ਫਰੀਦਕੋਟ: ਧਾਰਾ ਕਾਲੋਨੀ ਨਿਵਾਸੀ ਇੱਕ ਔਰਤ ਨੇ ਸਹੁਰੇ ਘਰ ਵਾਲਿਆਂ ਤੋਂ ਤੰਗ ਆ ਕੇ ਦੋ ਬੱਚਿਆਂ ਸਮੇਤ ਸਰਹਿੰਦ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮਹਿਲਾ ਦੀ ਲਾਸ਼ ਬਰਾਮਦ ਹੋ ਗਈ ਹੈ। ਬੱਚਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਮਨਦੀਪ ਕੌਰ 10 ਦਿਨ ਤੋਂ ਬੱਚਿਆਂ ਮਮੇਤ ਘਰ ਤੋਂ ਲਾਪਤ ਸੀ। ਥਾਣਾ ਕੋਤਵਾਲੀ ਪੁਲਿਸ ਨੇ ਮ੍ਰਿਤਕ ਮਹਿਲਾ ਦੀ ਮਾਤਾ ਦੇ ਬਿਆਨ ਉੱਤੇ ਉਸਦੇ ਪਤੀ ਗੁਰਮੀਤ ਸਿੰਘ, ਸੱਸ ਮਨਜੀਤ ਕੌਰ ਅਤੇ ਸਹੁਰਾ ਦਰਸ਼ਨ ਸਿੰਘ ਦੇ ਖਿਲਾਫ ਧਾਰਾ 306,34 ਤਹਿਤ ਮਾਮਲਾ ਦਰਜ ਕਰ ਲਿਆ ਹੈ।
ਪਿੰਡ ਮਚਾਕੀ ਕਲਾਂ ਨਿਵਾਸੀ ਛਿੰਦਰਪਾਲ ਕੌਰ ਨੇ ਬਿਆਨ ਵਿੱਚ ਦੱਸਿਆ ਕਿ ਉਸਦੀ ਬੇਟੀ ਮਨਦੀਪ ਕੌਰ ਦਾ ਵਿਆਹ ਫਰੀਦਕੋਟ ਦੀ ਧਾਰਾ ਕਾਲੋਨੀ ਨਿਵਾਸੀ ਗੁਰਮੀਤ ਸਿੰਘ ਦੇ ਨਾਲ ਹੋਇਆ ਸੀ। ਉਸਦੇ ਦੋ ਬੱਚੇ ਅਭਿਜੋਤ ਸਿੰਘ(4) ਅਤੇ ਨਵਜੋਤ ਸਿੰਘ(2) ਹਨ। ਉਸਦੀ ਬੇਟੀ ਨੂੰ ਸ਼ਹੁਰੇ ਘਰ ਵਾਲੇ ਲੰਬੇ ਸਮੇਂ ਤੋਂ ਪਰੇਸ਼ਾਨ ਕਰ ਰਹੇ ਸਨ। ਛਿੰਦਰਪਾਲ ਕੌਰ ਦੇ ਅਨੁਸਾਰ 22 ਨਵੰਬਰ ਨੂੰ ਮਨਦੀਪ ਪਿੰਡ ਮਚਾਕੀ ਕਲਾਂ ਆਈ ਸੀ।
ਉਸਨੇ ਦੱਸਿਆ ਸਿ ਕਿ ਉਸਦੇ ਪਤੀ,ਸੱਸ ਅਤੇ ਸਹੁਰਾ ਉਸਨੂੰ ਪਰੇਸ਼ਾਨ ਕਰ ਰਹੇ ਹਨ। ਉਸਦੇ ਬਾਵਜੂਦ ਵੀ ਸਹੁਰੇ ਘਰ ਚਲੀ ਗਈ।
ਛਿੰਦਰਪਾਲ ਨੇ ਦੱਸਿਆ ਕਿ ਉਹ ਮਨਦੀਪ ਨੂੰ ਫੋਨ ਕਰਦੀ ਰਹੀ ਪਰ ਉਸਦਾ ਫੋਨ ਨਹੀਂ ਮਿਲਿਆ। 26 ਨਵੰਬਰ ਨੂੰ ਉਹ ਆਪਣੇ ਪਿੰਡ ਦੇ ਪੰਚ ਨੂੰ ਨਾਲ ਲੈਕੇ ਬੇਟੀ ਦੇ ਸਹੁਰੇ ਪਰਿਵਾਰ ਤੋਂ ਪੁੱਛਣ ਉੱਤੇ ਇਹ ਟਾਲ ਮਟੋਲ ਕਰਦੇ ਰਹੇ। ਇੱਕ ਦਿਨ ਪਹਿਲਾਂ ਮਨਦੀਪ ਕੌਰ ਦੀ ਲਾਸ਼ ਸਰਹਿੰਦ ਫੀਡਰ ਤੋਂ ਬਰਾਮਦ ਹੋਈ। ਛਿੰਦਰਪਾਲ ਕੌਰ ਦਾ ਇਲਜ਼ਾਮ ਹੈ ਕਿ ਉਸਦੀ ਬੇਟੀ ਨੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਆਪਣੇ ਦੋਨੋਂ ਬੱਚਿਆਂ ਸਮੇਤ ਨਹਿਰ ਵਿੱਚ ਕੁੱਦ ਕੇ ਜਾਨ ਦੇ ਦਿੱਤੀ ਹੈ।
ਥਾਣਾ ਇੰਚਾਜਰ ਇੰਸਪੈਟਰ ਜਗਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਬਿਆਨ ਦੇ ਆਧਾਰ ਉੱਤੇ ਮਹਿਲਾ ਦੇ ਪਤੀ, ਸੱਸ ਤੇ ਸਹੁਰਾ ਦੇ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਹਿਲਾ ਦੀ ਲਾਸ਼ ਪੋਸਟਮਾਰਟਮ ਦੇ ਬਾਅਦ ਵਾਲਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਬੱਚਿਆਂ ਦੇ ਤਲਾਸ਼ ਦੇ ਲਈ ਨਹਿਰ ਖੰਗਾਲੀ ਜਾ ਰਹੀ ਹੈ।