ਪੜਚੋਲ ਕਰੋ

ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁਖੀ ਰਣਜੀਤ ਸਿੰਘ ਨੀਟਾ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ

ਕੇਂਦਰੀ ਜਾਂਚ ਏਜੰਸੀ ਐੱਨਆਈਏ ਦੀ ਵਿਸ਼ੇਸ਼ ਅਦਾਲਤ ਨੇ ਪਾਕਿਸਤਾਨ ਸਰਹੱਦ ਤੋਂ ਡਰੋਨ ਰਾਹੀਂ ਭਾਰਤ ਵਿੱਚ ਹਥਿਆਰਾਂ ਦੀ ਤਸਕਰੀ ਦੇ ਮਾਮਲੇ ਵਿੱਚ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁਖੀ ਰਣਜੀਤ ਸਿੰਘ ਨੀਟਾ ਸਣੇ ਦੋ ਲੋਕਾਂ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ।

ਮੋਹਾਲੀ: ਕੇਂਦਰੀ ਜਾਂਚ ਏਜੰਸੀ ਐੱਨਆਈਏ ਦੀ ਵਿਸ਼ੇਸ਼ ਅਦਾਲਤ ਨੇ ਪਾਕਿਸਤਾਨ ਸਰਹੱਦ ਤੋਂ ਡਰੋਨ ਰਾਹੀਂ ਭਾਰਤ ਵਿੱਚ ਹਥਿਆਰਾਂ ਦੀ ਤਸਕਰੀ ਦੇ ਮਾਮਲੇ ਵਿੱਚ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁਖੀ ਰਣਜੀਤ ਸਿੰਘ ਨੀਟਾ ਸਣੇ ਦੋ ਲੋਕਾਂ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਰਣਜੀਤ ਸਿੰਘ ਨੀਟਾ ਮੂਲ ਰੂਪ ਤੋਂ ਜੰਮੂ ਦਾ ਰਹਿਣ ਵਾਲਾ ਹੈ ਜਦਕਿ ਦੂਜਾ ਦੋਸ਼ੀ ਗੁਰਮੀਤ ਸਿੰਘ ਪੰਜਾਬ ਦੇ ਹੁਸ਼ਿਆਰਪੁਰ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਇਸ ਸਮੇਂ ਉਹ ਜਰਮਨੀ ਵਿੱਚ ਰਹਿ ਰਿਹਾ ਹੈ।ਉਧਰ ਨੀਟਾ ਦੇ ਪਾਕਿਸਤਾਨ ਵਿੱਚ ਹੋਣ ਦੀ ਖ਼ਬਰ ਮਿਲੀ ਹੈ। ਐਨਆਈਏ ਦੇ ਮੁਤਾਬਕ, 22 ਸਤੰਬਰ, 2019 ਨੂੰ, ਅੰਮ੍ਰਿਤਸਰ ਪੁਲਿਸ ਦੁਆਰਾ ਇਸ ਸਬੰਧ ਵਿੱਚ ਇੱਕ ਕੇਸ ਦਾਇਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਇਸ ਨੂੰ ਜਾਂਚ ਲਈ ਐੱਨਆਈਏ ਦੇ ਹਵਾਲੇ ਕਰ ਦਿੱਤਾ ਗਿਆ ਸੀ। ਇਸ ਸਬੰਧ ਵਿੱਚ ਹੁਣ ਤਕ ਨੌਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਐੱਨਆਈਏ ਨੂੰ ਡਰੋਨ, ਹਥਿਆਰਾਂ ਦੀ ਜਾਂਚ ਦੌਰਾਨ ਪਤਾ ਲੱਗਿਆ ਕਿ ਖਾਲਿਸਤਾਨ ਜ਼ਿੰਦਾਬਾਦ ਫੋਰਸ ਦਾ ਇਨ੍ਹਾਂ ਮਾਮਲਿਆਂ ਵਿੱਚ ਅਹਿਮ ਰੋਲ ਹੈ ਅਤੇ ਇਸ ਦਾ ਮੁਖੀ ਰਣਜੀਤ ਸਿੰਘ ਨੀਟਾ ਅਤੇ ਉਸਦਾ ਸਾਥੀ ਗੁਰਮੀਤ ਉਰਫ ਬੱਗਾ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਲਈ ਇਹ ਹਥਿਆਰ ਭਾਰਤ ਪਹੁੰਚਾ ਰਹੇ ਸਨ। ਐਨਆਈਏ ਦੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਅਜਿਹੀਆਂ ਕਈ ਘਟਨਾਵਾਂ ਪੰਜਾਬ ਜੰਮੂ ਨੇੜੇ ਪਾਕਿਸਤਾਨ ਦੀ ਸਰਹੱਦ ਨਾਲ ਹੋ ਰਹੀਆਂ ਹਨ। ਅਧਿਕਾਰੀ ਨੇ ਦੱਸਿਆ ਕਿ ਇਸ ਸਮੂਹ ਨੇ ਕੁਝ ਸਥਾਨਕ ਅੱਤਵਾਦੀਆਂ ਨੂੰ ਵੀ ਭਰਤੀ ਕੀਤਾ ਹੈ ਅਤੇ ਇਨ੍ਹਾਂ ਡਰੋਨਜ਼ ਰਾਹੀਂ ਜਾਅਲੀ ਨੋਟ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਐੱਨਆਈਏ ਅਨੁਸਾਰ ਇਸ ਸਬੰਧ ਵਿੱਚ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੇ ਕਈ ਅਹਿਮ ਖੁਲਾਸੇ ਕੀਤੇ ਹਨ ਜਿਸ ਦੇ ਅਧਾਰ ‘ਤੇ ਜਾਂਚ ਚੱਲ ਰਹੀ ਹੈ। ਹਾਲ ਹੀ ਵਿਚ, ਪੰਜਾਬ ਪੁਲਿਸ ਨੇ ਸਰਹੱਦ 'ਤੇ ਚੋਲਾ ਸਾਹਿਬ ਨੇੜੇ ਪਾਕਿਸਤਾਨੀ ਡਰੋਨ ਅਤੇ ਹਥਿਆਰ ਫੜੇ ਸਨ। ਐਨਆਈਏ ਹੁਣ ਇਸ ਕੇਸ ਦੀ ਜਾਂਚ ਕਰ ਰਹੀ ਹੈ। ਡਰੋਨ ਨਾਲ ਫੜੇ ਗਏ ਮੁਲਜ਼ਮਾਂ ਨੇ ਪੁਲਿਸ ਨੂੰ ਦੱਸਿਆ ਸੀ ਕਿ ਡਰੋਨ ਆਪ੍ਰੇਸ਼ਨ ਰਣਜੀਤ ਨੀਟਾ ਪਾਕਿਸਤਾਨ ਤੋਂ ਚਲਾਉਂਦਾ ਸੀ। ਰਣਜੀਤ ਸਿੰਘ ਨੀਟਾ ਜੋ ਇਸ ਵਕਤ ਪਾਕਿਸਤਾਨ 'ਚ ਮੌਜੂਦ ਹੈ ਅਤੇ ਗੁਰਮੀਤ ਸਿੰਘ ਜੋ ਜਰਮਨੀ ਵਿੱਚ ਮੌਜੂਦਾ ਹੈ ਦੇ ਵਿਰੁੱਧ ਗ੍ਰਿਫ਼ਤਾਰੀ ਦੇ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਜਾ ਚੁੱਕੇ ਹਨ। ਰਣਜੀਤ ਸਿੰਘ ਨੀਟਾ, ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜੇਡਐਫ) ਦਾ ਪਾਕਿਸਤਾਨ ਅਧਾਰਤ ਪ੍ਰਮੁੱਖ ਹੈ। ਜੋ ਇੱਕ ਅੱਤਵਾਦੀ ਸੰਗਠਨ ਹੈ ਅਤੇ ਗੁਰਮੀਤ ਸਿੰਘ ਹੈਮਬਰਗ, ਜਰਮਨੀ ਵਿੱਚ ਸਥਿਤ ਕੇਜ਼ੈਡਐਫ ਦਾ ਇੱਕ ਅਹਿਮ ਕਾਰਜਕਰਤਾ ਹੈ। ਜਾਂਚ ਵਿੱਚ ਖੁਲਾਸਾ ਹੋਇਆ ਕਿ ਉਨ੍ਹਾਂ ਨੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਪੰਜਾਬ ਤੋਂ ਵਿਅਕਤੀਆਂ ਦੀ ਭਰਤੀ ਵੀ ਕੀਤੀ ਸੀ। ਨੀਟਾ ਨੂੰ ਪਾਕਿਸਤਾਨ ਵਿੱਚ ਬੈਠੇ ਬਹੁਤ ਸਾਰੇ ਲੋੜੀਂਦੇ ਖਾਲਿਸਤਾਨੀ ਅੱਤਵਾਦੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਜੰਮੂ ਦੇ ਸਿੰਬਲ ਕੈਂਪ ਦਾ ਵਸਨੀਕ ਹੈ। ਅੱਤਵਾਦ ਦੇ ਯੁੱਗ ਵਿੱਚ ਨੀਟਾ ਪੰਜਾਬ ਰੇਲਵੇ ਟਰੈਕਾਂ 'ਤੇ ਬੰਬ ਰੱਖਣ ਅਤੇ ਪਠਾਨਕੋਟ ਬੱਸ ਅੱਡੇ' ਤੇ ਹੋਏ ਧਮਾਕੇ ਲਈ ਵੀ ਜ਼ਿੰਮੇਵਾਰ ਸੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab 'ਚ ਵੇਰਕਾ ਦੇ GM ਸਮੇਤ ਤਿੰਨ ਅਧਿਕਾਰੀਆਂ ਨੂੰ ਕੀਤਾ ਮੁਅੱਤਲ , ਫੌਜ ਨੂੰ ਭੇਜੇ ਗਏ ਦੁੱਧ ਪਾਊਡਰ ਦੇ ਸੈਂਪਲ ਫੇਲ੍ਹ ਮਿਲੇ
Punjab 'ਚ ਵੇਰਕਾ ਦੇ GM ਸਮੇਤ ਤਿੰਨ ਅਧਿਕਾਰੀਆਂ ਨੂੰ ਕੀਤਾ ਮੁਅੱਤਲ , ਫੌਜ ਨੂੰ ਭੇਜੇ ਗਏ ਦੁੱਧ ਪਾਊਡਰ ਦੇ ਸੈਂਪਲ ਫੇਲ੍ਹ ਮਿਲੇ
 Amritsar 'ਚ ਸ਼ਮਸ਼ਾਨਘਾਟ ਤੋਂ ਅਸਥੀਆਂ ਚੋਰੀ , 2 ਦਿਨ ਪਹਿਲਾਂ ਹੋਇਆ ਸੀ ਮ੍ਰਿਤਕ ਮਹਿਲਾ ਦਾ ਸਸਕਾਰ 
 Amritsar 'ਚ ਸ਼ਮਸ਼ਾਨਘਾਟ ਤੋਂ ਅਸਥੀਆਂ ਚੋਰੀ , 2 ਦਿਨ ਪਹਿਲਾਂ ਹੋਇਆ ਸੀ ਮ੍ਰਿਤਕ ਮਹਿਲਾ ਦਾ ਸਸਕਾਰ 
