ਬਠਿੰਡਾ: NIA ਦੀ ਟੀਮ ਵੱਲੋਂ ਬਠਿੰਡਾ ਵਕੀਲ ਦੇ ਘਰ ਕੀਤੀ ਅਚਨਚੇਤ ਛਾਪੇਮਾਰੀ ਮਗਰੋਂ ਗੁੱਸੇ ਵਿੱਚ ਆਏ ਵਕੀਲ ਭਾਈਚਾਰੇ ਨੇ ਦੁਪਹਿਰ ਬਾਅਦ ਵਰਕ ਸਸਪੈਂਡ ਕੀਤਾ। ਉਨ੍ਹਾਂ ਕਿਹਾ ਜੇਕਰ ਜਵਾਬ ਨਾ ਮਿਲਿਆ ਤਾਂ ਕੱਲ੍ਹ ਪੰਜਾਬ ਭਰ 'ਚ ਸੰਘਰਸ਼ ਕੀਤਾ ਜਾਵੇਗਾ।
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਦੀ ਟੀਮ ਵੱਲੋਂ ਪੰਜਾਬ 'ਚ ਕਈ ਥਾਵਾਂ 'ਤੇ ਅਚਨਚੇਤ ਛਾਪੇਮਾਰੀ ਕੀਤੀ ਗਈ। ਐੱਨਆਈਏ ਦੀ ਟੀਮ ਵੱਲੋਂ ਬਠਿੰਡਾ ਦੇ ਵਕੀਲ ਦੇ ਘਰ ਸਮੇਤ 3 ਥਾਂਵਾਂ ਤੇ ਛਾਪਾਮਾਰੀ ਕੀਤੀ ਗਈ।
ਕਬੱਡੀ ਦੇ ਖੇਡ ਪ੍ਰਮੋਟਰ ਜੱਗਾ ਜੰਡੀਆਂ, ਜਾਮਣ ਸਿੰਘ ਕਰਾੜਵਾਲਾ ਅਤੇ ਬਠਿੰਡਾ ਦੇ ਵਕੀਲ ਦੇ ਘਰ ਸਵੇਰੇ-ਸਵੇਰੇ ਐੱਨਆਈਏ ਦੀਆਂ ਟੀਮਾਂ ਪਹੁੰਚੀਆਂ।ਐੱਨਆਈਏ ਦੀ ਟੀਮ ਸਵੇਰੇ 6 ਵਜੇ ਘਰ ਆਈ ਅਤੇ ਤਲਾਸ਼ੀ ਲਈ ਗਈ।ਟੀਮ ਨੇ ਮੋਬਾਇਲ ਵੀ ਕਬਜ਼ੇ 'ਚ ਲੈ ਲਏ।
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਦੀਆਂ ਟੀਮਾਂ ਵੱਲੋਂ ਇਕ ਵਾਰ ਫਿਰ ਪੰਜਾਬ ਵਿੱਚ ਸਰਗਰਮੀ ਵਧਾਉਂਦੇ ਹੋਏ ਕਈ ਸ਼ਹਿਰਾਂ 'ਚ ਕਈ ਜਗ੍ਹਾ 'ਤੇ ਅਚਨਚੇਤ ਛਾਪੇਮਾਰੀ ਕੀਤੀ ਗਈ। ਐਨਆਈਏ ਦੀਆਂ ਟੀਮਾਂ ਵੱਲੋਂ ਬਠਿੰਡਾ ਦੇ ਤਿੰਨ ਥਾਂਵਾਂ 'ਤੇ ਜਿਸ ਵਿੱਚ ਭਾਗੂ ਰੋਡ ਸਥਿਤ ਵਕੀਲ ਗੁਰਪ੍ਰੀਤ ਸਿੰਘ ਰਿੰਪਲ ਦੇ ਘਰ ਅਤੇ ਬਹਾਦਰਗੜ੍ਹ ਜੰਡੀਆਂ ਦੇ ਕਬੱਡੀ ਖੇਡ ਪ੍ਰਮੋਟਰ ਜੱਗਾ ਜੰਡੀਆਂ ਤੇ ਪਿੰਡ ਕਰਾੜ ਵਾਲਾ ਦੇ ਵਿਅਕਤੀ ਜਾਮਣ ਸਿੰਘ ਦੇ ਘਰ ਵੀ ਅਚਨਚੇਤ ਛਾਪੇਮਾਰੀ ਕੀਤੀ ਗਈ।
ਵਕੀਲ ਗੁਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਐਨਆਈਏ ਦੀ ਟੀਮ ਕਰੀਬ ਸਵੇਰੇ 6 ਵਜੇ ਉਨ੍ਹਾਂ ਦੇ ਘਰ ਆਈ ਅਤੇ ਘਰ ਦੀ ਤਲਾਸ਼ੀ ਲਈ ਤੇ ਜਾਂਦੇ ਹੋਏ ਉਸ ਦਾ ਮੋਬਾਇਲ ਵੀ ਕਬਜ਼ੇ ਵਿੱਚ ਲੈ ਲਿਆ, ਪਰ ਉਨ੍ਹਾਂ ਵੱਲੋਂ ਅਚਨਚੇਤ ਕੀਤੀ ਗਈ ਛਾਪਾਮਾਰੀ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