Ayodhaya Langar: ਨਿਹੰਗ ਹਰਜੀਤ ਸਿੰਘ ਵੱਲੋਂ ਅਯੋਧਿਆ 'ਚ ਲੰਗਰ ਸੇਵਾ ਸ਼ੁਰੂ, ਤਸਵੀਰਾਂ ਆਈਆਂ ਸਾਹਮਣੇ, ਮੀਨਾਕਸ਼ੀ ਲੇਖੀ ਵੀ ਪਹੁੰਚੀ
Langar Sewa in Ayodhaya ਰਾਮ ਮੰਦਰ ਅੰਦੋਲਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਨਿਹੰਗ ਬਾਬਾ ਫਤਹਿ ਸਿੰਘ ਦੀ ਅੱਠਵੀਂ ਪੀੜ੍ਹੀ ਦੇ ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਅਯੁੱਧਿਆ ਦੀ ਚਾਰਧਾਮ ਮਨੀ ਰਾਮ ਦਾਸ ਦੀ ਛਾਉਣੀ ਵਿੱਚ ਲੰਗਰ ਸੇਵਾ ਦੀ
![Ayodhaya Langar: ਨਿਹੰਗ ਹਰਜੀਤ ਸਿੰਘ ਵੱਲੋਂ ਅਯੋਧਿਆ 'ਚ ਲੰਗਰ ਸੇਵਾ ਸ਼ੁਰੂ, ਤਸਵੀਰਾਂ ਆਈਆਂ ਸਾਹਮਣੇ, ਮੀਨਾਕਸ਼ੀ ਲੇਖੀ ਵੀ ਪਹੁੰਚੀ Nihang Baba Harjit Singh Rasulpura start Langar Sewa in Ayodhaya Ayodhaya Langar: ਨਿਹੰਗ ਹਰਜੀਤ ਸਿੰਘ ਵੱਲੋਂ ਅਯੋਧਿਆ 'ਚ ਲੰਗਰ ਸੇਵਾ ਸ਼ੁਰੂ, ਤਸਵੀਰਾਂ ਆਈਆਂ ਸਾਹਮਣੇ, ਮੀਨਾਕਸ਼ੀ ਲੇਖੀ ਵੀ ਪਹੁੰਚੀ](https://feeds.abplive.com/onecms/images/uploaded-images/2024/01/18/ecfdc1bdccffe7dc649db3520667a4991705538425755785_original.jpg?impolicy=abp_cdn&imwidth=1200&height=675)
ਰਾਮ ਮੰਦਰ ਅੰਦੋਲਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਨਿਹੰਗ ਬਾਬਾ ਫਤਹਿ ਸਿੰਘ ਦੀ ਅੱਠਵੀਂ ਪੀੜ੍ਹੀ ਦੇ ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਅਯੁੱਧਿਆ ਦੀ ਚਾਰਧਾਮ ਮਨੀ ਰਾਮ ਦਾਸ ਦੀ ਛਾਉਣੀ ਵਿੱਚ ਲੰਗਰ ਸੇਵਾ ਦੀ ਸ਼ੁਰੂਆਤ ਕਰ ਦਿਤੀ। ਲੰਗਰ ਦੇ ਉਦਘਾਟਨ ਮੌਕੇ ਭਾਰਤੀ ਜਨਤਾ ਪਾਰਟੀ ਦੀ ਕੌਮੀ ਬੁਲਾਰਾ ਮੀਨਾਕਸ਼ੀ ਲੇਖੀ ਪਹੁੰਚੇ।
