ਲੁਧਿਆਣਾ :  ਇਕ ਕੇਸ ਵਿੱਚ ਪਤੀ, ਸੱਸ ਤੇ ਸਹੁਰੇ ਨੂੰ ਦਸ-ਦਸ ਸਾਲ ਦੀ ਕੈਦ ਸੁਣਵਾਈ ਹੈ। ਇਹ ਦਾਜ ਦੀ ਬਲੀ ਚੜ੍ਹੀ ਪੰਜ ਮਹੀਨੇ ਦੀ ਗਰਭਵਤੀ ਮਮਤਾ ਸ਼ਰਮਾ ਨਿਵਾਸੀ ਅੰਮਿ੍ਰਤਸਰ ਦੇ ਕੇਸ 'ਚ ਸੁਣਵਾਈ ਹੋਈ ਹੈ।ਇਸ ਤੋਂ ਇਲਾਵਾ ਉਨ੍ਹਾਂ ਨੂੰ 1.65 ਲੱਖ ਇਕੱਠਾ ਕਰ ਕੇ ਜੁਰਮਾਨਾ ਭਰਨ ਦਾ ਵੀ ਆਦੇਸ਼ ਦਿੱਤਾ ਹੈ ਜਿਸ 'ਚੋਂ ਇਕ ਲੱਖ ਬਤੌਰ ਹਰਜਾਨਾ ਪੀੜਤ ਪਰਿਵਾਰ ਨੂੰ ਅਦਾ ਕਰਨ ਆਦੇਸ਼ ਦਿੱਤੇ ਗਏ ਹਨ।

ਵਧੀਕ ਸੈਸ਼ਨ ਜੱਜ ਵਰਿੰਦਰ ਅਗਰਵਾਲ ਦੀ ਅਦਾਲਤ ਨੇ ਪਤੀ ਸੰਦੀਪ ਕੁਮਾਰ, ਸਹੁਰੇ ਵਿਜੇ ਕੁਮਾਰ ਤੇ ਸੱਸ ਮਸਤਾ ਨਿਵਾਸੀ ਨਿਊ ਬਸੰਤ ਬਿਹਾਰ, ਬਸਤੀ ਜੋਧੇਵਾਲ ਨੂੰ ਸਜ਼ਾ ਸੁਣਾਈ ਹੈ। ਪੁਲਿਸ ਥਾਣਾ ਬਸਤੀ ਜੋਧੇਵਾਲ 'ਚ 13 ਜੁਲਾਈ 2014 ਨੂੰ ਮ੍ਰਿਤਕਾਂ ਦੇ ਭਰਾ ਰਾਜੀਵ ਸ਼ਰਮਾ ਦੀ ਸ਼ਿਕਾਇਤ 'ਤੇ ਸਹੁਰਿਆਂ ਖ਼ਿਲਾਫ਼ ਧਾਰਾ 304-ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਪੁਲਿਸ ਮੁਤਾਬਕ ਮਮਤਾ ਦੇ ਭਰਾ ਰਾਜੀਵ ਸ਼ਰਮਾ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸ ਦੀ ਭੈਣ ਮਮਤਾ ਦਾ ਵਿਆਹ 26 ਜਨਵਰੀ 2014 ਨੂੰ ਦੋਸ਼ੀ ਸੰਦੀਪ ਨਾਲ ਹੋਈ ਸੀ ਪਰ ਦੋਸ਼ੀ ਉਸ ਦੀ ਭੈਣ ਨੂੰ ਹੋਰ ਜ਼ਿਆਦਾ ਦਾਜ ਲਿਆਉਣ ਲਈ ਪਰੇਸ਼ਾਨ ਕਰਦੇ ਸਨ ਤੇ ਉਸ ਤੋਂ ਪੰਜ ਲੱਖ ਰੁਪਏ ਦੀ ਮੰਗ ਕਰਦੇ ਸਨ।