ਅੰਮ੍ਰਿਤਸਰ: ਜ਼ਿਲ੍ਹੇ ਦੇ ਬਸੰਤ ਅੇੈਵਨਿਊ ਇਲਾਕੇ ਦੇ ਰੇਸ ਕੋਰਸ ਰੋਡ ਸਥਿਤ ਇੱਕ ਕਾਰੋਬਾਰੀ ਦੀ ਕੋਠੀ 'ਚ ਸ਼ੁੱਕਰਵਾਰ ਨੂੰ ਅੇੈਨਆਈਏ ਦੀ ਟੀਮ ਵੱਲੋਂ ਰੇਡ ਕੀਤੀ ਗਈ। ਦੱਸ ਦਈਏ ਕਿ ਕਥਿਤ ਕਾਰੋਬਾਰੀ ਅੰਮ੍ਰਿਤਸਰ ਦੇ ਗੁਰੂ ਬਾਜਾਰ 'ਚ ਪੁਰਾਣਾ ਗੋਲਡ ਦਾ ਕਾਰੋਬਾਰ ਕਰਦਾ ਹੈ।


ਹਾਸਲ ਜਾਣਕਾਰੀ ਮੁਤਾਬਕ ਵਪਾਰੀ ਮਨੀ ਅੇੈਕਸਚੇਂਜ ਤੇ ਇੰਪੋਰਟ/ਅੇੈਕਸਪੋਰਟ ਦਾ ਕਾਰੋਬਾਰ ਕਰਦੇ ਹਨ। ਇਸ ਤੋਂ ਇਲਾਵਾ ਇਸ ਦਾ ਹੋਟਲ ਦਾ ਵੀ ਕਾਰੋਬਾਰ ਹੈ। ਅੇੈਨਆਈਏ ਦੀ ਟੀਮ ਨੇ ਗੁਰੂ ਬਾਜਾਰ 'ਚ ਛਾਪੇਮਾਰੀ ਕੀਤੀ ਅਤੇ ਸ਼ਾਮ ਸਾਢੇ ਪੰਜ ਵਜੇ ਬਗੈਰ ਮੀਡੀਆ ਨਾਲ ਕੋਈ ਗੱਲਬਾਤ ਕੀਤੇ ਅਧਿਕਾਰੀਆਂ ਦੀ ਟੀਮ ਵਾਪਸ ਪਰਤ ਗਈ।


ਇਹ ਵੀ ਪੜ੍ਹੋ: Farmers Protest: ਕਿਸਾਨ ਅੰਦੋਲਨ ਦਾ 134ਵਾਂ ਦਿਨ, ਸੰਯੁਕਤ ਕਿਸਾਨ ਮੋਰਚਾ ਵੱਲੋਂ ਅੰਦੋਲਨ ਦੀ ਅਗਲੀ ਰਣਨੀਤੀ ਸਬੰਧੀ ਕੀਤੇ ਗਏ ਇਹ ਐਲਾਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904