਾਪਾ ਮਾਰਿਆ, ਉਸ ਦਿਨ ਮੰਡ ਸ਼ੇਰੀਆਂ ਫਾਰਮ ਹਾਊਸ ਵਿੱਚ ਦੇਖਭਾਲ ਲਈ ਕੰਮ ਕਰ ਰਿਹਾ ਐਸਆਈ ਆਪਣਾ ਸਮਾਨ ਲੈ ਕੇ ਉੱਥੋਂ ਭੱਜ ਗਿਆ। ਸਥਾਨਕ ਲੋਕਾਂ ਦੇ ਅਨੁਸਾਰ, ਉਸਨੇ ਇੱਕ ਛੋਟੇ ਟਰੱਕ ਵਿੱਚ ਸਮਾਨ ਲੱਦਿਆ ਅਤੇ ਚਲਾ ਗਿਆ। ਉਹ ਕਿੱਥੇ ਗਿਆ ਇਸ ਬਾਰੇ ਕਿਸੇ ਨੂੰ ਜਾਣਕਾਰੀ ਨਹੀਂ ਹੈ। ਸੀਬੀਆਈ ਦੀ ਟੀਮ ਜਦੋਂ ਇਸ ਫਾਰਮ ਹਾਊਸ 'ਤੇ ਪਹੁੰਚੀ, ਤਾਂ ਉਨ੍ਹਾਂ ਨੂੰ ਕੁਝ ਵੀ ਨਹੀਂ ਮਿਲਿਆ। ਸੀਸੀਟੀਵੀ ਅਤੇ ਡੀਵੀਆਰ ਵੀ ਗਾਇਬ ਸਨ। ਟੀਮ ਨੇ ਇਹ ਵੀ ਸ਼ੱਕ ਪ੍ਰਗਟ ਕੀਤਾ ਕਿ ਸਬੂਤ ਨਸ਼ਟ ਕਰ ਦਿੱਤੇ ਗਏ ਹਨ।
ਨਾਮ ਦਿਲਬਾਗ ਸਿੰਘ ਦੱਸਿਆ, ਇੱਕ ਸਾਲ ਤੋਂ ਸੀ ਤਾਇਨਾਤ
ਮੰਡ ਸ਼ੇਰੀਆ ਦੇ ਲੋਕ ਕੈਮਰੇ ਦੇ ਸਾਹਮਣੇ ਕੁਝ ਵੀ ਕਹਿਣ ਲਈ ਤਿਆਰ ਨਹੀਂ ਹਨ। ਪਰ, ਆਫ ਕੈਮਰੇ ਤੋਂ ਬਾਹਰ ਉਨ੍ਹਾਂ ਨੇ ਦੱਸਿਆ ਕਿ ਦਿਲਬਾਗ ਨਾਮ ਦਾ ਇੱਕ ਵਿਅਕਤੀ ਇਸ ਫਾਰਮ ਹਾਊਸ ਵਿੱਚ ਰਹਿੰਦਾ ਸੀ, ਜੋ ਆਪਣੇ ਆਪ ਨੂੰ ਪੁਲਿਸ ਵਿਭਾਗ ਦਾ ਸਬ-ਇੰਸਪੈਕਟਰ ਕਹਿੰਦਾ ਸੀ। ਉਹ ਇੱਕ ਸਾਲ ਤੋਂ ਇੱਥੇ ਰਹਿ ਰਿਹਾ ਸੀ। ਉਹ ਕਹਿੰਦਾ ਸੀ ਕਿ ਡੀਆਈਜੀ ਨੇ ਮੈਨੂੰ ਕੇਅਰਟੇਕਰ ਨਿਯੁਕਤ ਕੀਤਾ ਹੈ।
ਭੁੱਲਰ ਦੇ ਖੇਤਾਂ ਵਿੱਚ ਕਰਵਾਉਂਦਾ ਸੀ ਦਿਲਬਾਗ ਸਿੰਘ ਖੇਤੀ
ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਸਬ-ਇੰਸਪੈਕਟਰ ਭੁੱਲਰ ਦੀ 55 ਏਕੜ ਜ਼ਮੀਨ 'ਤੇ ਖੇਤੀ ਦਾ ਕੰਮ ਕਰਵਾਉਂਦਾ ਸੀ। ਫਸਲ ਬੀਜਣ ਤੋਂ ਲੈ ਕੇ ਵੇਚਣ ਤੱਕ, ਸਾਰੀ ਜ਼ਿੰਮੇਵਾਰੀ ਉਸ 'ਤੇ ਸੀ। ਉਹ ਆਪਣੇ ਆਪ ਨੂੰ ਭੁੱਲਰ ਦੇ ਨੇੜੇ ਦੱਸਦਾ ਸੀ। ਉਹ ਕਹਿੰਦਾ ਸੀ ਕਿ ਡੀਆਈਜੀ ਸਾਹਿਬ ਨੇ ਹੁਕਮ ਦਿੱਤਾ ਹੈ ਕਿ ਇੱਥੋਂ ਕਿਤੇ ਨਾ ਜਾਓ, ਤੁਹਾਨੂੰ ਸਭ ਕੁਝ ਸੰਭਾਲਣਾ ਪਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।





