Chandigarh ਪੁਲਿਸ ਦੀ ਵਾਂਟੇਡ ਕ੍ਰਿਸਪੀ ਖਹਿਰਾ ਦੇ ਪਤੀ ਨੂੰ ਅਦਾਲਤ ਨੇ ਸੁਣਾਈ 2 ਸਾਲ ਦੀ ਸਜ਼ਾ , ਜਾਣੋਂ ਪੂਰਾ ਮਾਮਲਾ 
Chandigarh ਪੁਲਿਸ ਦੀ ਵਾਂਟੇਡ ਕ੍ਰਿਸਪੀ ਖਹਿਰਾ ਦੇ ਪਤੀ ਨੂੰ ਅਦਾਲਤ ਨੇ ਸੁਣਾਈ 2 ਸਾਲ ਦੀ ਸਜ਼ਾ , ਜਾਣੋਂ ਪੂਰਾ ਮਾਮਲਾ 
Tarn Taran 'ਚ ITBP ਜਵਾਨ ਦੀ ਮੌਤ , ਡਿਊਟੀ ਦੌਰਾਨ ਪਿਆ ਦਿਲ ਦਾ ਦੌਰਾ , ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ
Tarn Taran 'ਚ ITBP ਜਵਾਨ ਦੀ ਮੌਤ , ਡਿਊਟੀ ਦੌਰਾਨ ਪਿਆ ਦਿਲ ਦਾ ਦੌਰਾ , ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ

ਵੀਡੀਓਜ਼

ਬਾਦਲ ਤੇ CM ਮਾਨ ਰਲੇ ਹੋਏ? ਇਕ ਦੂਜੇ ਦਾ ਦੇ ਰਹੇ ਸਾਥ
ਸਾਰਿਆਂ ਨੂੰ ਵੜਿੰਗ ਟਾਰਗੇਟ ਦਿਖਦਾ, ਆਪ ਪ੍ਰਦਰਸ਼ਨ ‘ਚ ਲੁਕਦੇ ਫਿਰਦੇ ਸੀ
ਬਿੱਟੂ ‘ਤੇ ਭੜਕੇ ਵੜਿੰਗ, CBI ਜਾਂਚ ਕਰਵਾ ਲਓ, ਮੈਂ ਕਦੇ ਨਾ ਨਹੀਂ ਕੀਤੀ
ਵੱਡਾ ਧਮਾਕਾ! ਮਾਨ–ਵੜਿੰਗ ‘ਚ ਸੈਟਿੰਗ? CBI ਜਾਂਚ ਦੀ ਮੰਗ ਨਾਲ ਸਿਆਸਤ ‘ਚ ਤੂਫ਼ਾਨ
CM ਮਾਨ ‘ਤੇ FIX MATCH ਦੇ ਦੋਸ਼! ਪਠਾਣਮਾਜਰਾ ਨਾਲ ਧਿਆਨ ਭਟਕਾਉਣ ਦੀ ਸਾਜ਼ਿਸ਼?

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ludhiana-Jalandhar 'ਚ ਪੈਟਰੋਲ ਪੰਪ ਹੋਏ ਬੰਦ, ਅੰਮ੍ਰਿਤਸਰ 'ਚ ਲੱਗੀ ਭੀੜ, ਡਰੱਮਾਂ 'ਚ ਤੇਲ ਦੇਣਾ ਹੋਇਆ ਮਨ੍ਹਾ
Ludhiana-Jalandhar 'ਚ ਪੈਟਰੋਲ ਪੰਪ ਹੋਏ ਬੰਦ, ਅੰਮ੍ਰਿਤਸਰ 'ਚ ਲੱਗੀ ਭੀੜ, ਡਰੱਮਾਂ 'ਚ ਤੇਲ ਦੇਣਾ ਹੋਇਆ ਮਨ੍ਹਾ
MP ਅੰਮ੍ਰਿਤਪਾਲ ਸਿੰਘ ਨੂੰ ਹਾਈਕੋਰਟ ਤੋਂ ਵੱਡਾ ਝਟਕਾ, ਪੈਰੋਲ ਦੀ ਮੰਗ ਵਾਲੀ ਪਟੀਸ਼ਨ ਖਾਰਿਜ
