ਚੰਡੀਗੜ੍ਹ: ਪ੍ਰਾਈਵੇਟ ਕਾਰ ’ਚ ਸਫ਼ਰ ਕਰ ਰਹੇ ਯਾਤਰੂ ਅਤੇ ਦੋਪਹੀਆ ਵਾਹਨ ਦੀ ਸਵਾਰੀ ਕਰ ਰਿਹਾ ਵਿਅਕਤੀ ਹਾਦਸਾ ਹੋਣ ਦੀ ਸੂਰਤ ’ਚ ਬੀਮਾ ਕੰਪਨੀ ਤੋਂ ਮੁਆਵਜ਼ੇ ਦਾ ਹੱਕਦਾਰ ਹੈ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਕੀਤਾ ਹੈ।
ਜਸਟਿਸ ਰਾਜਬੀਰ ਸਹਿਰਾਵਤ ਦੇ ਬੈਂਚ ਮੂਹਰੇ ਇਸ ਸਬੰਧੀ ਪਟੀਸ਼ਨ ਆਈ ਸੀ ਕਿ ਪ੍ਰਾਈਵੇਟ ਕਾਰ ’ਚ ਸਫ਼ਰ ਕਰ ਰਿਹਾ ਯਾਤਰੂ ਕਿਸੇ ਹੋਰ ਵਾਹਨ ਦੀ ਥਾਂ ’ਤੇ ਹੋਰ ਕੋਈ ਹਾਦਸਾ ਹੋਣ ਕਾਰਨ ਕੀ ਮੁਆਵਜ਼ੇ ਦਾ ਹੱਕਦਾਰ ਹੈ ਜਾਂ ਨਹੀਂ।

ਪੀੜਤ ਜੈ ਸਿੰਘ ਨਾਲ ਸਬੰਧਤ ਕੇਸ ’ਚ ਇਹ ਫ਼ੈਸਲਾ ਆਇਆ ਹੈ, ਜੋ ਮਾਰੂਤੀ ’ਚ ਸਫ਼ਰ ਕਰ ਰਹੇ ਸਨ ਅਤੇ ਸਤੰਬਰ 1999 ’ਚ ਕਾਰ ਦੇ ਸੜਕ ’ਤੇ ਪੁਲੀ ਨਾਲ ਟਕਰਾਉਣ ਕਰਕੇ ਉਸ ਦੀ ਮੌਤ ਹੋ ਗਈ ਸੀ। ਉਨ੍ਹਾਂ ਦੀ ਵਿਧਵਾ, ਛੋਟੇ ਬੱਚਿਆਂ ਨੇ ਮੁਆਵਜ਼ੇ ਦੇ ਦਾਅਵੇ ਲਈ ਇਹ ਪਟੀਸ਼ਨ ਦਾਖ਼ਲ ਕੀਤੀ ਸੀ