ਉਹਨਾਂ ਦੇ ਨਾਲ ਨਾਲ ਉੱਘੇ ਮਹੰਤਾਂ ਸਮੇਤ ਮਨੀ ਰਾਮ ਦਾਸ ਦੀ ਛਾਉਣੀ, ਰਾਮ ਜਨਮ ਭੂਮੀ ਟਰੱਸਟ ਅਤੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਦੇ ਮੁੱਖ ਮਹੰਤ ਮਹੰਤ ਨ੍ਰਿਤਿਆ ਗੋਪਾਲ ਦਾਸ ਅਤੇ ਉਨ੍ਹਾਂ ਦੇ ਵਾਰਿਸ ਮਹੰਤ ਕਮਲਨਾਇਣ ਦਾਸ ਮਹਾਰਾਜ, ਦੁਧੇਸ਼ਵਰ ਪੀਠਾਧੀਸ਼ਵਰ, ਪੰਚ ਦਸ਼ਨਮ ਜੂਨਾ ਅਖਾੜਾ ਦੇ ਅੰਤਰਰਾਸ਼ਟਰੀ ਬੁਲਾਰੇ, ਦਿੱਲੀ ਸੰਤ ਮਹਾਮੰਡਲ ਦੇ ਰਾਸ਼ਟਰੀ ਪ੍ਰਧਾਨ ਅਤੇ ਹਿੰਦੂ ਸੰਯੁਕਤ ਮੋਰਚੇ ਦੇ ਪ੍ਰਧਾਨ ਮਹੰਤ ਨਰਾਇਣ ਗਿਰੀ ਮਹਾਰਾਜ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਗਵਾਈ।
ਇਸ ਮੌਕੇ ਭਾਜਪਾ ਦੀ ਕੌਮੀ ਬੁਲਾਰਾ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਸਿੱਖਾਂ ਨੇ ਦੁਨੀਆਂ ਭਰ ਦੇ ਸਾਰੇ ਵੱਡੇ ਕੰਮਾਂ ਵਿੱਚ ਅਹਿਮ ਯੋਗਦਾਨ ਪਾਇਆ ਹੈ। ਇਸੇ ਤਰ੍ਹਾਂ ਬਾਬਾ ਹਰਜੀਤ ਸਿੰਘ ਰਸੂਲਪੁਰ ਦੇ ਪੂਰਵਜ ਨਿਹੰਗ ਬਾਬਾ ਫਕੀਰ ਸਿੰਘ ਨੇ 1885 ਵਿਚ ਬਾਬਰੀ ਢਾਂਚੇ 'ਤੇ ਕਬਜ਼ਾ ਕਰਕੇ ਹਵਨ ਕਰਵਾਇਆ ਸੀ।
ਅੱਜ ਉਨ੍ਹਾਂ ਦੇ ਵੰਸ਼ਜ ਅਯੁੱਧਿਆ ਵਿਚ ਹੋ ਰਹੇ ਰਾਮ ਮੰਦਿਰ ਦੇ ਉਦਘਾਟਨ ਮੌਕੇ 'ਤੇ ਦੁਨੀਆ ਭਰ ਤੋਂ ਆਈਆਂ ਸੰਗਤਾਂ ਨੂੰ ਲੰਗਰ ਵਰਤਾ ਕੇ ਇਸ ਵਿਸ਼ਾਲ ਸਮਾਗਮ ਵਿਚ ਯੋਗਦਾਨ ਪਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਿੱਖਾਂ ਦਾ ਲੰਗਰ ਵਰਤਾਉਣ ਦਾ ਬਹੁਤ ਵੱਡਾ ਇਤਿਹਾਸ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਦਿ ਗੁਰੂ ਨਾਨਕ ਦੇਵ ਜੀ ਨੇ ਲੰਗਰ ਸੇਵਾ ਸ਼ੁਰੂ ਕੀਤੀ ਸੀ ਅਤੇ ਅੱਜ ਦੁਨੀਆ ਭਰ ਦੇ ਸਿੱਖ ਲੰਗਰ ਸੇਵਾ ਦੀ ਪ੍ਰੰਪਰਾ ਨੂੰ ਜਾਰੀ ਰੱਖ ਰਹੇ ਹਨ।
ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਦੱਸਿਆ ਕਿ ਮਕਰ ਸੰਕ੍ਰਾਂਤੀ ਮੌਕੇ ਲੰਗਰ-ਭੰਡਾਰਾ ਸ਼ੁਰੂ ਕੀਤਾ ਗਿਆ ਸੀ, ਜੋ ਹੁਣ ਲਗਾਤਾਰ ਦੋ ਮਹੀਨੇ ਚੱਲੇਗਾ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)