ਪੜਚੋਲ ਕਰੋ

ਅੱਤਵਾਦੀ ਪਰਮਜੀਤ ਸਿੰਘ ਪੰਮਾ ਦੇ ਘਰ ਐਨਆਈਏ ਦਾ ਛਾਪਾ, ਸਾਢੇ ਚਾਰ ਘੰਟੇ ਚੱਲੀ ਤਲਾਸ਼ੀ

ਕੇਂਦਰ ਸਰਕਾਰ ਨੇ ਭਾਰਤ ਵਿਰੋਧੀ ਸਰਗਰਮੀਆਂ ਨੂੰ ਅੰਜਾਮ ਦੇ ਰਹੇ ਵਿਦੇਸ਼ 'ਚ ਬੈਠੇ ਜਿਹੜੇ 13 ਲੋਕਾਂ ਨੂੰ ਅੱਤਵਾਦੀ ਐਲਾਨਿਆ ਹੈ, ਉਨ੍ਹਾਂ 'ਚ ਵਿਦੇਸ਼ 'ਚ ਸਰਗਰਮ ਗਰਮ ਖਿਆਲੀ ਮੋਹਾਲੀ ਦੇ ਅੱਤਵਾਦੀ ਪਰਮਜੀਤ ਸਿੰਘ ਪੰਮਾ ਦਾ ਨਾਂ ਵੀ ਸ਼ਾਮਲ ਹੈ।

