'Lawrence of Punjab' ਡਾਕੂਮੈਂਟਰੀ ਨੂੰ ਲੈਕੇ ਨਵਾਂ ਮੋੜ, ਗੈਂਗ ਦੀ ਨਵੀਂ ਪੋਸਟ ਨਾਲ ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
Punjab News: "ਲਾਰੈਂਸ ਆਫ਼ ਪੰਜਾਬ" ਡਾਕੂਮੈਂਟਰੀ ਸੀਰੀਜ਼ ਨੂੰ ਲੈਕੇ ਚੱਲ ਰਹੇ ਵਿਵਾਦ ਵਿੱਚ ਇੱਕ ਨਵਾਂ ਮੋੜ ਆਇਆ ਹੈ।

Punjab News: "ਲਾਰੈਂਸ ਆਫ਼ ਪੰਜਾਬ" ਡਾਕੂਮੈਂਟਰੀ ਸੀਰੀਜ਼ ਨੂੰ ਲੈਕੇ ਚੱਲ ਰਹੇ ਵਿਵਾਦ ਵਿੱਚ ਇੱਕ ਨਵਾਂ ਮੋੜ ਆਇਆ ਹੈ। ਤਾਜ਼ਾ ਘਟਨਾਕ੍ਰਮ ਵਿੱਚ ਲਾਰੈਂਸ ਗੈਂਗ ਨਾਲ ਸਬੰਧਤ ਇੱਕ ਨਵੀਂ ਪੋਸਟ ਵਾਇਰਲ ਹੋਈ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਕੋਈ ਧਮਕੀ ਨਹੀਂ ਦਿੱਤੀ ਹੈ।
ਗੈਂਗ ਦੀ ਕਥਿਤ ਪੋਸਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਹ ਖੁਦ ਡਾਕੂਮੈਂਟਰੀ ਸੀਰੀਜ਼ ਰਿਲੀਜ਼ ਹੋਣ ਦੇ ਹੱਕ ਵਿੱਚ ਨਹੀਂ ਹਨ। ਇਸ ਬਿਆਨ ਨੇ ਪੂਰੇ ਮਾਮਲੇ ਨੂੰ ਇੱਕ ਵੱਖਰਾ ਮੋੜ ਦਿੱਤਾ ਹੈ, ਜਿਸ ਨਾਲ ਪਹਿਲੇ ਸਾਹਮਣੇ ਆਈ ਧਮਕੀ ਭਰੀ ਪੋਸਟ 'ਤੇ ਸਵਾਲ ਖੜ੍ਹੇ ਹੋ ਗਏ ਹਨ।
ਇਹ ਵੀ ਪੜ੍ਹੋ: AAP ਛੱਡਣ ਵਾਲੇ ਤੀਜੇ ਸਾਂਸਦ ਨੂੰ ਕੇਂਦਰ ਨੇ ਦਿੱਤੀ ਸਿਕਿਊਰਿਟੀ, ਭੱਜੀ ਅਤੇ ਰਾਘਵ ਚੱਢਾ ਨੂੰ ਪਹਿਲਾਂ ਮਿਲ ਚੁੱਕੀ
ਇੱਥੇ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਇੱਕ ਪੋਸਟ ਵਾਇਰਲ ਹੋਈ ਸੀ ਜਿਸ ਵਿੱਚ ਡਾਕੂਮੈਂਟਰੀ ਦਾ ਵਿਰੋਧ ਕਰਨ ਵਾਲਿਆਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਪੋਸਟ ਵਿੱਚ ਕਾਂਗਰਸੀ ਨੇਤਾ ਰਾਜਾ ਵੜਿੰਗ, ਸਵਰਗੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ, ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅਤੇ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਸਮੇਤ ਹੋਰਾਂ ਦਾ ਹਵਾਲਾ ਦਿੱਤਾ ਗਿਆ ਸੀ।
ਹੁਣ ਨਵੀਂ ਆਈ ਪੋਸਟ ਨੇ ਇਸ ਧਮਕੀ 'ਤੇ ਕਿਤੇ ਨਾ ਕਿਤੇ ਸਵਾਲ ਖੜ੍ਹੇ ਹੋ ਗਏ ਹਨ ਕਿ ਪਹਿਲਾ ਜਾਰੀ ਕੀਤੀ ਗਈ ਪੋਸਟ ਨਕਲੀ ਸੀ ਜਾਂ ਸਿਰਫ ਮਾਹੌਲ ਵਿਗਾੜਨ ਵਾਸਤੇ ਇਹ ਪੋਸਟ ਕੀਤੀ ਗਈ ਸੀ। ਪਹਿਲਾਂ ਜਿਵੇਂ ਹੀ ਵੱਡੀਆਂ ਸ਼ਖ਼ਸ਼ੀਅਤਾਂ ਨੂੰ ਆਹ ਧਮਕੀਆਂ ਮਿਲੀਆਂ ਤਾਂ ਮਾਹੌਲ ਤਣਾਅਪੂਰਨ ਹੋ ਗਿਆ ਸੀ, ਜਿਸ ਨਾਲ ਸਿਆਸੀ ਜਗਤ ਵਿੱਚ ਹੜਕੰਪ ਮੱਚ ਗਿਆ ਸੀ।
ਹੁਣ ਇਸ ਨਵੀਂ ਪੋਸਟ ਨਾਲ, ਜਿਸ ਵਿੱਚ ਧਮਕੀ ਵਾਲੀ ਗੱਲ ਤੋਂ ਇਨਕਾਰ ਕੀਤਾ ਗਿਆ ਹੈ, ਇਸ ਨਾਲ ਮਾਮਲਾ ਕਿਤੇ ਨਾ ਕਿਤੇ ਹੋਰ ਡੂੰਘਾ ਹੋ ਗਿਆ ਹੈ ਅਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Before You Go
BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਟ੍ਰੈਂਡਿੰਗ ਟੌਪਿਕ





















