ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਨੌਜਵਾਨਾਂ ਨੂੰ ਸਿੱਖ ਧਰਮ ਦੇ ਮਾਣਮੱਤੇ ਇਤਿਹਾਸ ਦੀ ਜਾਣਕਾਰੀ ਦੇਣ ਲਈ ਐੱਸਜੀਪੀਸੀ ਛੇਤੀ ਹੀ ਸੋਸ਼ਲ ਮੀਡੀਆ ਵਿੰਗ ਦੀ ਸਥਾਪਨਾ ਕਰਨ ਜਾ ਰਹੀ ਹੈ। ਲੌਂਗੋਵਾਲ ਨੇ ਇਹ ਜਾਣਕਾਰੀ ਸੰਗਰੂਰ ਵਿੱਚ ਰੱਖੇ ਇੱਕ ਸਮਾਗਮ ਵਿੱਚ ਦਿੱਤੀ।
ਐਸਜੀਪੀਸੀ ਪ੍ਰਧਾਨ ਨਿ ਕਿਹਾ ਕਿ ਪ੍ਰਧਾਨਗੀ 'ਚ ਹੋਈ ਪਹਿਲੀ ਬੈਠਕ 'ਚ ਹੀ ਇਸ ਸਬੰਧੀ ਫ਼ੈਸਲਾ ਕੀਤਾ ਗਿਆ ਹੈ। ਛੇਤੀ ਹੀ ਐੱਸਜੀਪੀਸੀ ਇਸ਼ਤਿਹਾਰ ਜਾਰੀ ਕਰ ਕੇ ਸੂਚਨਾ ਤਕਨੀਕ ਦੇ ਮਾਹਰਾਂ ਦੀ ਭਰਤੀ ਕਰੇਗੀ। ਨੌਜਵਾਨਾਂ ਨੂੰ ਸਿੱਖ ਧਰਮ ਨਾਲ ਜੋੜਨ 'ਚ ਸੋਸ਼ਲ ਮੀਡੀਆ ਅਹਿਮ ਰੋਲ ਅਦਾ ਕਰੇਗਾ।