ਮੋਹਾਲੀ: ਕੇਂਦਰ ਸਰਕਾਰ ਨੇ ਭਾਰਤ ਵਿਰੋਧੀ ਸਰਗਰਮੀਆਂ ਨੂੰ ਅੰਜਾਮ ਦੇ ਰਹੇ ਵਿਦੇਸ਼ 'ਚ ਬੈਠੇ ਜਿਹੜੇ 13 ਲੋਕਾਂ ਨੂੰ ਅੱਤਵਾਦੀ ਐਲਾਨਿਆ ਹੈ, ਉਨ੍ਹਾਂ 'ਚ ਵਿਦੇਸ਼ 'ਚ ਸਰਗਰਮ ਗਰਮ ਖਿਆਲੀ ਮੋਹਾਲੀ ਦਾ ਪਰਮਜੀਤ ਸਿੰਘ ਪੰਮਾ ਦਾ ਨਾਂ ਵੀ ਸ਼ਾਮਲ ਹੈ। ਨੈਸ਼ਨਲ ਜਾਂਚ ਏਜੰਸੀ (ਐੱਨਆਈਏ) ਨੇ ਐਲਾਨੇ ਇਨ੍ਹਾਂ ਅੱਤਵਾਦੀਆਂ ਦੇ ਘਰਾਂ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਐੱਨਆਈਏ ਦੀ ਟੀਮ ਨੇ ਮੰਗਲਵਾਰ ਨੂੰ ਪਰਮਜੀਤ ਪੰਮਾ ਦੇ ਮੋਹਾਲੀ ਫੇਜ਼-3ਬੀ2 ਸਥਿਤ ਮਕਾਨ ਨੰਬਰ 1263 'ਚ ਦਬਿਸ਼ ਦਿੱਤੀ। ਦੱਸ ਦਈਏ ਕਿ ਜਦੋਂ ਤਲਾਸ਼ੀ ਲਈ ਗਈ ਤਾਂ ਘਰ ‘ਚ ਪਰਮਜੀਤ ਸਿੰਘ ਪੰਮਾ ਦੇ ਪਿਤਾ ਅਮਰੀਕ ਸਿੰਘ ਅਤੇ ਉਸ ਦੀ ਮਾਤਾ ਰਤਨ ਕੌਰ ਮੌਜੂਦ ਸੀ। ਐੱਨਆਈਏ ਟੀਮ ਨੇ ਆਪਣੇ ਨਾਲ ਸੀਆਈਓ ਡਾ. ਸੰਜੁਕਤਾ ਪਰਾਸ਼ਰ (ਸੁਪਰਡੈਂਟ ਆਫ ਪੁਲਿਸ ਐੱਨਆਈਏ ਨਵੀਂ ਦਿੱਲੀ) ਦਾ ਓਥਰਾਈਜ਼ਡ ਸਰਚ ਵਾਰੰਟ ਨਾਲ ਲੈ ਕੇ ਆਈ ਸੀ। ਐੱਨਆਈਏ ਟੀਮ 'ਚ ਇੰਸਪੈਕਟਰ ਅਫਸਰ ਖਾਨ, ਏਐੱਸਆਈ ਵਿਕਾਸ, ਹੈੱਡ ਕਾਂਸਟੇਬਲ ਅਨਿਲ ਚੰਦ, ਪ੍ਰਦੀਪ ਕੁਮਾਰ ਤਿਵਾਰੀ ਸ਼ਾਮਲ ਸੀ। ਰਤਨ ਕੌਰ ਨੇ ਦੱਸਿਆ ਕਿ ਟੀਮ ਨੇ ਉਨ੍ਹਾਂ ਦੇ ਫੋਨ ਵੀ ਕੋਲ ਰੱਖ ਲਏ ਸੀ ਤੇ ਉਨ੍ਹਾਂ ਕੋਲੋਂ ਪਰਮਜੀਤ ਸਿੰਘ ਪੰਮਾ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਪੰਮਾ ਉਨ੍ਹਾਂ ਦੇ ਸੰਪਰਕ 'ਚ ਹੈ ਜਾਂ ਨਹੀਂ। ਟੀਮ ਨੇ ਪੰਮਾ ਦੇ ਮਾਂ-ਬਾਪ ਦੀ ਐੱਫਡੀ ਕਾਪੀ ਦੇ ਦਸਤਾਵੇਜ਼ ਤੋਂ ਇਲਾਵਾ ਪਾਸਪੋਰਟ ਤੇ ਘਰ 'ਚ ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਦੇ ਕਾਗਜ਼ ਵੀ ਚੈੱਕ ਕੀਤੇ। ਐੱਨਆਈਏ ਨੇ ਰਤਨ ਕੌਰ ਤੇ ਅਮਰੀਕ ਸਿੰਘ ਦੇ ਮੋਬਾਈਲ ਤੋਂ ਕੁਝ ਨੰਬਰ ਟਰੇਸ ਕੀਤੇ ਹਨ। ਲਗਪਗ ਸਵਾ ਚਾਰ ਘੰਟੇ ਦੀ ਤਲਾਸ਼ੀ ਤੇ ਪੁੱਛਗਿੱਛ ਤੋਂ ਬਾਅਦ ਐੱਨਆਈਏ ਦੀ ਟੀਮ 1.40 'ਤੇ ਘਰ ਤੋਂ ਵਾਪਸ ਦਿੱਲੀ ਲਈ ਰਵਾਨਾ ਹੋਈ। ਬਰਾਮਦ ਹੋਏ ਕੁਝ ਗਰਮ ਖਿਆਲੀ ਕਾਗ਼ਜ਼ਾਤ: ਐੱਨਆਈਏ ਦੀ ਟੀਮ ਨੂੰ ਪਰਮਜੀਤ ਸਿੰਘ ਪੰਮਾ ਦੇ ਘਰੋਂ ਉਸ ਦੇ ਪਿਤਾ ਦੇ ਅਮਰੀਕ ਸਿੰਘ ਦੇ ਹੱਥੋਂ ਲਿਖੀ ਜਬਰ ਵਿਰੋਧੀ ਐਕਸ਼ਨ ਕਮੇਟੀ ਦੀ ਇੱਕ ਕਾਪੀ ਬਰਾਮਦ ਹੋਈ ਹੈ। ਉੱਥੇ ਹੀ ਟੀਮ ਨੂੰ ਖਾਲਸਾ ਸਟੇਟ ਆਈਡਿਓਲੌਜੀ ਦਾ ਇੱਕ ਪਰਚਾ ਵੀ ਮਿਲਿਆ ਹੈ। ਇਸ ਦੌਰਾਨ ਘਰ 'ਚੋਂ ਇਕੱਠੇ ਕੀਤੇ ਗਏ ਕਾਗਜ਼ਾਤ ਤੇ ਪੂਰੀ ਕਾਰਵਾਈ ਨੂੰ ਲੈ ਕੇ ਐੱਨਆਈਏ ਟੀਮ ਨੇ ਮੋਹਾਲੀ ਦੇ ਦੋ ਜੇਈ ਨੂੰ ਗਵਾਹ ਬਣਾਇਆ, ਜਿਨਾਂ ਦੀ ਨਿਗਰਾਨੀ 'ਚ ਤਲਾਸ਼ੀ ਮੁਹਿੰਮ ਚਲਾਈ ਗਈ। ਦੱਸਣਯੋਗ ਹੈ ਕਿ ਐੱਨਆਈਏ ਨੇ ਪੰਮਾ ਖ਼ਿਲਾਫ਼ 15 ਜਨਵਰੀ 2018 ਨੂੰ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਸਿਖਜ਼ ਫਾਰ ਜਸਟਿਸ ਜਥੇਬੰਦੀ ਦਾ ਮੁੱਖ ਕਰਤਾ-ਧਰਤਾ ਹੈ ਪੰਮਾ ਕੇਂਦਰ ਸਰਕਾਰ ਨੇ ਨਿਊਯਾਰਕ ਤੋਂ ਚੱਲਣ ਵਾਲੀ ਜਥੇਬੰਦੀ ਸਿਖਜ਼ ਫਾਰ ਜਸਟਿਸ ਨੂੰ ਗੈਰ ਕਾਨੂੰਨੀ ਐਲਾਨ ਕਰਦੇ ਹੋਏ ਉਸ 'ਤੇ ਪੰਜ ਸਾਲ ਲਈ ਰੋਕ ਲਗਾਈ ਹੈ। ਉੱਧਰ ਸੂਤਰਾਂ ਦੀ ਮੰਨੀਏ ਤਾਂ ਵਾਂਟੇਡ ਖਾਲਿਸਤਾਨੀ ਅੱਤਵਾਦੀ ਪਰਮਜੀਤ ਸਿੰਘ ਪੰਮਾ ਨੂੰ ਭਾਰਤ-ਇੰਗਲੈਂਡ ਵਿਸ਼ਵ ਕੱਪ ਮੈਚ ਦੌਰਾਨ ਵੇਖਿਆ ਗਿਆ ਸੀ। ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

AAP ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ; ਪਾਰਟੀ ਨਿਸ਼ਾਨ 'ਤੇ ਲੜੇਗੀ ਕਮੇਟੀ-ਜ਼ਿਲ੍ਹਾ ਪਾਰਿਸ਼ਦ ਚੋਣ, ਇੱਥੇ ਦੇਖੋ ਪੂਰੀ ਲਿਸਟ

Punjab News: ਪੰਜਾਬ ਦੇ ਪੈਨਸ਼ਨਰ ਲਈ ਅਹਿਮ ਖਬਰ! 6 ਦਸੰਬਰ ਤੱਕ ਕਰ ਲੈਣ ਇਹ ਕੰਮ ਮਿਲੇਗਾ ਲਾਭ

Baba Vanga Predictions: 2026 ਵਿੱਚ ਕੀ-ਕੀ ਹੋਣ ਵਾਲਾ? ਬਾਬਾ ਵਾਂਗਾ ਦੀ ਭਵਿੱਖਬਾਣੀ ਦੇ ਰਹੀ ਵੱਡੀ ਚੇਤਾਵਨੀ

ਪੰਜਾਬ ਵਾਸੀਆਂ ਦੇਣ ਧਿਆਨ, ਲੱਗੀਆਂ ਨਵੀਆਂ ਪਾਬੰਦੀਆਂ...5 ਤੋਂ ਵੱਧ ਲੋਕਾਂ ਦੇ ਇਕੱਠੇ ਸਣੇ ਕਈ ਹੋਰ ਕੰਮਾਂ 'ਤੇ ਵੀ ਲੱਗੀ ਰੋਕ, ਪ੍ਰਸ਼ਾਸਨ ਹੋਇਆ ਸਖਤ, CCTV ਲਗਾਉਣ ਦੇ ਹੁਕਮ

