ਚੰਡੀਗੜ੍ਹ: ਕੇਂਦਰੀ ਜਾਂਚ ਏਜੰਸੀ (NIA) ਨੇ ਸੋਮਵਾਰ ਸੱਤ ਖਾਲਿਸਤਾਨੀ ਸਮਰਥਕਾਂ ਖਿਲਾਫ ਅੰਮ੍ਰਿਤਸਰ ਹੈਂਡ ਗ੍ਰਨੇਡ ਬਰਾਮਦਗੀ ਮਾਮਲੇ ਵਿੱਚ ਚਾਰਜਸ਼ੀਟ ਦਾਖਲ ਕੀਤੀ ਹੈ। ਇਸ ਵਿੱਚ ਛੇ ਲੋਕ ਬੱਬਰ ਖਾਲਸਾ ਅੰਤਰਰਾਸ਼ਟਰੀ (BKI) ਤੇ ਇੱਕ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸਬੰਧ ਰੱਖਦਾ ਹੈ।
ਹਾਸਲ ਜਾਣਕਾਰੀ ਮੁਤਾਬਕ ਜੱਜਬੀਰ ਸਿੰਘ ਸਾਮਰਾ, ਵਰਿੰਦਰ ਸਿੰਘ ਚਾਹਲ, ਕੁਲਬੀਰ ਸਿੰਘ, ਮਨਜੀਤ ਕੌਰ, ਤਰਨਬੀਰ ਸਿੰਘ, ਕੁਲਵਿੰਦਰਜੀਤ ਸਿੰਘ ਬੱਬਰ ਖਾਲਸ ਨਾਲ ਸਬੰਧਤ ਹਨ ਜਦਕਿ ਹਰਮੀਤ ਸਿੰਘ ਪਾਕਿਸਤਾਨ ਦੇ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੁੱਖੀ ਹੈ। ਇਨ੍ਹਾਂ ਸੱਤਾਂ ਵਿਰੁਧ NIA ਦੀ ਵਿਸ਼ੇਸ਼ ਮੁਹਾਲੀ ਕੋਰਟ ਵਿੱਚ ਚਾਰਜਸ਼ੀਟ ਦਾਖਲ ਕੀਤੀ ਗਈ ਹੈ।
ਅਧਿਕਾਰੀਆਂ ਮੁਤਾਬਕ ਉਨ੍ਹਾਂ 'ਤੇ ਵਿਸਫੋਟਕ ਪਦਾਰਥ ਐਕਟ ਤੇ ਯੂਏਪੀਏ (UAPA) ਐਕਟ ਦੀਆਂ ਧਾਰਾਵਾਂ ਲਾਈਆਂ ਗਈਆਂ ਹਨ। ਇਹ ਕੇਸ, ਜੂਨ 2019 ਵਿੱਚ ਦਾਇਰ ਕੀਤਾ ਗਿਆ ਸੀ, ਜਿਸ ਵਿੱਚ ਪੰਜਾਬ ਪੁਲਿਸ ਵੱਲੋਂ ਇੱਕ ਬੈਗ ਬਰਾਮਦ ਕੀਤਾ ਗਿਆ ਸੀ, ਜਿਸ ਵਿੱਚੋਂ ਦੋ ਹੈਂਡ ਗ੍ਰੇਨੇਡ ਤੇ ਇੱਕ ਮੋਬਾਈਲ ਫੋਨ ਮਿਲਿਆ ਸੀ।
ਇਸ ਬੈਗ ਨੂੰ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਦਿਹਾਤੀ ਅੰਮ੍ਰਿਤਸਰ ਦੇ ਇੱਕ ਬੱਸ ਅੱਡੇ ਤੇ ਸੁੱਟ ਗਏ ਸੀ, ਜਦੋਂ ਉਨ੍ਹਾਂ ਨੂੰ ਪੁਲਿਸ ਵੱਲੋਂ ਇੱਕ ਨਿਯਮਤ ਚੈਕਿੰਗ ਦੌਰਾਨ ਰੋਕਿਆ ਗਿਆ ਸੀ। ਇਸ ਮਗਰੋਂ ਇਹ ਕੇਸ NIA ਕੋਲ ਚਲਾ ਗਿਆ ਤੇ ਉਹ ਇਸ ਮਾਮਲੇ ਦੀ ਜਾਂਚ ਕਰਨ ਲੱਗੀ।
NIA ਅਧਿਕਾਰੀਆਂ ਮੁਤਾਬਕ ਜੱਜਬੀਰ ਤੇ ਵਰਿੰਦਰ ਪਾਕਿਸਤਾਨ ਅਧਾਰਤ ਅੱਤਵਾਦੀ ਹਰਮੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਵੱਖ-ਵੱਖ ਅੱਤਵਾਦੀ ਸੰਗਠਨਾਂ ਨੂੰ ਨਸ਼ਿਆਂ ਦੀ ਸਮੱਗਲਿੰਗ ਤੇ ਹੈਰੋਇਨ ਦੀ ਸਪਲਾਈ 'ਚ ਸ਼ਾਮਲ ਸ਼ਾਮਲ ਸੀ।
ਇਹ ਵੀ ਪੜ੍ਹੋ:ਇੰਤਜ਼ਾਰ ਖ਼ਤਮ! OnePlus ਦੀ ਸ਼ਾਨਦਾਰ ਘੜੀ 23 ਮਾਰਚ ਨੂੰ ਭਾਰਤ ਵਿੱਚ ਲਾਂਚ, ਜਾਣੋ ਖਾਸੀਅਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :