Sangrur: NIA ਦਾ ਸੰਗਰੂਰ ਜੇਲ੍ਹ 'ਚ ਛਾਪਾ, ਗੈਂਗਸਟਰ ਬਿੰਨੀ ਕੋਲੋਂ ਮੋਬਾਈਲ ਬਰਾਮਦ
Punjab News: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਸੰਗਰੂਰ ਜੇਲ੍ਹ ਵਿੱਚ ਕਈ ਗੈਂਗਸਟਰ ਮੋਬਾਈਲਾਂ ਦੀ ਵਰਤੋਂ ਕਰ ਰਹੇ ਹਨ। ਇਸ ਤੋਂ ਬਾਅਦ ਚੇੱਨਈ ਦੀ ਟੀਮ ਨੇ ਕਰੀਬ 4 ਘੰਟੇ ਤੱਕ ਜੇਲ੍ਹ ਵਿੱਚ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ।
NIA Raid in Sangrur Jail:(ਅਸ਼ਰਫ਼ ਢੁੱਡੀ) ਪਿਛਲੇ ਕੁਝ ਦਿਨਾਂ ਤੋਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਦੀ ਟੀਮ ਪੰਜਾਬ ਦੀ ਜੇਲ 'ਚ ਬੰਦ ਗੈਂਗਸਟਰਾਂ ਦੇ ਘਰਾਂ 'ਤੇ ਛਾਪੇਮਾਰੀ ਕਰ ਰਹੀ ਹੈ। ਹੁਣ NIA ਦੀ ਟੀਮ ਨੇ ਪੰਜਾਬ ਦੀ ਸੰਗਰੂਰ ਜੇਲ੍ਹ ਵਿੱਚ ਛਾਪਾ ਮਾਰਿਆ ਹੈ। ਐਨਆਈਏ ਟੀਮ ਨੂੰ ਸੂਚਨਾ ਮਿਲੀ ਸੀ ਕਿ ਜੇਲ੍ਹ ਵਿੱਚ ਬੰਦ ਕਈ ਗੈਂਗਸਟਰ ਮੋਬਾਈਲ ਦੀ ਵਰਤੋਂ ਕਰ ਰਹੇ ਹਨ।
ਚੇੱਨਈ ਤੋਂ ਆਈ ਟੀਮ ਨੇ ਸੰਗਰੂਰ ਜੇਲ੍ਹ ਵਿੱਚ ਕਰੀਬ 4 ਘੰਟੇ ਤੱਕ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ। ਤਲਾਸ਼ੀ ਦੌਰਾਨ ਜੇਲ੍ਹ ਵਿੱਚ ਬੰਦ ਗੈਂਗਸਟਰ ਕੋਲੋਂ ਇੱਕ ਮੋਬਾਈਲ ਫ਼ੋਨ ਬਰਾਮਦ ਹੋਇਆ ਹੈ। ਸੰਗਰੂਰ ਜੇਲ੍ਹ ਵਿੱਚ ਬੰਦ ਇਸ ਗੈਂਗਸਟਰ ਦੀ ਪਛਾਣ ਦੀਪਕ ਕੁਮਾਰ ਬਿੰਨੀ ਗੁੱਜਰ ਵਾਸੀ ਹੁਸ਼ਿਆਰਪੁਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਬਿੰਨੀ ਲੰਬੇ ਸਮੇਂ ਤੋਂ ਜੇਲ੍ਹ ਵਿੱਚ ਮੋਬਾਈਲ ਦੀ ਵਰਤੋਂ ਕਰ ਰਿਹਾ ਸੀ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਟੀਮ ਨੇ ਮੋਬਾਈਲ ਫੋਨ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੰਜਾਬ ਪੁਲਿਸ ਨੇ ਸੰਗਰੂਰ ਜੇਲ੍ਹ ਵਿੱਚ ਵੀ ਛਾਪਾ ਮਾਰਿਆ
ਹੁਣ ਗੈਂਗਸਟਰ ਦੀਪਕ ਕੁਮਾਰ ਬਿੰਨੀ ਦੇ ਮੋਬਾਈਲ ਤੋਂ ਕਾਲ ਡਿਟੇਲ ਆਦਿ ਦੀ ਜਾਂਚ ਕੀਤੀ ਜਾਵੇਗੀ ਕਿ ਉਹ ਕਿਸ-ਕਿਸ ਨੂੰ ਕਾਲ ਕਰਦਾ ਸੀ, ਨਾਲ ਹੀ ਮੁਲਜ਼ਮ ਉਸ ਸਮੇਂ ਕਿਹੜੇ-ਕਿਹੜੇ ਟਿਕਾਣਿਆਂ 'ਤੇ ਮੌਜੂਦ ਸਨ। ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਸੰਗਰੂਰ ਜੇਲ੍ਹ ਵਿੱਚ ਪੰਜਾਬ ਪੁਲਿਸ ਵੱਲੋਂ ਹਾਈ ਸਕਿਓਰਿਟੀ ਜ਼ੋਨ ਵਿੱਚ ਛਾਪੇਮਾਰੀ ਕੀਤੀ ਗਈ ਸੀ, ਜਿੱਥੋਂ ਪਹਿਲਾਂ ਵੀ ਕਈ ਸਿਮ ਵਾਲੇ ਸਮਾਰਟਫ਼ੋਨ ਬਰਾਮਦ ਹੋਏ ਸਨ। NIA ਨੇ ਮੰਗਲਵਾਰ ਰਾਤ ਨੂੰ ਇਹ ਛਾਪੇਮਾਰੀ ਕੀਤੀ। ਇਹ ਛਾਪੇਮਾਰੀ 10 ਵਜੇ ਹੋਈ। ਜ਼ਿਕਰਯੋਗ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਦਿੱਲੀ ਜਾਣ ਦੇ ਦੋ ਦਿਨ ਬਾਅਦ ਹੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਪੰਜਾਬ 'ਚ ਗੈਂਗਸਟਰਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।