ਪੜਚੋਲ ਕਰੋ
ਸਿੱਦੀਕੀ ਤੇ ਨਿੱਝਰ ਨਾਲ ਮਿਲ ਖਾਲਿਸਤਾਨ ਬਣਾਉਣ 'ਚ ਜੁੱਟੇ ਸੀ ਨਾਇਕ
ਖਾੜਕੂ ਹਰਪਾਲ ਸਿੰਘ ਨਾਇਕ ਆਪਣੇ ਸਾਥੀਆਂ ਮੋਹਿਉੂਦੀਨ ਸਿੱਦੀਕੀ ਤੇ ਗੁਰਜੀਤ ਸਿੰਘ ਨਿੱਝਰ ਨਾਲ ਮਿਲ ਕੇ ਖਾਲਿਸਤਾਨ ਬਣਾਉਣ ਵਿੱਚ ਜੁਟੇ ਹੋਏ ਸੀ। ਇਹ ਦਾਅਵਾ ਕੌਮੀ ਜਾਂਚ ਏਜੰਸੀ (ਐਨਆਈਏ) ਨੇ ਅਦਾਲਤ ਵਿੱਚ ਦਾਇਰ ਚਾਰਜਸ਼ੀਟ ਵਿੱਚ ਕੀਤਾ ਹੈ। ਐਨਆਈਏ ਨੇ ਵੱਖਰਾ ਸਿੱਖ ਰਾਜ ਖਾਲਿਸਤਾਨ ਬਣਾਉਣ ਦੇ ਉਦੇਸ਼ ਨਾਲ ਖਾੜਕੂਵਾਦ ਪੈਦਾ ਕਰਨ ਦੇ ਕੇਸ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ।

ਚੰਡੀਗੜ੍ਹ: ਖਾੜਕੂ ਹਰਪਾਲ ਸਿੰਘ ਨਾਇਕ ਆਪਣੇ ਸਾਥੀਆਂ ਮੋਹਿਉੂਦੀਨ ਸਿੱਦੀਕੀ ਤੇ ਗੁਰਜੀਤ ਸਿੰਘ ਨਿੱਝਰ ਨਾਲ ਮਿਲ ਕੇ ਖਾਲਿਸਤਾਨ ਬਣਾਉਣ ਵਿੱਚ ਜੁਟੇ ਹੋਏ ਸੀ। ਇਹ ਦਾਅਵਾ ਕੌਮੀ ਜਾਂਚ ਏਜੰਸੀ (ਐਨਆਈਏ) ਨੇ ਅਦਾਲਤ ਵਿੱਚ ਦਾਇਰ ਚਾਰਜਸ਼ੀਟ ਵਿੱਚ ਕੀਤਾ ਹੈ। ਐਨਆਈਏ ਨੇ ਵੱਖਰਾ ਸਿੱਖ ਰਾਜ ਖਾਲਿਸਤਾਨ ਬਣਾਉਣ ਦੇ ਉਦੇਸ਼ ਨਾਲ ਖਾੜਕੂਵਾਦ ਪੈਦਾ ਕਰਨ ਦੇ ਕੇਸ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। ਯਾਦ ਰਹੇ ਮਹਾਰਾਸ਼ਟਰ ਏਟੀਐਸ ਨੇ ਇਸ ਕੇਸ ਵਿੱਚ ਪੁਣੇ ਤੋਂ ਹਰਪਾਲ ਸਿੰਘ ਨਾਇਕ ਨੂੰ ਗ੍ਰਿਫ਼ਤਾਰ ਕਰਕੇ ਦਸੰਬਰ 2018 ਵਿੱਚ ਕੇਸ ਦਰਜ ਕੀਤਾ ਸੀ। ਏਟੀਐਸ ਨੇ ਨਾਇਕ ਤੋਂ ਹਥਿਆਰ ਤੇ ਕਾਰਤੂਸ ਬਰਾਮਦ ਕੀਤੇ ਸਨ। ਨਾਇਕ ਦੀ ਗ੍ਰਿਫ਼ਤਾਰੀ ਤੋਂ ਕੁਝ ਦਿਨ ਬਾਅਦ ਮੋਹਿਉੂਦੀਨ ਸਿੱਦੀਕੀ ਦੀ ਗ੍ਰਿਫ਼ਤਾਰੀ ਹੋਈ ਸੀ। ਇਸ ਤੋਂ ਬਾਅਦ ਏਟੀਐਸ ਨੇ ਇਹ ਕੇਸ ਐਨਆਈਏ ਨੂੰ ਸੌਂਪ ਦਿੱਤਾ ਸੀ। ਐਨਆਈਏ ਦੀ ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਸੀ ਕਿ ਨਾਇਕ, ਸਿੱਦੀਕੀ ਤੇ ਭਗੌੜੇ ਮੁਲਜ਼ਮ ਗੁਰਜੀਤ ਸਿੰਘ ਨਿੱਝਰ ਨੇ ਖਾਲਿਸਤਾਨ ਬਣਾਉਣ ਲਈ ਅਤਿਵਾਦੀ ਵਾਰਦਾਤ ਦੀ ਸਾਜਿਸ਼ ਘੜੀ ਸੀ। ਜਾਂਚ ਏਜੰਸੀ ਨੇ ਕਿਹਾ ਕਿ ਇਹ ਤਿੰਨੇ ਦੇਸ਼ ਦੀ ਅਖੰਡਤਾ, ਸੁਰੱਖਿਆ ਤੇ ਪ੍ਰਭੂਸੱਤਾ ਲਈ ਖਤਰਾ ਹਨ ਤੇ ਸਿੱਖ ਖਾੜਕੂਵਾਦ ਮੁੜ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ। ਇਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ, ਜਗਤਾਰ ਸਿੰਘ ਹਵਾਰਾ ਤੇ ਅਪਰੇਸ਼ਨ ਬਲਿਊ ਸਟਾਰ ਦੀਆਂ ਵੀਡੀਓ ਤੇ ਫੋਟੋਆਂ ਦੀ ਵੀ ਆਪਣੇ ਮਕਸਦ ਲਈ ਵਰਤੋਂ ਕਰਦੇ ਸਨ। ਇਸ ਕੇਸ ਵਿੱਚ ਪੰਜਾਬ ਵਾਸੀ ਨਿੱਝਰ ਦੇ ਇਸ ਸਮੇਂ ਸਾਈਪਰਸ ਵਿੱਚ ਹੋਣ ਬਾਰੇ ਪਤਾ ਲੱਗਾ ਹੈ। ਚਾਰਜਸ਼ੀਟ ਵਿੱਚ ਇਨ੍ਹਾਂ ਵਿਰੁੱਧ 120ਬੀ, ਆਰਮਜ਼ ਐਕਟ, ਮਹਾਰਾਸ਼ਟਰ ਪੁਲਿਸ ਐਕਟ ਤੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਤਹਿਤ ਪੁਣੇ ਦੀ ਵਿਸ਼ੇਸ਼ ਅਦਾਲਤ ਵਿੱਚ ਦੋਸ਼ ਪੱਤਰ ਦਾਇਰ ਕੀਤਾ ਗਿਆ ਹੈ। ਇਸ ਕੇਸ ਵਿੱਚ ਐਨਆਈਏ ਨੇ ਦਿੱਲੀ ਤੋਂ ਸੁੰਦਰ ਲਾਲ ਪ੍ਰਾਸ਼ਰ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਉਸ ਨੇ ਸਿੱਦੀਕੀ ਨੂੰ ਦੇਸੀ ਪਿਸਤੌਲ ਦਿੱਤਾ ਸੀ। ਪ੍ਰਾਸ਼ਰ ਦਾ ਨਾਂ ਵੀ ਦੋਸ਼ ਪੱਤਰ ’ਚ ਸ਼ਾਮਲ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