MP ਅੰਮ੍ਰਿਤਪਾਲ ਸਿੰਘ ਨੂੰ ਹਾਈਕੋਰਟ ਤੋਂ ਵੱਡਾ ਝਟਕਾ, ਪੈਰੋਲ ਦੀ ਮੰਗ ਵਾਲੀ ਪਟੀਸ਼ਨ ਖਾਰਿਜ
Amritsar News : ਪਤਨੀ ਨਾਲ ਦੁਬਈ ਗਿਆ ਨੌਜਵਾਨ ਲਾਪਤਾ ,ਪਿਤਾ ਬੋਲੇ - ਨੂੰਹ ਨੇ ਵਾਪਸ ਆ ਕੇ ਕਰਵਾਇਆ ਦੂਜਾ ਵਿਆਹ
Amritsar News : ਪਤਨੀ ਨਾਲ ਦੁਬਈ ਗਿਆ ਨੌਜਵਾਨ ਲਾਪਤਾ ,ਪਿਤਾ ਬੋਲੇ - ਨੂੰਹ ਨੇ ਵਾਪਸ ਆ ਕੇ ਕਰਵਾਇਆ ਦੂਜਾ ਵਿਆਹ
ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ; ਗੁਆਂਢ 'ਚ ਵਿੱਕ ਰਿਹਾ ਸੀ ਨਸ਼ਾ; ਮੱਚਿਆ ਹੜਕੰਪ
ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ; ਗੁਆਂਢ 'ਚ ਵਿੱਕ ਰਿਹਾ ਸੀ ਨਸ਼ਾ; ਮੱਚਿਆ ਹੜਕੰਪ
ਕੀ ਦੇਸ਼ 'ਚ ਲੱਗੇਗਾ ਲਾਕਡਾਊਨ? ਹਰਦੀਪ ਪੂਰੀ ਦੇ ਬਿਆਨ ਨੇ ਕੀਤਾ ਹੈਰਾਨ
ਕੀ ਦੇਸ਼ 'ਚ ਲੱਗੇਗਾ ਲਾਕਡਾਊਨ? ਹਰਦੀਪ ਪੂਰੀ ਦੇ ਬਿਆਨ ਨੇ ਕੀਤਾ ਹੈਰਾਨ
ਮਾਡਲ ਟਾਊਨ 'ਚ ਪੁਲਿਸ ਦੀ ਛਾਪੇਮਾਰੀ, ਸਕੂਲ ਦਾ ਮਾਲਕ ਲਿਆ ਹਿਰਾਸਤ 'ਚ
ਮਾਡਲ ਟਾਊਨ 'ਚ ਪੁਲਿਸ ਦੀ ਛਾਪੇਮਾਰੀ, ਸਕੂਲ ਦਾ ਮਾਲਕ ਲਿਆ ਹਿਰਾਸਤ 'ਚ
1 ਅਪ੍ਰੈਲ ਤੋਂ ਲੋਕਾਂ ਨੂੰ ਮਹਿੰਗਾਈ ਦਾ ਲੱਗੇਗਾ ਇੱਕ ਹੋਰ ਝਟਕਾ, Painkiller ਸਣੇ ਆਹ 767 ਦਵਾਈਆਂ ਦੀਆਂ ਵਧੀਆਂ ਕੀਮਤਾਂ
1 ਅਪ੍ਰੈਲ ਤੋਂ ਲੋਕਾਂ ਨੂੰ ਮਹਿੰਗਾਈ ਦਾ ਲੱਗੇਗਾ ਇੱਕ ਹੋਰ ਝਟਕਾ, Painkiller ਸਣੇ ਆਹ 767 ਦਵਾਈਆਂ ਦੀਆਂ ਵਧੀਆਂ ਕੀਮਤਾਂ
ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ, ਆਵੇਗਾ ਤੇਜ਼ ਤੂਫਾਨ
ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ, ਆਵੇਗਾ ਤੇਜ਼ ਤੂਫਾਨ
Embed widget