ਚੰਡੀਗੜ੍ਹ: ਪੰਜਾਬ ਸਰਕਾਰ ਨੇ ਵਿਸਾਖੀ, 9ਵੇਂ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ, ਡਾ.ਭੀਮ ਰਾਓ ਅੰਬੇਦਕਰ ਦੇ ਜਨਮ ਦਿਨ ਅਤੇ ਸ਼ਿਵਰਾਤਰੀ ਦੀ ਛੁੱਟੀ ਬਹਾਲ ਕਰ ਦਿੱਤੀ ਹੈ। ਇਹ ਫੈਸਲਾ ਸਰਕਾਰੀ ਛੁੱਟੀਆਂ ’ਚ ਕਟੌਤੀ ਖ਼ਿਲਾਫ਼ ਹੋਏ ਵਿਰੋਧ ਬਾਅਦ ਦੇ ਮੱਦੇਨਜ਼ਰ ਕੀਤਾ ਗਿਆ ਹੈ।
ਕੈਪਟਨ ਸਰਕਾਰ ਨੇ 14 ਅਪਰੈਲ ਦੀ ਛੁੱਟੀ ਬਹਾਲ ਕਰ ਦਿੱਤੀ ਹੈ ਕਿਉਂਕਿ ਇਸ ਨਾਲ ਦੋ ਮੰਤਵ ਹੱਲ ਹੁੰਦੇ ਹਨ। ਖਾਲਸੇ ਦੀ ਨਾਰਾਜ਼ਗੀ ਦੂਰੀ ਹੁੰਦੀ ਹੈ ਅਤੇ ਅਨੁਸੂਚਿਤ ਜਾਤੀਆਂ ਵੀ ਖੁਸ਼ ਹੁੰਦੀਆਂ ਹਨ। ਇਸ ਕਾਰਨ ਪੰਜਾਬ ਸਰਕਾਰ ਦਾ ਨਵੇਂ ਸਾਲ ਦਾ ਕੈਲੰਡਰ ਵੀ ਕੁਝ ਦਿਨ ਲੇਟ ਹੋ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ’ਤੇ ਸਿੱਖ ਵਿਰੋਧੀ ਹੋਣ ਦੇ ਦੋਸ਼ ਲਾਉਂਦਿਆਂ ਮੰਗ ਕੀਤੀ ਸੀ ਕਿ ਸਰਕਾਰ ਨੂੰ ਖਾਲਸੇ ਦੇ ਜਨਮ ਦਿਹਾੜੇ (ਵਿਸਾਖੀ) ਸਮੇਤ ਹੋਰ ਛੁੱਟੀਆਂ ਫੌਰੀ ਬਹਾਲ ਕਰਨੀਆਂ ਚਾਹੀਦੀਆਂ ਹਨ।