ਵੀਡੀਓਜ਼

Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Fatehgarh Sahib News | ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ |Abp Sanjha
Aam Aadmi Party | ਮਨਰੇਗਾ ਘੋਟਾਲੇ 'ਚ 25 ਅਧਿਕਾਰੀਆਂ 'ਤੇ ਕਾਰਵਾਈ 2 ਕਰੋੜ ਦੀ ਜਾਇਦਾਦ ਕੀਤੀ ਜ਼ਬਤ |Abp Sanjha
Big Breaking News | PU Senate Election ਨੂੰ ਮਿਲੀ ਹਰੀ ਝੰਡੀ, 2026 'ਚ ਹੋਣਗੀਆਂ ਚੋਣਾਂ  | Panjab University
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
AAP ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ; ਪਾਰਟੀ ਨਿਸ਼ਾਨ 'ਤੇ ਲੜੇਗੀ ਕਮੇਟੀ-ਜ਼ਿਲ੍ਹਾ ਪਾਰਿਸ਼ਦ ਚੋਣ, ਇੱਥੇ ਦੇਖੋ ਪੂਰੀ ਲਿਸਟ
AAP ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ; ਪਾਰਟੀ ਨਿਸ਼ਾਨ 'ਤੇ ਲੜੇਗੀ ਕਮੇਟੀ-ਜ਼ਿਲ੍ਹਾ ਪਾਰਿਸ਼ਦ ਚੋਣ, ਇੱਥੇ ਦੇਖੋ ਪੂਰੀ ਲਿਸਟ
Punjab News: ਪੰਜਾਬ ਦੇ ਪੈਨਸ਼ਨਰ ਲਈ ਅਹਿਮ ਖਬਰ! 6 ਦਸੰਬਰ ਤੱਕ ਕਰ ਲੈਣ ਇਹ ਕੰਮ ਮਿਲੇਗਾ ਲਾਭ
Punjab News: ਪੰਜਾਬ ਦੇ ਪੈਨਸ਼ਨਰ ਲਈ ਅਹਿਮ ਖਬਰ! 6 ਦਸੰਬਰ ਤੱਕ ਕਰ ਲੈਣ ਇਹ ਕੰਮ ਮਿਲੇਗਾ ਲਾਭ
Baba Vanga Predictions: 2026 ਵਿੱਚ ਕੀ-ਕੀ ਹੋਣ ਵਾਲਾ? ਬਾਬਾ ਵਾਂਗਾ ਦੀ ਭਵਿੱਖਬਾਣੀ ਦੇ ਰਹੀ ਵੱਡੀ ਚੇਤਾਵਨੀ
Baba Vanga Predictions: 2026 ਵਿੱਚ ਕੀ-ਕੀ ਹੋਣ ਵਾਲਾ? ਬਾਬਾ ਵਾਂਗਾ ਦੀ ਭਵਿੱਖਬਾਣੀ ਦੇ ਰਹੀ ਵੱਡੀ ਚੇਤਾਵਨੀ
ਪੰਜਾਬ ਵਾਸੀਆਂ ਦੇਣ ਧਿਆਨ, ਲੱਗੀਆਂ ਨਵੀਆਂ ਪਾਬੰਦੀਆਂ...5 ਤੋਂ ਵੱਧ ਲੋਕਾਂ ਦੇ ਇਕੱਠੇ ਸਣੇ ਕਈ ਹੋਰ ਕੰਮਾਂ 'ਤੇ ਵੀ ਲੱਗੀ ਰੋਕ, ਪ੍ਰਸ਼ਾਸਨ ਹੋਇਆ ਸਖਤ, CCTV ਲਗਾਉਣ ਦੇ ਹੁਕਮ
ਪੰਜਾਬ ਵਾਸੀਆਂ ਦੇਣ ਧਿਆਨ, ਲੱਗੀਆਂ ਨਵੀਆਂ ਪਾਬੰਦੀਆਂ...5 ਤੋਂ ਵੱਧ ਲੋਕਾਂ ਦੇ ਇਕੱਠੇ ਸਣੇ ਕਈ ਹੋਰ ਕੰਮਾਂ 'ਤੇ ਵੀ ਲੱਗੀ ਰੋਕ, ਪ੍ਰਸ਼ਾਸਨ ਹੋਇਆ ਸਖਤ, CCTV ਲਗਾਉਣ ਦੇ ਹੁਕਮ
LPG Gas Cylinder: 300 ਰੁਪਏ 'ਚ ਮਿਲੇਗਾ ਸਿਲੰਡਰ, ਕਿਸ ਰਾਜ ਨੇ ਕੀਤਾ ਵੱਡਾ ਐਲਾਨ, ਲੋਕਾਂ ਦੇ ਖਿੜੇ ਚਿਹਰੇ

Punjab Weather Today: ਪੰਜਾਬ ਦੇ 8 ਜ਼ਿਲ੍ਹਿਆਂ 'ਚ ਸ਼ੀਤ ਲਹਿਰ ਦਾ ਅਲਰਟ; ਠੁਰ-ਠੁਰ ਕਰ ਰਹੇ ਪੰਜਾਬੀ, ਫਰੀਦਕੋਟ ਸਭ ਤੋਂ ਠੰਢਾ, ਆਉਣ ਵਾਲੇ ਦਿਨਾਂ 'ਚ ਹੋਰ ਡਿੱਗੇਗਾ ਪਾਰਾ

ਲੋਕਾਂ ਲਈ ਰਾਹਤ ਦੀ ਖਬਰ! 5 ਦਿਨਾਂ ਬਾਅਦ ਕਰਮਚਾਰੀਆਂ ਨੇ ਹੜਤਾਲ ਕੀਤੀ ਖਤਮ, ਸਾਰੇ ਰੂਟ ਬਹਾਲ; ਇੱਕ ਹਜ਼ਾਰ ਨਵੀਆਂ ਬੱਸਾਂ ਖਰੀਦੀਆਂ ਜਾਣਗੀਆਂ

ਹਿਮਾਚਲ 'ਚ ਬਰਫ਼ਬਾਰੀ ਦਾ ਅਲਰਟ, ਪੰਜਾਬ 'ਚ ਵੀ ਕੜਾਕੇ ਦੀ ਠੰਡ ਲਈ ਤਿਆਰ ਰਹੋ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ

Embed widget