ਤਰਨ ਤਾਰਨ ਬੰਬ ਧਮਾਕਾ: ਗ੍ਰਿਫ਼ਤਾਰ ਮੁਲਜ਼ਮਾਂ ਨੇ ਕੀਤੇ ਵੱਡੇ ਖ਼ੁਲਾਸੇ, ਹੁਣ NIA ਕਰੇਗੀ ਜਾਂਚ
ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਹੁਣ ਤਰਨਤਾਰਨ ਵਿੱਚ 5 ਸਤੰਬਰ ਨੂੰ ਹੋਏ ਧਮਾਕੇ ਦੀ ਜਾਂਚ ਕਰੇਗੀ। ਇਹ ਫੈਸਲਾ ਪਾਕਿਸਤਾਨ ਅਧਾਰਿਤ ਸਿੱਖਸ ਫਾਰ ਜਸਟਿਸ (ਐਸਐਫਜੇ) ਨਾਲ ਮਾਮਲੇ ਦੇ ਤਾਰ ਜੁੜੇ ਹੋਣ ਦੇ ਖੁਲਾਸੇ ਤੋਂ ਬਾਅਦ ਲਿਆ ਗਿਆ ਹੈ।
ਤਰਨ ਤਾਰਨ: ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਹੁਣ ਤਰਨਤਾਰਨ ਵਿੱਚ 5 ਸਤੰਬਰ ਨੂੰ ਹੋਏ ਧਮਾਕੇ ਦੀ ਜਾਂਚ ਕਰੇਗੀ। ਇਹ ਫੈਸਲਾ ਪਾਕਿਸਤਾਨ ਅਧਾਰਿਤ ਸਿੱਖਸ ਫਾਰ ਜਸਟਿਸ (ਐਸਐਫਜੇ) ਨਾਲ ਮਾਮਲੇ ਦੇ ਤਾਰ ਜੁੜੇ ਹੋਣ ਦੇ ਖੁਲਾਸੇ ਤੋਂ ਬਾਅਦ ਲਿਆ ਗਿਆ ਹੈ।
ਇਸ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਗਏ ਹਰਜੀਤ ਸਿੰਘ, ਮਨਪ੍ਰੀਤ ਸਿੰਘ ਮਾਨ, ਚੰਨਦੀਪ ਸਿੰਘ ਖ਼ਾਲਸਾ ਉਰਫ ਗੱਬਰ ਸਿੰਘ, ਮਲਕੀਤ ਸਿੰਘ ਉਰਫ ਸ਼ੇਰ ਸਿੰਘ ਉਰਫ ਸ਼ੇਰਾ, ਮਨਦੀਪ ਸਿੰਘ ਉਰਫ਼ ਮੱਸਾ ਸਿੰਘ, ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ, ਅਮਰਜੀਤ ਸਿੰਘ ਉਰਫ ਅਮਰ ਤੇ ਗੁਰਜੰਟ ਸਿੰਘ ਤੋਂ ਪਤਾ ਲੱਗਾ ਹੈ ਕਿ ਧਾਰਮਿਕ ਸਥਾਨ, ਸਿੱਖ ਧਰਮ ਪ੍ਰਚਾਰਕ, ਹਿੰਦੂ ਆਗੂ, ਧਾਰਮਿਕ ਆਗੂ, ਸਿਆਸਤਦਾਨ ਤੇ ਪੁਲਿਸ ਅਧਿਕਾਰੀ ਉਨ੍ਹਾਂ ਦੇ ਨਿਸ਼ਾਨੇ 'ਤੇ ਸਨ।
ਜਾਂਚ ਵਿੱਚ ਪਾਇਆ ਗਿਆ ਕਿ ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ ਉਰਫ ਪ੍ਰਿੰਸ (ਕੈਲੀਫੋਰਨੀਆ), ਸੋਢੀ ਸਿੰਘ (ਅਰਮੀਨੀਆ), ਅਰਵਿੰਦਰ ਸਿੰਘ ਉਰਫ ਹਨੀ, ਕੁਲਦੀਪ ਸਿੰਘ, ਰਣਜੀਤ ਸਿੰਘ ਉਰਫ ਬਬਲੂ (ਅਮਰੀਕਾ) ਭਾਰਤ ਖ਼ਿਲਾਫ਼ ਇੱਕ ਵੱਡੀ ਸਾਜਿਸ਼ ਰਚ ਰਹੇ ਹਨ। ਪੰਡੋਰੀ ਗੋਲਾ ਧਮਾਕੇ ਵਿੱਚ ਮਰ ਚੁੱਕੇ ਬਿਕਰਮਜੀਤ ਸਿੰਘ ਆਈਈਡੀ ਬਣਾਉਣ ਵਿਚ ਮਾਹਰ ਸੀ। ਉਹ 2018 ਵਿੱਚ ਅਰਮੀਨੀਆ ਦੇ ਰਸਤੇ ਆਸਟਰੇਲੀਆ ਤੋਂ ਫਰਾਰ ਹੋ ਗਿਆ ਸੀ।
ਚੰਨਦੀਪ ਸਿੰਘ ਉਰਫ ਗੱਬਰ ਦੇ ਪਾਕਿਸਤਾਨ ਦੇ ਗੁਰਗੇ ਉਸਮਾਨ ਨਾਲ ਸਬੰਧ ਹਨ। ਗੱਬਰ ਦੇ ਮੋਬਾਈਲ ਤੋਂ ਪਾਕਿ ਦੇ ਕਈ ਨੰਬਰ ਮਿਲੇ ਹਨ, ਜਿਸ ਵਿੱਚੋਂ ਉਸਮਾਨ ਦਾ ਵੀ ਇੱਕ ਨੰਬਰ ਹੈ। ਮੋਬਾਈਲ ਨੂੰ ਪਾਕਿਸਤਾਨ ਤੇ ਸਿੱਖ ਫਾਰ ਜਸਟਿਸ ਵਿਚਾਲੇ ਸਬੰਧਾਂ ਦੇ ਪੱਕੇ ਸਬੂਤ ਮਿਲੇ ਹਨ। ਗੱਬਰ ਤੇ ਉਸਮਾਨ 2018 ਵਿੱਚ ਫੇਸਬੁੱਕ ਤੋਂ ਸੰਪਰਕ ਵਿੱਚ ਆਏ ਸਨ। ਉਸਮਾਨ ਕਸ਼ਮੀਰੀ ਜੇਹਾਦੀਆਂ ਦੀ ਸਹਾਇਤਾ ਨਾਲ ਗੱਬਰ ਨੂੰ ਨਿਰਦੇਸ਼ ਦਿੰਦਾ ਸੀ।