NIA Raid in Punjab: ਕਿਸਾਨ ਅੰਦੋਲਨ ਦੌਰਾਨ ਹੀ ਐਨਆਈਏ ਨੇ ਪੰਜਾਬ 'ਚ ਵੱਡਾ ਐਕਸ਼ਨ, ਨੌਦੀਪ ਦੇ ਘਰ ਰੇਡ
ਕਿਸਾਨ ਅੰਦੋਲਨ ਦੌਰਾਨ ਹੀ ਕੇਂਦਰੀ ਏਜੰਸੀ ਐਨਆਈਏ ਨੇ ਪੰਜਾਬ ਵਿੱਚ ਵੱਡਾ ਐਕਸ਼ਨ ਕੀਤਾ ਹੈ। ਐਨਆਈਏ ਦੀ ਟੀਮ ਨੇ ਅੰਦੋਲਨਾਂ ਵਿੱਚ ਐਕਟਿਵ ਨੌਦੀਪ ਦੇ ਘਰ ਰੇਡ ਕੀਤੀ। ਇਸ ਦੌਰਾਨ ਕਾਫੀ ਗਰਮਾ-ਗਰਮੀ ਵੀ ਹੋਈ ਕਿਉਂਕਿ ਮਜ਼ਦੂਰ ਜਥੇਬੰਦੀ ਦੇ ਕਾਰਕੁਨਾਂ..
NIA Raid in Punjab: ਕਿਸਾਨ ਅੰਦੋਲਨ ਦੌਰਾਨ ਹੀ ਕੇਂਦਰੀ ਏਜੰਸੀ ਐਨਆਈਏ ਨੇ ਪੰਜਾਬ ਵਿੱਚ ਵੱਡਾ ਐਕਸ਼ਨ ਕੀਤਾ ਹੈ। ਐਨਆਈਏ ਦੀ ਟੀਮ ਨੇ ਅੰਦੋਲਨਾਂ ਵਿੱਚ ਐਕਟਿਵ ਨੌਦੀਪ ਦੇ ਘਰ ਰੇਡ ਕੀਤੀ। ਇਸ ਦੌਰਾਨ ਕਾਫੀ ਗਰਮਾ-ਗਰਮੀ ਵੀ ਹੋਈ ਕਿਉਂਕਿ ਮਜ਼ਦੂਰ ਜਥੇਬੰਦੀ ਦੇ ਕਾਰਕੁਨਾਂ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਦਰਅਸਲ ਅੱਜ ਚੜ੍ਹਦੀ ਸਵੇਰ ਹੀ ਐਨਆਈਏ ਦੀ ਟੀਮ ਸ੍ਰੀ ਮੁਕਤਸਰ ਸਾਹਿਬ ਦੀ ਰਹਿਣ ਵਾਲੀ ਨੌਦੀਪ ਕੌਰ ਦੇ ਘਰ ਪਿੰਡ ਗੰਧੜ ਵਿਖੇ ਪਹੁੰਚ ਗਈ। ਉੱਥੇ ਹੀ ਮਜ਼ਦੂਰ ਜਥੇਬੰਦੀਆਂ ਦੇ ਕਾਰਕੁਨਾਂ ਨੇ ਨੌਦੀਪ ਦੇ ਘਰ ਬਾਹਰ ਬੈਠ ਕੇ ਵਿਰੋਧ ਪ੍ਰਦਰਸ਼ਨ ਕੀਤਾ ਕਿ ਮਜ਼ਦੂਰਾਂ ਦੇ ਪਰਿਵਾਰ ਨੂੰ ਬੰਧਕ ਕਿਉਂ ਬਣਾਇਆ ਗਿਆ।
ਉੱਥੇ ਹੀ ਨੌਦੀਪ ਕੌਰ ਭਰਾ ਰਾਮਪਾਲ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਐਨਆਈਏ ਟੀਮ ਵੱਲੋਂ ਅੱਜ ਤੜਕਸਾਰ ਸਵੇਰੇ 5 ਵਜੇ ਸਾਡੇ ਘਰ ਦਸਤਕ ਦਿੰਦਿਆਂ ਸਾਡੇ ਸਾਰੇ ਘਰ ਦੀ ਤਲਾਸ਼ੀ ਲਈ ਗਈ। ਉਨ੍ਹਾਂ ਨੇ ਕਿਹਾ ਕਿ ਉਹ ਲਖਨਊ ਵਿੱਚ ਦਰਜ ਕਿਸੇ ਕੇਸ ਦੇ ਸਿਲਸਿਲੇ ਵਿੱਚ ਸਾਡੇ ਘਰ ਪੁੱਛ-ਪੜਤਾਲ ਕਰਨ ਲਈ ਆਏ ਸਨ। ਤਕਤੀਬਨ ਸਵੇਰੇ 5.30 ਵਜੇ ਤੋਂ ਸਾਡੇ ਘਰ 10 ਵਜੇ ਤੱਕ ਪੁੱਛ ਪੜਤਾਲ ਕੀਤੀ ਗਈ।
ਰਾਮਪਾਲ ਨੇ ਕਿਹਾ ਕਿ ਇਸ ਗੱਲ ਬਾਰੇ ਜਾਣਕਾਰੀ ਮਿਲਦੇ ਹੀ ਸਾਡੇ ਹੱਕ ਵਿੱਚ ਮਜ਼ਦੂਰ ਜਥੇਬੰਦੀਆਂ ਵੀ ਸਾਡੇ ਘਰ ਪਹੁੰਚ ਗਈਆਂ ਪਰ ਐਨਆਈਏ ਟੀਮ ਵੱਲੋਂ ਉਨ੍ਹਾਂ ਦੀ ਵੀ ਕੋਈ ਗੱਲ ਨਹੀਂ ਸੁਣੀ ਗਈ। ਰਾਮਪਾਲ ਨੇ ਦੱਸਿਆ ਕਿ ਇਹ ਸਰਚ ਵਾਰੰਟ ਰਾਮਪਾਲ ਦੇ ਨਾਮ ਤੇ ਹੀ ਜਾਰੀ ਸਨ। ਐਨਆਈਏ ਟੀਮ ਦੇ ਵੱਲੋਂ ਜਲਦ ਹੀ ਉਨ੍ਹਾਂ ਨੂੰ ਸਬੰਧਤ ਥਾਣੇ ਤੇ ਚੰਡੀਗੜ੍ਹ ਵਿਖੇ ਪੇਸ਼ ਹੋਣ ਦੇ ਵੀ ਹੁਕਮ ਦਿੱਤੇ ਹਨ। ਮੌਕੇ 'ਤੇ ਪਹੁੰਚੀਆਂ ਜਥੇਬੰਦੀਆਂ ਦੇ ਵਿਰੋਧ ਮਗਰੋਂ ਐਨਆਈਏ ਟੀਮ ਰਾਮਪਾਲ ਦੇ ਘਰ ਤੋਂ ਮੋਬਾਈਲ ਤੇ ਕੁਝ ਜਰੂਰੀ ਕਾਗਜ਼ਾਤ ਆਪਣੇ ਨਾਲ ਲੈ ਕੇ ਚਲੀ ਗਈ।